ਖੇਤਾਂ ਨੂੰ ਜਾਂਦੇ ਕਿਸਾਨ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਪੀਜੀਆਈ ’ਚ ਤੋੜਿਆ ਦਮ
ਇੱਥੋਂ ਨੇੜਲੇ ਪਿੰਡ ਨੰਗਲ ਗੜੀਆਂ ਵਿਖੇ ਅੱਜ ਸਵੇਰੇ ਖੇਤਾਂ ਵੱਲ ਜਾ ਰਹੇ ਇਕ ਕਿਸਾਨ ’ਤੇ ਫਾਰਮ ਵਿਚ ਰੱਖੇ ਕੁੱਤਿਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।
Publish Date: Thu, 22 Oct 2026 10:37 PM (IST)
Updated Date: Thu, 22 Oct 2026 10:42 PM (IST)
ਮਾਜਰੀ : ਇੱਥੋਂ ਨੇੜਲੇ ਪਿੰਡ ਨੰਗਲ ਗੜੀਆਂ ਵਿਖੇ ਅੱਜ ਸਵੇਰੇ ਖੇਤਾਂ ਵੱਲ ਜਾ ਰਹੇ ਇਕ ਕਿਸਾਨ ’ਤੇ ਫਾਰਮ ਵਿਚ ਰੱਖੇ ਕੁੱਤਿਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਕੁੱਤਿਆਂ ਨੇ ਕਿਸਾਨ ਨੂੰ ਬੁਰੀ ਤਰ੍ਹਾਂ ਨੋਚਦਿਆਂ ਉਸ ਦੇ ਸਿਰ ਨੂੰ ਜਕੜ ਲਿਆ। ਗੰਭੀਰ ਜ਼ਖ਼ਮੀ ਹਾਲਤ ਵਿਚ ਕਿਸਾਨ ਨੂੰ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਸ਼ਾਮ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਮੁੱਖ ਸਿੰਘ (65) ਵਜੋਂ ਹੋਈ ਹੈ, ਜੋ ਕਿਸਾਨ ਪਰਿਵਾਰ ਨਾਲ ਸਬੰਧਤ ਸੀ।