- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਲ੍ਹਾ ਟੀਕਾਕਰਨ ਅਫਸਰ ਵੱਲੋਂ ਟੀਕਾਕਰਨ ਕੈਂਪਾਂ ਅਤੇ ਕੋਲਡ ਚੇਨ ਪੁਆਇੰਟ ਦਾ ਲਿਆ ਜਾਇਜ਼ਾ

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਡਾ.ਸਾਰਿਕਾ ਜ਼ਿਲ੍ਹਾ ਟੀਕਾਕਰਨ ਅਫਸਰ ਵੱਲੋਂ ਟੀਕਾਕਰਨ ਕੈਂਪਾ ਅਤੇ ਕੋਲਡ ਚੇਨ ਪੁਆਇੰਟ ਸਬ ਡਿਵਿਜ਼ਨਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਅਤੇ ਆਂਗਨਵਾੜੀ ਸੈਂਟਰ ਸਮਾਣ ਕਲਾਂ ਵਿਖੇ ਦੌਰਾ ਕੀਤਾ ਗਿਆ। ਉਨ੍ਹਾਂ ਚੈਕਿੰਗ ਦੌਰਾਨ ਹਸਪਤਾਲ ਚਮਕੌਰ ਸਾਹਿਰ ਅਤੇ ਆਂਗਣਵਾੜੀ ਸੈਂਟਰ ਸਮਾਣਾ ਕਲਾਂ ਵਿਖੇ ਸੈਸ਼ਨ ਸਾਈਟ ’ਤੇ ਟੀਕਾਕਰਨ ਸੇਵਾਵਾਂ ਦੀ ਵਿਵਸਥਾ, ਰਿਕਾਰਡਾਂ ਦੀ ਸੰਭਾਲ, ਟੀਕਿਆਂ ਦੀ ਉਪਲਬਧਤਾ ਅਤੇ ਕੋਲਡ ਚੇਨ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਡਾ.ਸਾਰਿਕਾ ਨੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਨੁਸਾਰ ਨਿਰਧਾਰਤ ਸਮਾਂ-ਸਾਰਣੀ ਮੁਤਾਬਕ ਸਾਰੇ ਲਾਜ਼ਮੀ ਟੀਕੇ ਸਮੇਂ ਸਿਰ ਲਗਵਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਟੀਕਾਕਰਨ ਬੱਚਿਆਂ ਨੂੰ ਕਈ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਦਾ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਢੰਗ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਨ ਟੀਕਾਕਰਨ ਕਾਰਡ ਵਿਚ ਦਰਜ ਮਿਤੀਆਂ ਅਨੁਸਾਰ ਕਰਵਾਉਣ ਅਤੇ ਜੇਕਰ ਕੋਈ ਟੀਕਾ ਰਹਿ ਗਿਆ ਹੋਵੇ ਤਾਂ ਸਿਹਤ ਕਰਮਚਾਰੀਆਂ ਨਾਲ ਸੰਪਰਕ ਕਰਕੇ ਉਸ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ। ਉਨ੍ਹਾਂ ਸਿਹਤ ਵਿਭਾਗ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਹਰ ਸੈਸ਼ਨ ਸਾਈਟ ’ਤੇ ਲਾਭਪਾਤਰੀ ਬੱਚਿਆਂ ਦੀ ਪਛਾਣ ਅਤੇ ਫਾਲੋਅੱਪ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਤੇ ਉਨ੍ਹਾਂ ਕੋਲਡ ਚੇਨ ਪੁਆਇੰਟ ਦਾ ਵੀ ਜਾਇਜ਼ਾ ਲਿਆ ਅਤੇ ਰਿਕਾਰਡ ਮੋਨੀਟਰਿੰਗ ਤਸਲੀਬਖਸ਼ ਪਾਈ ਗਈ। ਇਸ ਮੌਕੇ ਤੇ ਡਾ.ਸੋਨੀਆ ਠਾਕੁਰ,ਸੀਐਚਓ ਗੁਰਜੀਤ ਕੌਰ,ਤਰਨਵੀਰ ਕੌਰ ਐਲਐਚਵੀ,ਰੇਨੂ ਬਾਲਾ ਏਐਨਐਮ,ਪ੍ਰਕਾਸ਼ ਕੌਰ,ਮਨਦੀਪ ਕੌਰ ,ਮਨਪ੍ਰੀਤ ਸਿੰਘ, ਬਖਸ਼ਿੰਦਰ ਕੌਰ ਅਤੇ ਆਸ਼ਾ ਵਰਕਰ ਹਾਜ਼ਰ ਸਨ।