ਖਾਲਸਾ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਗੱਤਕਾ ਮੁਕਾਬਲੇ ਕਰਵਾਏ ਖਾਲਸਾ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਗੱਤਕਾ ਮੁਕਾਬਲੇ ਕਰਵਾਏ
Publish Date: Thu, 27 Aug 2026 04:27 PM (IST)
Updated Date: Thu, 27 Aug 2026 04:28 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਖਾਲਸਾ ਸੀਨੀਅਰ ਸੈਕਡਰੀ ਸਕੂਲ ਵਿਖੇ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਗੱਤਕਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਜ਼ਿਲ੍ਹਾ ਕੋਆਰਡੀਨੇਟਰ ਸ਼ਰਨਜੀਤ ਕੌਰ ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਵੱਲੋਂ ਕਰਵਾਈ ਗਈ। ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਨਵੀਨਰ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ’ਚੋਂ ਲੱਗਭੱਗ 150 ਗੱਤਕਾ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਉਨ੍ਹਾਂ ਦੱਸਿਆ ਕਿ ਅੰਡਰ-14 ਸਿੰਗਲ ਸੋਟੀ ਟੀਮ ਇਵੈਂਟ ਵਿਚ ਸਸਸਸ ਝੱਲੀਆਂ ਨੇ ਪਹਿਲਾ, ਜੀਐੱਨਐੱਮ ਸਕੂਲ ਲੌਦੀਮਾਜਰਾ ਨੇ ਦੂਸਰਾ ਅਤੇ ਸਸਸਸ ਢੰਗਰਾਲੀ ਤੇ ਐੱਸਜੇਐੱਸ ਅਕੈਡਮੀ ਭੈਰੋਂ ਮਾਜਰਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿੰਗਲ ਸੋਟੀ ਵਿਅਕਤੀਗਤ ਮੁਕਾਬਲਿਆਂ ਵਿਚ ਖਾਲਸਾ ਮਾਡਲ ਸਕੂਲ ਰੂਪਨਗਰ ਨੇ ਪਹਿਲਾ, ਝੱਲੀਆਂ ਕਲਾਂ ਨੇ ਦੂਸਰਾ ਅਤੇ ਐੱਸਜੇਐੱਸ ਅਕੈਡਮੀ ਭੈਰੋਂਮਾਜਰਾ ਤੇ ਸਸਸਸ ਢੰਗਰਾਲੀ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ। ਫਰੀ ਸੋਟੀ ਟੀਮ ਇਵੈਂਟ ਵਿਚ ਅਕਾਲ ਅਕੈਡਮੀ ਕਮਾਲਪੁਰਾ ਨੇ ਪਹਿਲਾ, ਭੈਰੋਂ ਮਾਜਰਾ ਅਕੈਡਮੀ ਨੇ ਦੂਸਰਾ ਅਤੇ ਰਘੂਨਾਥ ਸਹਾਇ ਸਕੂਲ ਰੂਪਨਗਰ ਤੇ ਜੀਐੱਨਐੱਮ ਸਕੂਲ ਲੌਦੀਮਾਜਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਫਰੀ ਸੋਟੀ ਵਿਅਕਤੀਗਤ ਵਿਚ ਜੀਐੱਨਐੱਮ ਮਾਡਲ ਸਕੂਲ ਲੌਦੀਮਾਜਰਾ ਨੇ ਪਹਿਲਾ, ਐੱਸਜੇਐੱਸ ਅਕੈਡਮੀ ਭੈਰੋਂਮਾਜਰਾ ਨੇ ਦੂਜਾ ਅਤੇ ਸੇਂਟ ਕਾਰਮਲ ਸਕੂਲ ਤੇ ਰਘੁਨਾਥ ਸਹਾਇ ਸਕੂਲ ਰੂਪਨਗਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਫਰੀ ਸੋਟੀ ਟੀਮ ਇਵੈਂਟ ਵਿਚ ਖਾਲਸਾ ਸਕੂਲ ਨੇ ਪਹਿਲਾ, ਬੀਐੱਸਕੇ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਜੀਐੱਨਐੱਮ ਸਕੂਲ ਲੌਦੀਮਾਜਰਾ ਨੇ ਤੀਜਾ ਹਾਸਿਲ ਕੀਤਾ ਅਤੇ ਵਿਅਕਤੀਗਤ ਮੁਕਾਬਲਿਆ ਵਿਚ ਅਕਾਲ ਅਕੈਡਮੀ ਕਮਾਲਪੁਰ ਨੇ ਪਹਿਲਾ, ਜੀਐੱਨਐੱਮ ਸਕੂਲ ਲੌਦੀਮਾਜਰਾ ਨੇ ਦੂਜਾ ਅਤੇ ਬੀਐੱਸਕੇ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ। ਸਿੰਗਲ ਸੋਟੀ ਟੀਮ ਇਵੈਂਟ ਵਿਚ ਖਾਲਸਾ ਸਕੂਲ ਰੂਪਨਗਰ ਨੇ ਪਹਿਲਾ, ਪਰਿਵਾਰ ਵਿਛੋੜਾ ਸਕੂਲ ਨੇ ਦੂਸਰਾ ਅਤੇ ਹੋਲੀ ਫੈਮਿਲੀ ਸਕੂਲ ਰੂਪਨਗਰ ਨੇ ਤੀਸਰਾ ਹਾਸਿਲ ਕੀਤਾ। ਵਿਅਕਤੀਗਤ ਮੁਕਾਬਲੇ ਵਿਚ ਖਾਲਸਾ ਸਕੂਲ ਰੂਪਨਗਰ ਨੇ ਪਹਿਲਾ, ਹੋਲੀ ਫੈਮਲੀ ਸਕੂਲ ਨੇ ਦੂਜਾ ਅਤੇ ਜੀਐੱਨਐੱਮ ਸਕੂਲ ਲੌਦੀਮਾਜਰਾ ਤੇ ਸਸਸਸ ਢੰਗਰਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਰਵਾਏ ਅੰਡਰ-19 ਦੇ ਸਿੰਗਲ ਸੋਟੀ ਟੀਮ ਇਵੈਂਟ ਵਿਚ ਖਾਲਸਾ ਸਕੂਲ ਰੂਪਨਗਰ ਨੇ ਪਹਿਲਾ, ਜਦਕਿ ਵਿਅਕਤੀਗਤ ਮੁਕਾਬਲੇ ਵਿਚ ਅਕਾਲ ਅਕੈਡਮੀ ਕਮਾਲਪੁਰ ਨੇ ਪਹਿਲਾ ਤੇ ਖਾਲਸਾ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸ਼ਸ਼ਤਰ ਪ੍ਰਦਰਸ਼ਨ ਵਿਚ ਲੜਕਿਆਂ ਦੇ ਅੰਡਰ-14 ਵਰਗ ਕਰਨਵੀਰ ਸਿੰਘ ਨੇ ਪਹਿਲਾ, ਬਲਜੋਤ ਸਿੰਘ ਨੇ ਦੂਸਰਾ ਅਤੇ ਅਰਮਾਨਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਨਵਦੀਪ ਕੌਰ ਨੇ ਪਹਿਲਾ ਅਤੇ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿਚ ਨਵਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕੋਚਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅਮਨਦੀਪ ਸਿੰਘ ਢੰਗਰਾਲੀ, ਪਰਮਜੀਤ ਸਿੰਘ ਰਤਨਗੜ੍ਹ, ਤਰਨਜੀਤ ਸਿੰਘ, ਗੁਰਵਿੰਦਰ ਸਿੰਘ ਘਨੌਲੀ, ਸ਼ੈਰੀ ਸਿੰਘ ਭਾਂਬਰੀ, ਰਾਜਵਿੰਦਰ ਕੌਰ, ਗੁਰਜੀਤ ਸਿੰਘ, ਪ੍ਰਦੀਪ ਸਿੰਘ, ਮਨਜੀਤ ਕੌਰ, ਸਰਬਜੀਤ ਸਿੰਘ, ਅਨਮੋਲਪ੍ਰੀਤ ਕੌਰ, ਜਸਪ੍ਰੀਤ ਸਿੰਘ ਲੋਧੀ ਮਾਜਰਾ ਆਦਿ ਹਾਜ਼ਰ ਸਨ।