ਅੱਜ ਫਿਰ ਬਿਜਲੀ ਰਹੇਗੀ ਬੰਦ ਅੱਜ ਫਿਰ ਬਿਜਲੀ ਰਹੇਗੀ ਬੰਦ
Publish Date: Thu, 15 Oct 2026 03:58 PM (IST)
Updated Date: Thu, 15 Oct 2026 04:00 PM (IST)
ਅੱਜ ਫਿਰ ਬਿਜਲੀ ਰਹੇਗੀ ਬੰਦ ਭਾਜਪਾ ਆਗੂ ਅਮਰ ਸੋਢੀ ਵੱਲੋਂ ਬਿਜਲੀ ਕੱਟਾਂ ਦੀ ਨਿਖੇਧੀ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ’ਚ ਬਿਜਲੀ ਦੀ ਮੁਰੰਮਤ ਦੇ ਨਾਂ ’ਤੇ ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਹਨ। ਵਾਰ-ਵਾਰ ਬਿਜਲੀ ਬੰਦ ਰਹਿਣ ਕਾਰਨ ਘਰੇਲੂ ਕੰਮਕਾਜ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਨੂੰ ਪਾਣੀ ਦਾ ਪ੍ਰਬੰਧ ਕਰਨ, ਕੱਪੜੇ ਧੋਣ ਅਤੇ ਹੋਰ ਰੋਜ਼ਾਨਾ ਦੇ ਕੰਮਾਂ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਮੰਡਲ ਸੀਨੀਅਰ ਮੀਤ ਪ੍ਰਧਾਨ ਅਮਰ ਸੋਢੀ ਨੇ ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਰੰਮਤ ਦੇ ਨਾਂ ’ਤੇ ਵਾਰ-ਵਾਰ ਬਿਜਲੀ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੀ ਮੁਰੰਮਤ ਦਾ ਕੰਮ ਯੋਜਨਾਬੱਧ ਢੰਗ ਨਾਲ ਅਤੇ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸੇ ਦੌਰਾਨ ਬਿਜਲੀ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 132 ਕੇਵੀ ਸਬ-ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਦੇ 11 ਕੇਵੀ ਕੋਟਲਾ ਹਾਈਡਲ ਫੀਡਰ ਅਤੇ 11 ਕੇਵੀ ਸ਼ਹਿਰੀ-1 ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 17 ਅਕਤੂਬਰ, ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਪਿੰਡ ਮਜਾਰਾ, ਮੇਨ ਬਾਜ਼ਾਰ, ਘਾਟੀ, ਆਲ ਮਟੌਰ, ਪਾਵਰ ਕਲੋਨੀ, ਨਵੀਂ ਆਬਾਦੀ ਬਾਣੀ ਦੇ ਕੁਝ ਹਿੱਸੇ, ਦਸ਼ਮੇਸ਼ ਸਦਨ ਬਾਣੀ, ਲਮਲੈਹੜੀ ਦੇ ਕੁਝ ਹਿੱਸੇ, ਮੀਆਂਪੁਰ ਇਰੀਗੇਸ਼ਨ, ਥੱਪਲ ਇਰੀਗੇਸ਼ਨ, ਗੁਰਦੁਆਰਾ ਮਾਤਾ ਸਾਹਿਬ ਕੌਰ ਸਹੋਟਾ, ਥੱਪਲ, ਝਿੰਜੜੀ ਅਤੇ ਨਹਿਰਾਂ ਨਾਲ ਲੱਗਦੇ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਨੇ ਖਪਤਕਾਰਾਂ ਨੂੰ ਪਾਣੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਅਗਾਊਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਖ਼ਰਾਬ ਮੌਸਮ ਕਾਰਨ ਪਰਮਿਟ ਰੱਦ ਹੋ ਸਕਦਾ ਹੈ ਅਤੇ ਮੁਰੰਮਤ ਦੇ ਸਮੇਂ ’ਚ ਤਬਦੀਲੀ ਵੀ ਹੋ ਸਕਦੀ ਹੈ। ਕੈਪਸ਼ਨ: ਅਮਰ ਸੋਢੀ ਦੀ ਤਸਵੀਰ ।