ਸਿਵਲ ਹਸਪਤਾਲ ਵਿਖੇ ਐਮਰਜੈਸੀ ਦੀ ਵਾਧੂ ਡਿਊਟੀ ਦੇ ਰੋਸ ਵਜੋਂ ਡਾਕਟਰਾਂ ਨੇ ਬੰਦ ਰੱਖੀ ਓਪੀਡੀ ਸਿਵਲ ਹਸਪਤਾਲ ਵਿਖੇ ਐਮਰਜੈਸੀ ਦੀ ਵਾਧੂ ਡਿਊਟੀ ਦੇ ਰੋਸ ਵਿਚ ਡਾਕਟਰਾਂ ਨੇ ਬੰਦ ਰੱਖੀ ਓਪੀਡੀ
Publish Date: Sat, 07 Nov 2026 07:17 PM (IST)
Updated Date: Sat, 07 Nov 2026 07:17 PM (IST)
ਮਰੀਜ ਹੋਏ ਖੱਜ਼ਲਖੁਆਰ, ਕਿਹਾ, ਡਾਕਟਰ ਤਾਂ ਤੀਜੇ ਦਿਨ ਕਰ ਲੈਂਦੇ ਹਨ ਹੜਤਾਲ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰਾਂ ਨੇ ਐਮਰਜੈਸੀ ਡਿਊਟੀ ਲਗਾਉਣ ਦੇ ਰੋਸ ਵਜ਼ੋ ਓਪੀਡੀ ਨੂੰ ਬੰਦ ਕਰਕੇ ਰੋਸ ਪ੍ਰਗਟ ਕਰਨ ਦਾ ਮਾਮਲਾ ਹਲਕਾ ਵਿਧਾਇਕ ਦੇ ਘਰ ਤੱਕ ਪਹੁੰਚਣ ਉਪਰੰਤ ਸੀਨੀਅਰ ਅਧਿਕਾਰੀਆਂ ਨੇ ਸੁਲਝਾਇਆ। ਜਾਣਕਾਰੀ ਅਨਸਾਰ ਸਿਵਲ ਹਸਪਤਾਲ ਵਿਚ 7 ਈਐੱਮਓ ਹਨ ਜਿਨ੍ਹਾਂ ’ਚੋਂ ਚਾਰ ਛੁੱਟੀ ਤੇ ਹੋਣ ਕਾਰਨ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਡਾਕਟਰਾਂ ਦੀਆ ਐਮਰਜੈਸੀ ਵਿੰਗ ’ਚ ਡਿਊਟੀਆ ਲਗਾਉਣਾ ਰੋਸਟਰ ਜਾਰੀ ਹੁੰਦਿਆਂ ਹੀ ਡਾਕਟਰਾਂ ਨੇ ਰੋਸ ਪ੍ਰਗਟ ਕੀਤਾ। ਸ਼ਨੀਵਾਰ ਸਵੇਰੇ ਹੀ ਓਪੀਡੀ ਬੰਦ ਹੋਣ ਕਾਰਨ ਦੂਰ ਦੁਰਾਡੇ ਤੋਂ ਆਏ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਰੀਜ ਰਾਮ ਪਿਆਰੀ, ਹਰਜੀਤ ਸਿੰਘ, ਮਨਪ੍ਰੀਤ ਕੌਰ ਨੇ ਕਿਹਾ ਕਿ ਅਸੀ ਤਾਂ ਸਵਰੇ ਦੇ ਆਏ ਹੋਏ ਹਾਂ ਪਰ ਡਾਕਟਰ ਕੋਈ ਨਹੀਂ ਆਇਆ ਅਸੀਂ ਤਾਂ ਘਰ ਜਾ ਕੇ ਬੱਚੇ ਵੀ ਵੇਖਣੇ ਹਨ। ਉਨ੍ਹਾਂ ਕਿਹਾ ਕਿ ਇੱਕ ਤਾਂ ਪਹਿਲਾ ਹੀ ਹਸਪਤਾਲਾਂ ’ਚ ਡਾਕਟਰ ਨਹੀਂ ਹਨ ਦੂਜੇ ਜਿਹੜੇ ਹੈ ਉਹ ਵੀ ਹੜਤਾਲ ਕਰੀ ਜਾਂਦੇ ਹਨ। ਉੱਧਰ ਹਸਪਤਾਲ ਦੇ ਸੂਤਰ ਦੱਸਦੇ ਹਨ ਕਿ ਹਸਪਤਾਲ ਦੇ ਪ੍ਰਬੰਧਕਾਂ ਤੋਂ ਡਾਕਟਰ ਨਾਰਾਜ਼ ਹਨ ਤੇ ਆਪਣੇ ਬਰਾਬਰ ਦੇ ਡਾਕਟਰ ਦੇ ਅਧੀਨ ਕੰਮ ਨਹੀ ਕਰਨਾ ਚਾਹੁੰਦੇ। ਦੱਸਣਯੋਗ ਹੈ ਕਿ ਤਿਉਹਾਰਾਂ ਦੇ ਮੌਕੇ ਜ਼ਿਲ੍ਹਾ ਹਸਪਤਾਲ ’ਚ ਡਾਕਟਰਾਂ ਦੀ ਤਾਇਨਾਤੀ ਹੋਣੀ ਚਾਹੀਦੀ ਹੈ, ਖਾਸਕਰ ਐਮਰਜੈਸੀ ਡਿਊਟੀ ’ਚ। ਡਾਕਟਰ ਵੱਲੋਂ ਡਿਊਟੀ ’ਤੇ ਸ਼ਨੀਵਾਰ ਨੂੰ ਐਮਰਜੈਸੀ ’ਚ ਨਾ ਪਹੁੰਚਣ ’ਤੇ ਮਾਹੌਲ ਤਰਸਯੋਗ ਬਣ ਗਿਆ ਪਰ ਇੱਕ ਡਾਕਟਰ ਨੇ ਤੁਰੰਤ ਪਹੁੰਚ ਕੇ ਡਿਊਟੀ ਸੰਭਾਲੀ ਉਪਰੰਤ ਐਮਰਜੈਸੀ ’ਚ ਦਾਖਲ ਮਰੀਜ਼ਾ ਨੇ ਸੁੱਖ ਦਾ ਸਾਹ ਲਿਆ। ਉੱਧਰ ਸਿਵਲ ਸਰਜਨ ਡਾ. ਵਿਵੇਕ ਕਟਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਮੈ ਤਾਂ ਛੁੱਟੀ ਤੇ ਹਾਂ ਪਰ ਡਾਕਟਰਾਂ ਦਾ ਡਿਊਟੀ ਨੂੰ ਲੈ ਕੇ ਮਾਮਲਾ ਆਇਆ ਸੀ ਜਿਸ ਨੂੰ ਹੱਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੱਝ ਡਾਕਟਰ ਛੁੱਟੀ ’ਤੇ ਗਏ ਹਨ, ਜਿਸ ਕਰਕੇ ਦਿੱਕਤ ਆਈ ਸੀ। ਹੁਣ ਡਾਕਟਰ ਆਮ ਰੂਟੀਨ ’ਚ ਕੰਮ ਕਰ ਰਹੇ ਹਨ। ਜੇਕਰ ਡਾਕਟਰਾਂ ਦੀ ਘਾਟ ਨਹੀਂ ਫਿਰ ਹੜਤਾਲ ਕਿਉਂ? ਉੱਧਰ ਕਾਮਰੇਡ ਗੁਰਦੇਵ ਸਿੰਘ ਬਾਗੀ,ਹਰਜੀਤ ਸਿੰਘ, ਰਣਜੀਤ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਤਾਂ ਤੀਜੇ ਦਿਨ ਹਸਪਤਾਲ ਆ ਕੇ ਕਹਿੰਦਾ ਹੈ ਕਿ ਡਾਕਟਰਾਂ ਦੀ ਕੋਈ ਘਾਟ ਨਹੀਂ ਹੈ ਜੇਕਰ ਘਾਟ ਨਹੀ ਤਾਂ ਫਿਰ ਡਾਕਟਰ ਹੜਤਾਲ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਜੇਕਰ ਕਿਸੇ ਨਾਲ ਨਰਾਜ਼ਗੀ ਹੈ ਤਾਂ ਪ੍ਰਬੰਧ ਕਿਸੇ ਹੋਰ ਸੀਨੀਅਰ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ’ਚ ਖਾਸਕਰ ਦੀਵਾਲੀ ਮੌਕੇ ਡਾਕਟਰਾਂ ਦੀ ਹੜਤਾਲ ਪ੍ਰਬੰਧਕਾਂ ਨਾਲਾਇਕੀ ਹੈ।