ਡਾ. ਚਰਨਜੀਤ ਨੇ ਸ਼ੁਰੂ ਕਰਵਾਈ ਝੋਨੇ ਦੀ ਬੋਲੀ ਹਾਫਿਜ਼ਾਬਾਦ ਅਨਾਜ ਮੰਡੀ ’ਚ ਝੋਨੇ ਦੀ ਬੋਲੀ ਡਾ. ਚਰਨਜੀਤ ਸਿੰਘ ਨੇ ਸੁਰੂ ਕਰਵਾਈ
Publish Date: Wed, 07 Oct 2026 03:13 PM (IST)
Updated Date: Wed, 07 Oct 2026 03:14 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਝੋਨੇ ਦੀ ਫਸਲ ਦਾ ਸੀਜ਼ਨ ਸ਼ੁਰੂ ਹੋਣ ’ਤੇ ਅਨਾਜ ਮੰਡੀ ਹਾਫਿਜ਼ਾਬਾਦ ਵਿਖੇ ਫਸਲ ਦੀ ਬੋਲੀ ਹਲਕਾ ਵਿਧਾਇਕ ਵਿਧਾਇਕ ਡਾ.ਚਰਨਜੀਤ ਸਿੰਘ ਨੇ ਕਿਸਾਨਾਂ ਦਾ ਲੱਡੂ ਨਾਲ ਮੂੰਹ ਮਿੱਠਾ ਕਰਵਾ ਕੇ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ। ਸਕਿੰਦਰ ਸਿੰਘ ਸਹੇੜੀ ਚੇਅਰਮੈਨ ਮਾਰਕੀਟ ਸ੍ਰੀ ਚਮਕੌਰ ਸਾਹਿਬ ਨੇ ਝੋਨੇ ਦੀ ਫਸਲ ਦੀ ਬੋਲੀ ਸ਼ੁਰੂ ਕਰਨ ’ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਜੀਰੀ ਦੀ ਫ਼ਸਲ ਸੁਕਾ ਕੇ ਲਿਆਉਣ ਤਾਂ ਜੋ ਉਨਾਂ ਨੂੰ ਮੰਡੀ ਵਿਚ ਕੋਈ ਦਿੱਕਤ ਨਾ ਆਵੇ। ਉਨਾਂ ਦੱਸਿਆ ਕਿ ਹਾਫਿਜ਼ਾਬਾਦ ਮੰਡੀ ਦਾ ਫ਼ੜ ਪਹਿਲਾਂ ਛੋਟਾ ਸੀ, ਉਸ ਨੂੰ 30 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਗਿਆ ਅਤੇ ਮੰਡੀ ਵਿਚ ਸਭ ਪ੍ਰਬੰਧ ਜਿਵੇ ਫ਼ੜ ਦੀ ਸਾਫ-ਸਫਾਈ, ਬਿਜਲੀ ਬਾਰਦਾਨਾਂ ਤੇ ਹੋਰ ਪ੍ਰਬੰਧ ਮੁਕੰਮਲ ਕੀਤੇ। ਬਲਵਿੰਦਰ ਸਿੰਘ ਆੜਤੀ ,ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਜਟਾਣਾ,ਜਸਪ੍ਰੀਤ ਸਿੰਘ ਸੇਠੀ ਆੜਤੀ, ਫਾਰਮ ਗੁਰਜੋਤ ਟ੍ਰੇਡਿੰਗ ਕੰਪਨੀ ਇਨਾਂ ਦੇ ਹੋਰਨਾਂ ਤੋ ਇਲਾਵਾ ਨਗਰ ਕੌਂਸਲ ਪ੍ਰਧਾਨ ਵਿਸ਼ਾਲ ਕਸਿਅਪ, ਮੀਤ ਪ੍ਰਧਾਨ ਚਹਿਲ ਭੰਗੂ, ਪਰਮਜੀਤ ਸਿੰਘ, ਨਰਿੰਦਰ ਸਿੰਘ, ਸਰਪੰਚ ਸਿੰਗਾਰਾਂ ਸਿੰਘ ਹਾਫਿਜ਼ਾਬਾਦ, ਸਤਨਾਮ ਸਿੰਘ ਹੈਪੀ, ਜਗਤਾਰ ਸਿੰਘ ਸਹੇੜੀ, ਬਲਵੀਰ ਸਿੰਘ ਮਹਿਤੋਤ, ਆੜਤੀ ਸੁਰਿੰਦਰ ਸਿੰਘ ਪ੍ਰਧਾਨ, ਜਸਵੀਰ ਸਿੰਘ, ਬਿੱਟੂ ਕੰਗ, ਹਰਦੇਵ ਸਿੰਘ ਬਜੀਦਪੁਰ, ਚਿੰਨੂ ਗੋਇਲ, ਸੰਜੂ ਗੋਇਲ, ਜਸਪ੍ਰੀਤ ਸਿੰਘ ਸੇਠੀ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਸੁਪਰਵਾਈਜ਼ਰ, ਬਲਜੀਤ ਸਿੰਘ ਬਜੀਦਪੁਰ,ਤੇ ਹੋਰ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।