ਰੰਗੋਲੀ ਤੇ ਸਿਲਾਈ ਕਢਾਈ ਮੁਕਾਬਲੇ ਕਰਕੇ ਸਿਖਿਆਰਥਣਾ ਵਲੋਂ ਮਨਾਈ ਗਈ ਦੀਵਾਲੀ ਸੈਣੀ ਭਵਨ ਰੂਪਨਗਰ ਵਿਚ ਦੀਵਾਲੀ ਮੌਕੇ ਰੰਗੋਲੀ ਅਤੇ ਸਿਲਾਈ ਕਢਾਈ ਮੁਕਾਬਲੇ ਕਰਕੇ ਸਿਖਿਆਰਥਣਾ ਵਲੋਂ ਦੀਵਾਲੀ ਮਨਾਈ ਗਈ
Publish Date: Sat, 07 Nov 2026 03:48 PM (IST)
Updated Date: Sat, 07 Nov 2026 03:50 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵਲੋਂ ਸੈਣੀ ਭਵਨ ਰੂਪਨਗਰ ’ਚ ਸਿਲਾਈ ਕਢਾਈ, ਫੈਸ਼ਨ ਡਿਜ਼ਾਈਨਿੰਗ, ਕੰਪਿਊਟਰ ਸਿੱਖਿਆ ਤੇ ਬਿਊਟੀਸ਼ਨ ਦੇ ਚਲਾਏ ਜਾ ਰਹੇ ਕੋਰਸਾਂ ਦੀਆਂ ਸਿਖਿਆਰਥਣਾਂ ਵਲੋਂ ਦੀਵਾਲੀ ਦੇ ਸਰਬ ਸਾਂਝੇ ਤਿਉਹਾਰ ਨੂੰ ਮੁੱਖ ਰੱਖ ਕੇ ਆਪੋ-ਆਪਣਿਆਂ ਕਲਾਸਾਂ ਦੇ ਕਮਰਿਆਂ ਨੁੰ ਖੂਬਸੂਰਤ ਲੜੀਆਂ ਤੇ ਗੁਬਾਰੇ ਆਦਿ ਲਗਾ ਕੇ ਸ਼ਿੰਗਾਰਿਆ ਗਿਆ। ਇਸ ਮੌਕੇ ’ਤੇ ਸੈਣੀ ਭਵਨ ਦੇ ਪ੍ਰਧਾਨ, ਰਾਜਿੰਦਰ ਸਿੰਘ ਨੰਨੂਆਂ ਨੇ ਦੱਸਿਆ ਕਿ ਸੈਣੀ ਭਵਨ ’ਚ ਵੱਖ ਵੱਖ ਕੋਰਸਾਂ ਦੀਆਂ ਸਿਖਿਆਰਥਣਾਂ ਵਲੋਂ ਬੜੀ ਮਿਹਨਤ ਨਾਲ ਰੰਗੋਲੀਆਂ ਬਣਾਈਆਂ ਗਈਆਂ। ਸਿਲਾਈ ਕਢਾਈ ਤੇ ਫੈਸ਼ਨ ਡਿਜ਼ਾਈਨਿੰਗ ਕੋਰਸ ਦੀਆਂ ਸਿਖਿਆਰਥਣਾਂ ਵਲੋਂ ਆਪਣੇ ਦੁਆਰਾ ਤਿਆਰ ਕੀਤੇ ਕੱਪੜੇ ਤੇ ਹੋਰ ਆਰਟ ਵਰਕ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਸੈਣੀ ਭਵਨ ਦੀ ਪ੍ਰਬੰਧਕ ਕਮੇਟੀ ਵਲੋਂ ਇਨਾਂ ਮੁਕਾਬਲਿਆਂ ਵਿਚੋਂ ਜੇਤੂ ਚੁਣਨ ਲਈ ਮੈਡਮ ਤੇਜਵਿੰਦਰ ਕੌਰ, ਡਾ: ਜਸਵੰਤ ਕੌਰ, ਪ੍ਰਿੰ: ਰਵਿੰਦਰ ਕੌਰ (ਰਿ:) ਅਤੇ ਮਾ: ਅਮਰਜੀਤ ਸਿੰਘ ਸੈਣੀ ਤੇ ਆਧਾਰਤ ਜੱਜਾਂ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੁਆਰਾ ਕਰਾਫਟ ਆਈਟਮਾਂ ਲਈ ਮਿਸ ਸਨੋਵਰ ਤੇ ਮਿਸ ਸੰਗੀਤਾ ਨੂੰ ਸਾਂਝਾ ਜੇਤੂ ਬਣਾਇਆ ਗਿਆ। ਸਿਲਾਈ ਕਢਾਈ ’ਚ ਮਿਸ ਨਵਜੋਤ ਕੌਰ ਤੇ ਵਧੀਆ ਰੰਗੋਲੀ ਬਣਾਉਣ ਲਈ ਰਿਪਨ ਤੇ ਰਜਨੀ ਦੀ ਟੀਮ ਨੂੰ ਜੇਤੂ ਚੁਣਿਆ ਗਿਆ। ਸਾਰੇ ਜੇਤੂਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਇਨ੍ਹਾਂ ਕੋਰਸਾਂ ਦੇ ਅਧਿਆਪਕਾਵਾਂ ਤੇ ਸੈਣੀ ਭਵਨ ਦੇ ਸੇਵਾਦਾਰ ਦਰਸ਼ਨ ਸਿੰਘ ਨੁੰ ਵੀ ਦੀਵਾਲੀ ਮੌਕੇ ਸਨਮਾਨਤ ਕੀਤਾ ਗਿਆ। ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਰਾਜਿੰਦਰ ਸਿੰਘ ਨੰਨੂਆਂ ਪ੍ਰਧਾਨ ਵਲੋਂ ਦੀਵਾਲੀ ਦਾ ਇਤਿਹਾਸ ਦੱਸਿਆ ਗਿਆ ਤੇ ਡਾ: ਅਜਮੇਰ ਸਿੰਘ, ਚੇਅਰਮੈਨ, ਰਾਮ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਸੈਣੀ ਵਾਈਸ ਚੇਅਰਮੈਨ ਵਲੋਂ ਸਾਰੇ ਹਾਜਰੀਨ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਬਲਬੀਰ ਸਿੰਘ ਸੈਣੀ, ਸਕੱਤਰ, ਰਾਜਿੰਦਰ ਸੈਣੀ, ਪ੍ਰਧਾਨ ਅਪਣਾ ਘਰ, ਜਗਦੇਵ ਸਿੰਘ, ਬਹਾਦਰਜੀਤ ਸਿੰਘ, ਮਾਸਟਰ ਅਮਰਜੀਤ ਸਿੰਘ, ਇੰਜ: ਹਰਜੀਤ ਸਿੰਘ ਸੈਣੀ, ਇੰਜ: ਦੀਦਾਰ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ ਮੈਨੇਜਰ, ਕਿਰਨ ਜੋਸ਼ੀ, ਅਮਨਪ੍ਰੀਤ ਕੌਰ, ਮਨਦੀਪ ਕੌਰ, ਸੁਖਵਿੰਦਰ ਕੌਰ ਅਤੇ ਸਮੂਹ ਸਿਖਿਆਰਥਣਾਂ ਹਾਜ਼ਰ ਸਨ।