ਬੰਗਾਲੀ ਵੈਲਫੇਅਰ ਸੁਸਾਇਟੀ ਦੁਰਗਾ ਪੂਜਾ ਕਮੇਟੀ ਵੱਲੋਂ ਕੀਤਾ ਗਿਆ ਸਮਾਗਮ ਬੰਗਾਲੀ ਵੈਲਫੇਅਰ ਸੁਸਾਇਟੀ ਦੁਰਗਾ ਪੂਜਾ ਕਮੇਟੀ ਵੱਲੋਂ ਕੀਤਾ ਗਿਆ ਸਮਾਗਮ
Publish Date: Wed, 21 Oct 2026 05:51 PM (IST)
Updated Date: Wed, 21 Oct 2026 05:54 PM (IST)
ਅਜੈਵੀਰ ਸਿੰਘ ਲਾਲਪੁਰਾ ਅਤੇ ਜਗਦੀਸ਼ ਚੰਦਰ ਕਾਜਲਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਬੰਗਾਲੀ ਵੈਲਫੇਅਰ ਸੁਸਾਇਟੀ ਦੁਰਗਾ ਪੂਜਾ ਕਮੇਟੀ ਵੱਲੋਂ ਰੂਪਨਗਰ ਵਿਖੇ ਮਾਂ ਦੁਰਗਾ ਜੀ ਦੀ ਪੂਜਾ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਾਂ ਦੁਰਗਾ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਕਮੇਟੀ ਦੇ ਪ੍ਰਧਾਨ ਪ੍ਰਸ਼ਾਂਤ ਕੁਮਾਰ ਸਾਹਾ, ਚਿਰੰਜੀਵ ਬੋਨੀ, ਨਰਿੰਦਰ ਕੋਹਲੀ, ਮੰਟੂ ਦੇਵਨਾਥ ਅਤੇ ਹੋਰ ਪ੍ਰਬੰਧਕਾਂ ਵੱਲੋਂ ਅਜੈਵੀਰ ਸਿੰਘ ਲਾਲਪੁਰਾ ਅਤੇ ਜਗਦੀਸ਼ ਚੰਦਰ ਕਾਜਲਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧਾਰਮਿਕ ਮਾਹੌਲ ਵਿਚ ਸ਼ਰਧਾਲੂਆਂ ਨੇ ਮਾਂ ਦੁਰਗਾ ਜੀ ਦੀ ਪੂਜਾ ਅਰਚਨਾ ਕੀਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਸਮਾਗਮ ਦੀ ਰੌਣਕ ਨੂੰ ਹੋਰ ਵਧਾਉਂਦਿਆਂ ਨਾਮਵਰ ਗਾਇਕ ਮਦਨ ਸ਼ੌਂਕੀ ਨੇ ਮਾਂ ਦੁਰਗਾ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਜਨ ਪੇਸ਼ ਕੀਤੇ। ਉਨ੍ਹਾਂ ਦੀਆਂ ਭਜਨ ਪੇਸ਼ਕਾਰੀਆਂ ਨੇ ਹਾਜ਼ਰ ਸੰਗਤ ਨੂੰ ਭਗਤੀ ਰਸ ਨਾਲ ਜੋੜਿਆ ਅਤੇ ਪੂਰੇ ਮਾਹੌਲ ਨੂੰ ਧਾਰਮਿਕ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਅਤੇ ਜਗਦੀਸ਼ ਚੰਦਰ ਕਾਜਲਾ ਨੇ ਮਾਂ ਦੁਰਗਾ ਜੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਪ੍ਰਾਰਥਨਾ ਕੀਤੀ ਕਿ ਮਾਂ ਦੁਰਗਾ ਸਭਨਾਂ ਨੂੰ ਸ਼ਕਤੀ, ਸੁਖ, ਸ਼ਾਂਤੀ, ਸਿਹਤ ਅਤੇ ਖੁਸ਼ਹਾਲੀ ਬਖ਼ਸ਼ਣ। ਉਨ੍ਹਾਂ ਨੇ ਅਜਿਹੇ ਧਾਰਮਿਕ ਸਮਾਗਮਾਂ ਨੂੰ ਸਮਾਜ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸਾਧਨ ਦੱਸਿਆ। ਇਸ ਮੌਕੇ ਚੇਤਨਾ ਵਰਮਾ, ਐਡਵੋਕੇਟ ਅਮਨ ਕਾਬੜਵਾਲ, ਹਿੰਮਤ ਸਿੰਘ ਗਿਰਨ, ਰਾਜ ਕੁਮਾਰ ਰਾਜੂ, ਧਰਮਿੰਦਰ ਸਹੋਤਾ, ਗਗਨ ਗੁਪਤਾ, ਲੋਕੇਸ਼ ਕੁਮਾਰ, ਰਜਿੰਦਰ ਕੱਕੜ, ਕਮਲਜੀਤ ਸਿੰਘ, ਜੈਂਟੀ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਮੌਜੂਦ ਸਨ।