ਸੈਂਟਰ ਸਕੂਲ ਬੇਲਾ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਸੈਂਟਰ ਸਕੂਲ ਬੇਲਾ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ
Publish Date: Sun, 15 Nov 2026 05:05 PM (IST)
Updated Date: Sun, 15 Nov 2026 05:06 PM (IST)
ਵੱਖ-ਵੱਖ ਮੁਕਾਬਲਿਆਂ ’ਚ ਬੇਲਾ, ਮਹਿਤੋਤ ਤੇ ਫ਼ਤਿਹਪੁਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੈਂਟਰ ਸਕੂਲ ਬੇਲਾ ਵਿਖੇ ਸੈਂਟਰ ਅਧੀਨ ਆਉਂਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਸੈਂਟਰ ਹੈੱਡ ਟੀਚਰ ਗੁਰਦੀਪ ਸਿੰਘ ਖਾਬੜਾ ਦੀ ਅਗਵਾਈ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਅਤੇ ਸਿਰਜਣਾਤਮਕ ਯੋਗਤਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਸੁੰਦਰ ਲਿਖਾਈ ’ਚ ਸਰਕਾਰੀ ਪ੍ਰਾਇਮਰੀ ਸਕੂਲ ਮਹਿਤੋਤ ਨੇ ਪਹਿਲਾ ਤੇ ਬੇਲਾ ਨੇ ਦੂਜਾ ਸਥਾਨ ਹਾਸਲ ਕੀਤਾ। ਪਹਾੜੇ ਸੁਣਾਉਣ ’ਤੇ ਚਿੱਤਰਕਲਾ ਮੁਕਾਬਲਿਆਂ ’ਚ ਬੇਲਾ ਸਕੂਲ ਪਹਿਲੇ ਤੇ ਮਹਿਤੋਤ ਸਕੂਲ ਦੂਜੇ ਸਥਾਨ ’ਤੇ ਰਿਹਾ। ਵੇਸਟ ਮਟੀਰੀਅਲ ਮੁਕਾਬਲੇ ’ਚ ਸਰਕਾਰੀ ਪ੍ਰਾਇਮਰੀ ਸਕੂਲ ਫ਼ਤਿਹਪੁਰ ਨੇ ਪਹਿਲਾ ਤੇ ਬੇਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਆਮ ਗਿਆਨ ਪ੍ਰਤੀਯੋਗਤਾ ’ਚ ਬੇਲਾ ਸਕੂਲ ਪਹਿਲੇ ਤੇ ਫਿਰੋਜ਼ਪੁਰ ਸਕੂਲ ਦੂਜੇ ਸਥਾਨ ’ਤੇ ਰਿਹਾ। ਕਹਾਣੀ ਸੁਣਾਉਣ ਮੁਕਾਬਲੇ ’ਚ ਬੇਲਾ ਨੇ ਪਹਿਲਾ ਤੇ ਫ਼ਤਿਹਪੁਰ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਤਸਵੀਰ ਵਰਣਨ ਮੁਕਾਬਲੇ ’ਚ ਵੀ ਬੇਲਾ ਸਕੂਲ ਨੇ ਪਹਿਲਾ ਤੇ ਫ਼ਤਿਹਪੁਰ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੀ ਸਰਦਾਰੀ ਕਾਇਮ ਕੀਤੀ।