ਯੂਨੀਅਨ ਦਾ ਚੋਣ ਇਜਲਾਸ 9 ਨੂੰ ਯੂਨੀਅਨ ਦਾ ਚੋਣ ਇਜਲਾਸ 9 ਨਵੰਬਰ ਨੂੰ ਲੇਬਰ ਚੌਂਕ ਮੋਰਿੰਡਾ ਵਿਖੇ ਹੋਵੇਗਾ
Publish Date: Mon, 02 Nov 2026 06:21 PM (IST)
Updated Date: Mon, 02 Nov 2026 06:23 PM (IST)
ਤਿਆਰੀਆਂ ਸਬੰਧੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੀਆਂ ਵਿਚਾਰਾਂ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮੋਰਿੰਡਾ : ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ ਸਬੰਧਤ ਇਫਟੂ , ਬਲਾਕ ਮੋਰਿੰਡਾ ਦੀ ਇੱਕ ਅਹਿਮ ਮੀਟਿੰਗ ਲੇਬਰ ਚੌਕ ਮੋਰਿੰਡਾ ਵਿਖੇ ਬਲਾਕ ਪ੍ਰਧਾਨ ਜਸਪਾਲ ਸਿੰਘ ਚਲਾਕੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਮਿਸਤਰੀ ਰੁਪਿੰਦਰ ਸਿੰਘ ਬਮਨਾੜਾ ਨੇ ਦੱਸਿਆ ਕਿ ਮੀਟਿੰਗ ’ਚ ਯੂਨੀਅਨ ਦੀਆਂ ਸਰਗਰਮੀਆਂ, ਮਜ਼ਦੂਰਾਂ ਦੀਆਂ ਸਮੱਸਿਆਵਾਂ ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਮਜ਼ਦੂਰਾਂ ਨੂੰ ਯੂਨੀਅਨ ਨਾਲ ਜੁੜਨ ਤੇ ਜਥੇਬੰਦੀ ਦੀਆਂ ਸਰਗਰਮੀਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਿਪਟੀ ਸਕੱਤਰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਨਾਲ ਹੋਈ ਮੀਟਿੰਗ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਤੇ ਲੇਬਰ ਚੌਕ ਮੋਰਿੰਡਾ ਦੀ ਰਿਪੇਅਰ, ਸੈਂਡ ਲਈ ਲੋੜੀਂਦੇ ਫੰਡ ਜਾਰੀ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਸੰਘਰਸ਼ ਕੀਤਾ ਜਾਵੇਗਾ। ਇਸ ਦੀ ਜਿੰਮੇਵਾਰੀ ਕਿਰਤ ਵਿਭਾਗ ਦੀ ਹੋਵੇਗੀ। ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ., ਸਬੰਧਤ ਇਫਟੂ, ਬਲਾਕ ਮੋਰਿੰਡਾ ਦਾ ਚੋਣ ਇਜਲਾਸ 9 ਨਵੰਬਰ ਨੂੰ ਲੇਬਰ ਚੌਕ ਮੋਰਿੰਡਾ ਵਿਖੇ ਹੋਵੇਗਾ। ਜਿਸ ’ਚ ਸੂਬਾਈ ਆਗੂ ਸ਼ਿਰਕਤ ਕਰਨਗੇ। ਮੀਟਿੰਗ ’ਚ ਪਰਵਿੰਦਰ ਸਿੰਘ ਝੋਟਾ ਇਨਸਾਫ ਕਮੇਟੀ ਵੱਲੋਂ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਸੰਘਰਸ਼, ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਸੰਘਰਸ਼ਾਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਮੀਟਿੰਗ ’ਚ ਨਿਰਮਲ ਸਿੰਘ ਪ੍ਰਕਾਸ਼ ਸਿੰਘ ਰੰਗੀਆਂ, ਰਣਬੀਰ ਸਿੰਘ ਸਰਾਣਾ ਅਵਤਾਰ ਸਿੰਘ ਸੁਖਦੇਵ ਸਿੰਘ, ਮਨਦੀਪ ਸਿੰਘ ਨਥਲਪੁਰ, ਗੁਰਪ੍ਰੀਤ ਸਿੰਘ ਮਨਜੀਤ ਸਿੰਘ ਸਰਾਣਾ , ਕਮਲਜੀਤ ਸਿੰਘ , ਕਰਨੈਲ ਸਿੰਘ ਆਦਿ ਆਗੂ ਹਾਜਰ ਸਨ।