ਬਜ਼ੁਰਗਾ ਦੇ ‘ਆਪਣਾ ਘਰ’ ’ਚ ਉਤਸਾਹ ਨਾਲ ਮਨਾਈ ਦੀਵਾਲੀ ਬਜ਼ੁਰਗਾ ਦੇ ‘ਆਪਣਾ ਘਰ’ ‘ਚ ਉਤਸਾਹ ਨਾਲ ਮਨਾਈ ਗਈ ਦੀਵਾਲੀ ਤੇ ਨਿਸ਼ਾ ਚੱਢਾ ਨੇ ਭੇਟ ਕੀਤੇ ਤੋਹਫੇ
Publish Date: Mon, 09 Nov 2026 04:46 PM (IST)
Updated Date: Mon, 09 Nov 2026 04:47 PM (IST)
ਨਿਸ਼ਾ ਚੱਢਾ ਨੇ ਭੇਟ ਕੀਤੇ ਤੋਹਫੇ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਖੁਸ਼ੀਆ ਤੇ ਰੌਸ਼ਨੀਆਂ ਦਾ ਤਿਉਹਾਰ ਬਜ਼ੁਰਗਾ ਦੇ ‘ਆਪਣਾ ਘਰ’ ਹਵੇਲੀ ਕਲਾਂ ਵਿਖੇ ਵੀ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਆਪਣਾ ਘਰ’ ਨੂੰ ਰੌਸ਼ਨੀ ਨਾਲ ਸਜਾਇਆ ਗਿਆ ਤੇ ਇਸ ਘਰ ਦੀ ਕੇਅਰ ਟੇਕਰ ਜੋੜੀ ਕਿਰਨ ਤੇ ਕੁਸ਼ਲ ਕੁਮਾਰ ਨੇ ਆਪਣਾ ਘਰ ਦੇ ਆਂਗਨ ’ਚ ਬਹੁਤ ਹੀ ਸੁੰਦਰ ਰੰਗੋਲੀ ਸਜ਼ਾਈ। ਜਿਸ ਨੂੰ ਰੁਸ਼ਨਾਉਣ ਲਈ ਪਹਿਲੀ ਮੋਮਬਤੀ ਨਿਸ਼ਾ ਚੱਢਾ ਧਰਮਪਤਨੀ ਵਿਧਾਇਕ ਦਿਨੇਸ਼ ਚੱਢਾ ਨੇ ਜਗਾਈ ਤੇ ਸਭ ਨੂੰ ਦੀਵਾਲੀ ਦੀ ਵਧਾਈ ਦਿੱਤੀ। ਉਨ੍ਹਾਂ ਖਾਸ ਕਰਕੇ ਸਮਾਜ ਦੇ ਬਜ਼ੁਰਗਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਇਸ ਘਰ ਦੇ ਬਜ਼ੁਰਗਾਂ ਨੂੰ ਦੀਵਾਲੀ ਦੇ ਤੋਹਫੇ ਭੇਟ ਕੀਤੇ ਤੇ ਆਪਣਾ ਘਰ ਦੇ ਪ੍ਰਬੰਧ ਨੂੰ ਹੋਰ ਵਧੇਰੇ ਸੁਚਾਰੂ ਬਣਾਉਣ ਲਈ ਮਾਲੀ ਮਦਦ ਵੀ ਭੇਟ ਕੀਤੀ। ਇਸ ਮੌਕੇ ‘ਆਪਣਾ ਘਰ’ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਤੇ ਟਰੱਸਟੀ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ ਵਲੋਂ ਨਿਸ਼ਾ ਦਾ ਬਜ਼ੁਰਗਾ ਦੇ ਘਰ ’ਚ ਦੀਵਾਲੀ ਮਨਾਉਣ ਤੇ ਆਉਣ ਦਾ ਸਵਾਗਤ ਤੇ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਚੇਅਰਮੈਨ ਸਿਵ ਕੁਮਾਰ ਲਾਲਪੁਰਾ, ਸੀਨੀਅਰ ਸਿਟੀਜ਼ਨਜ਼ ਕੌਸਲ ਰੂਪਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਤੇ ਵਰਿੰਦਰ ਵੀ ਸਨ। ਰਾਜਿੰਦਰ ਸੈਣੀ ਨੇ ਸਵਾਗਤ ਕਰਦਿਆ ਕਿਹਾ ਕਿ ਨਿਸ਼ਾ ਦੇ ਪਰਿਵਾਰ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਬਜ਼ੁਰਗਾ ਨੂੰ ਸਤਿਕਾਰ ਦੇਣ ਲਈ ਆਉਣਾ ਸ਼ਲਾਘਾਯੋਗ ਉਪਰਾਲਾ ਹੈ। ਇਹ ਸੋਚ ਅੱਜ ਦੀ ਨਵੀ ਪੀੜੀ ਅੰਦਰ ਪੈਦਾ ਕਰਨ ਦੀ ਲੋੜ ਹੈ। ਇਸ ਮੌਕੇ ਸੰਸਥਾ ਦੇ ਮੈਨੇਜਰ ਕੇਐੱਸ. ਭੋਗਲ, ਕੇਅਰ ਟੇਕਰ ਜੋੜੀ ਕਿਰਨ ਤੇ ਕੁਸ਼ਲ ਕੁਮਾਰ ਤੇ ਭੁਪਿੰਦਰ ਸਿੰਘ, ਜਸਵੰਤ ਸਿੰਘ ਵੀ ਹਾਜ਼ਰ ਸਨ।