- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 28 ਸਤੰਬਰ ਤੋਂ

12 ਚੋਣਵੇਂ ਖੇਡ ਸਥਾਨਾਂ ’ਤੇ 05 ਅਕਤੂਬਰ ਤੱਕ ਹੋਣਗੇ ਵੱਖ-ਵੱਖ ਖੇਡ ਮੁਕਾਬਲੇ : ਡੀਐੱਸਓ ਗਿੱਲ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ’ਚ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 28 ਸਤੰਬਰ ਤੋਂ 5 ਅਕਤੂਬਰ 2026 ਤੱਕ ਜ਼ਿਲ੍ਹੇ ਦੇ 12 ਵੱਖ-ਵੱਖ ਚੋਣਵੇਂ ਖੇਡ ਸਥਾਨਾਂ ’ਤੇ ਕਰਵਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਜਗਜੀਵਨ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਉੱਭਰਦੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁੱਕਵਾਂ ਮੰਚ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਾਰੇ ਖੇਡ ਸਥਾਨਾਂ ’ਤੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਖੇਡ ਸਥਾਨਾਂ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਹਿਰੂ ਸਟੇਡੀਅਮ ਰੂਪਨਗਰ ’ਚ ਬਾਸਕਟਬਾਲ, ਐਥਲੈਟਿਕਸ, ਬਾਕਸਿੰਗ, ਫੁੱਟਬਾਲ, ਤੈਰਾਕੀ, ਖੋ-ਖੋ ਅਤੇ ਕਬੱਡੀ (ਨੈਸ਼ਨਲ ਸਟਾਈਲ) ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਹਰਵਿੰਦਰ ਸਿੰਘ ਹਨ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ 94782-58751 ਹੈ। ਸਰਕਾਰੀ ਪੋਲੀਟੈਕਨਿਕ ਕਾਲਜ ਰੂਪਨਗਰ ਵਿਖੇ ਗੱਤਕਾ, ਸਾਫਟਬਾਲ, ਕਿੱਕ ਬਾਕਸਿੰਗ, ਕਬੱਡੀ (ਸਰਕਲ ਸਟਾਈਲ), ਵਾਲੀਬਾਲ (ਸਮੈਸ਼ਿੰਗ/ਸ਼ੂਟਿੰਗ), ਚੈੱਸ ਅਤੇ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਹੋਣਗੇ। ਇਨ੍ਹਾਂ ਦੇ ਇੰਚਾਰਜ ਗੁਰਜਿੰਦਰ ਸਿੰਘ ਚੀਮਾ ਹਨ ਅਤੇ ਮੋਬਾਈਲ ਨੰਬਰ 98156-40496 ਹੈ। ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵਿਖੇ ਰੋਲਰ ਸਕੇਟਿੰਗ ਅਤੇ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਦੇ ਇੰਚਾਰਜ ਕਰਨਦੀਪ ਹਨ ਅਤੇ ਮੋਬਾਈਲ ਨੰਬਰ 97809-34706 ਹੈ।
ਇਸੇ ਤਰ੍ਹਾਂ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਕਸਿੰਗ, ਜੂਡੋ ਅਤੇ ਤੀਰਅੰਦਾਜ਼ੀ ਦੇ ਮੁਕਾਬਲੇ ਹੋਣਗੇ। ਇਨ੍ਹਾਂ ਮੁਕਾਬਲਿਆਂ ਦੀ ਇੰਚਾਰਜ ਗੁਰਜੀਤ ਕੌਰ ਹਨ ਅਤੇ ਮੋਬਾਈਲ ਨੰਬਰ 78372-16408 ਹੈ। ਹਾਕਸ ਅਕੈਡਮੀ ਸਮਰਾਲਾ ਵਿਖੇ ਹਾਕੀ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਦੇ ਇੰਚਾਰਜ ਇੰਦਰਜੀਤ ਸਿੰਘ ਹਨ ਅਤੇ ਮੋਬਾਈਲ ਨੰਬਰ 94783-90005 ਹੈ। ਜੀਐੱਮਐੱਨਸੀਐੱਸ ਸਕੂਲ (ਗਾਂਧੀ ਸਕੂਲ) ਰੂਪਨਗਰ ਵਿਖੇ ਟੇਬਲ ਟੈਨਿਸ ਦੇ ਮੁਕਾਬਲੇ ਹੋਣਗੇ। ਇਨ੍ਹਾਂ ਦੀ ਇੰਚਾਰਜ ਰੀਤੂ ਬਾਲਾ ਹਨ ਅਤੇ ਮੋਬਾਈਲ ਨੰਬਰ 98884-23204 ਹੈ। ਕੁਸ਼ਤੀ ਕੋਚਿੰਗ ਸੈਂਟਰ ਅਕਬਰਪੁਰ ਵਿਖੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਦੇ ਇੰਚਾਰਜ ਹਰਿੰਦਰ ਸਿੰਘ ਹਨ ਅਤੇ ਮੋਬਾਈਲ ਨੰਬਰ 94646-43803 ਹੈ। ਖਾਲਸਾ ਸੀਸੈੈ ਸਕੂਲ ਰੂਪਨਗਰ ਵਿਖੇ ਹੈਂਡਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਦੇ ਇੰਚਾਰਜ ਪਿੰਕਸ਼ ਧੀਮਾਨ ਹਨ ਅਤੇ ਮੋਬਾਈਲ ਨੰਬਰ 77176-50035 ਹੈ।
ਇਸੇ ਤਰ੍ਹਾਂ ਸ਼ਿਵਾਲਿਕ ਕਲੱਬ, ਰੂਪਨਗਰ ਵਿਖੇ ਬੈਡਮਿੰਟਨ ਦੇ ਮੁਕਾਬਲੇ ਹੋਣਗੇ। ਇਨ੍ਹਾਂ ਦੇ ਇੰਚਾਰਜ ਸ਼ੀਲ ਭਗਤ ਹਨ ਅਤੇ ਮੋਬਾਈਲ ਨੰਬਰ 98770-28107 ਹੈ। ਲਾਅਨ ਟੈਨਿਸ ਕੋਰਟ ਰੂਪਨਗਰ ਵਿਖੇ ਲਾਅਨ ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਦੇ ਇੰਚਾਰਜ ਪਿੰਕਸ਼ ਧੀਮਾਨ ਹਨ ਅਤੇ ਮੋਬਾਈਲ ਨੰਬਰ 77176-50035 ਹੈ। ਨੇਤਾ ਜੀ ਮਾਡਲ ਸਕੂਲ ਰੂਪਨਗਰ ਵਿਖੇ ਨੈੱਟਬਾਲ ਦੇ ਮੁਕਾਬਲੇ ਹੋਣਗੇ। ਇਨ੍ਹਾਂ ਦੀ ਇੰਚਾਰਜ ਵੰਦਨਾ ਬਾਹਰੀ ਹਨ ਅਤੇ ਮੋਬਾਈਲ ਨੰਬਰ 79734-02503 ਹੈ। ਇਸੇ ਤਰ੍ਹਾਂ ਸਸਸਸ ਭਰਤਗੜ੍ਹ ਵਿਖੇ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਦੀ ਇੰਚਾਰਜ ਸੁਨੀਤਾ ਰਾਣੀ ਹਨ ਅਤੇ ਮੋਬਾਈਲ ਨੰਬਰ 82640-50643 ਹੈ।
ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਦੇ ਇੱਛੁਕ ਖਿਡਾਰੀ ਦਿੱਤੇ ਗਏ ਕਿਊਆਰ ਕੋਡ ਜਾਂ ਅਧਿਕਾਰਤ ਪੋਰਟਲ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾ ਕੇ ਨਿਰਧਾਰਤ ਖੇਡ ਸਥਾਨ ਤੇ ਸਮੇਂ ਅਨੁਸਾਰ ਮੁਕਾਬਲਿਆਂ ’ਚ ਭਾਗ ਲੈਣ।