ਵਿਦਿਆਰਥੀਆਂ ਵੱਲੋਂ ਵੇਰਕਾ ਪਲਾਂਟ, ਬਸੀ ਪਠਾਣਾ ਦਾ ਵਿੱਦਿਅਕ ਦੌਰਾ
ਵਿਦਿਆਰਥੀਆਂ ਵੱਲੋਂ ਵੇਰਕਾ ਪਲਾਂਟ, ਬਸੀ ਪਠਾਣਾ ਦਾ ਵਿਦਿਅਕ ਦੌਰਾ
Publish Date: Mon, 19 Oct 2026 04:23 PM (IST)
Updated Date: Mon, 19 Oct 2026 04:24 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਕਾਮਰਸ ਅਤੇ ਅਰਥ ਸ਼ਾਸਤਰ ਵਿਭਾਗ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਕੰਮਕਾਜ ਦਾ ਵਿਹਾਰਕ ਤਜ਼ਰਬਾ ਦੇਣ ਲਈ ਵੇਰਕਾ ਪਲਾਂਟ, ਬਸੀ ਪਠਾਣਾ ਵਿਖੇ ਇੱਕ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ। ਕੁਆਲਿਟੀ ਸੈਕਸ਼ਨ ਦੇ ਜੂਨੀਅਰ ਐਗਜ਼ੀਕਿਊਟਿਵ ਹਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਫੈਕਟਰੀ ਦੇ ਢਾਂਚੇ (ਲੇਆਉਟ), ਉਤਪਾਦਨ ਪ੍ਰਕਿਰਿਆਵਾਂ, ਗੁਣਵੱਤਾ ਨਿਯੰਤਰਣ (ਕੁਆਲਿਟੀ ਕੰਟਰੋਲ) ਦੇ ਤਰੀਕਿਆਂ ਅਤੇ ਪਲਾਂਟ ਦੇ ਕੰਮਕਾਜ ਦੇ ਹੋਰ ਮਹੱਤਵਪੂਰਨ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਦੇ ਨਾਲ ਅਸਿਸਟੈਂਟ ਪ੍ਰੋਫੈਸਰ ਜਸ਼ਨਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ ਅੰਕੁਸ਼ ਅਤੇ ਅਸਿਸਟੈਂਟ ਪ੍ਰੋਫੈਸਰ ਮਾਨਸੀ ਮੌਜੂਦ ਸਨ। ਇਸ ਫੇਰੀ ਨਾਲ ਵਿਦਿਆਰਥੀਆਂ ਨੂੰ ਡੇਅਰੀ ਉਦਯੋਗ ਦੇ ਕੰਮਕਾਜ ਅਤੇ ਕਲਾਸਰੂਮ ’ਚ ਸਿੱਖੀ ਪੜ੍ਹਾਈ ਦੇ ਵਿਹਾਰਕ ਅਮਲ ਨੂੰ ਸਮਝਣ ’ਚ ਕਾਫੀ ਮਦਦ ਮਿਲੀ। ਕਾਲਜ ਦੇ ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਤੇ ਸਿੱਖਣ ਦੇ ਤਜ਼ਰਬਿਆਂ ਨੂੰ ਹੋਰ ਅਮੀਰ ਬਣਾਉਣ ’ਚ ਅਜਿਹੇ ਦੌਰਿਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।