- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰੀਆ ਮਾਡਲ ਹਾਈ ਸਕੂਲ ਮੋਰਿੰਡਾ ਦੁਆਰਾ ਪ੍ਰਦਰਸ਼ਨੀ ਲਗਾਈ

ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਆਰੀਆ ਮਾਡਲ ਹਾਈ ਸਕੂਲ, ਮੋਰਿੰਡਾ ਦੇ ਦੁਆਰਾ ਵਿਗਿਆਨ, ਸਮਾਜਿਕ ਵਿਗਿਆਨ ਤੇ ਗਣਿਤ ਦੇ ਵਿਸ਼ਿਆਂ ’ਤੇ ਪ੍ਰਦਰਸ਼ਨੀ ਲਗਾਈ ਗਈ। ਜਿਸ ’ਚ ਸਕੂਲ ਦੇ ਮੁੱਖ ਅਧਿਆਪਕ ਮੀਨਾਕਸ਼ੀ ਗੋਇਲ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਨੇਜਰ ਅਰੁਣ ਸੌਂਧੀ, ਪ੍ਰਧਾਨ ਵਿਕਾਸ ਗੁਪਤਾ, ਜਨਰਲ ਸਕੱਤਰ ਰਾਕੇਸ਼ ਕੁਮਾਰ ਤੇ ਹੋਰ ਕਮੇਟੀ ਦੇ ਮੈਂਬਰ ਤੇ ਸਕੂਲ ਦੇ ਅਧਿਆਪਕਾਂ ਦੀ ਦੇਖ-ਰੇਖ ’ਚ ਕੀਤਾ ਗਿਆ। ਇਸ ਪਰਦਰਸ਼ਨੀ ’ਚ ਚਾਰ ਸਕੂਲ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮੋਰਿੰਡਾ, ਮਾਤਾ ਪ੍ਰਸੰਨੀ ਦੇਵੀ ਸੀਨੀਅਰ ਸੈਕੰਡਰੀ ਸਕੂਲ, ਮੋਰਿੰਡਾ, ਸਵਾਮੀ ਸ਼ਿਵਾਨੰਦਾ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਰਿੰਡਾ, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮੋਰਿੰਡਾ ਦੇ ਅਧਿਆਪਕਾਂ ਨੂੰ ਜੱਜਾਂ ਦੇ ਰੂਪ ’ਚ ਬੁਲਾਇਆ ਗਿਆ। ਜਿਸ ’ਚ ਵਿਗਿਆਨ ਦੇ ਕੁਲਵਿੰਦਰ ਕੌਰ, ਅਵਨਿੰਦਰ ਕੌਰ, ਨੈਨਸੀ ਸ਼ਰਮਾ, ਹੁਸਨਪ੍ਰੀਤ ਕੌਰ ਗਣਿਤ ਵਿਸ਼ੇ ਦੇ ਕਮਲਜੀਤ ਕੌਰ, ਪੁਨੀਤ ਧੀਮਾਨ, ਸ਼ਿਵਪਾਲ ਵਰਮਾ, ਸਮਾਜਿਕ ਵਿਗਿਆਨ ਦੇ ਸੁਖਵੀਰ ਸਿੰਘ, ਨਵਪ੍ਰੀਤ ਕੌਰ ਆਦਿ ਨੇ ਜੱਜਾਂ ਦੀ ਭੂਮਿਕਾ ਨਿਭਾਈ ਤੇ ਬੱਚਿਆਂ ਦੇ ਮਾਤਾ-ਪਿਤਾ ਵੀ ਪ੍ਰਦਰਸ਼ਨੀ ’ਚ ਸ਼ਾਮਿਲ ਰਹੇ। ਇਸ ਪ੍ਰਦਰਸ਼ਨੀ ’ਚ ਸਾਰੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਾਰਿਆਂ ਨੇ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ।