ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਪਾਰਟੀ ਅਨੁਸਾਸ਼ਨ ਭੰਗ ਕਰਨ ’ਤੇ ਢਿੱਲੋਂ ਦੀ ਹਾਈ ਕਮਾਂਡ ਨੂੰ ਸ਼ਿਕਾਇਤ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਪਾਰਟੀ ਅਨਸਾਸ਼ਨ ਭੰਗ ਕਰਨ ‘ਤੇ ਢਿੱਲੋਂ ਦੀ ਕੀਤੀ ਹਾਈ ਕਮਾਂਡ ਨੂੰ ਸ਼ਕਾਇਤ
Publish Date: Tue, 18 Aug 2026 06:31 PM (IST)
Updated Date: Tue, 18 Aug 2026 06:33 PM (IST)
ਕਿਸੇ ਆਗੂ ਨੇ ਇਤਰਾਜ ਕਰਨਾ ਹੈ ਤਾਂ ਉਹ ਹਾਈਕਮਾਂਡ ਕੋਲ ਵਿਚਾਰ ਰੱਖੇ : ਪ੍ਰਧਾਨ ਲਖਵੀਰ ਖਾਬੜਾ,ਪੰਜਾਬੀ ਜਾਗਰਣ ਰੂਪਨਗਰ : ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨਾਲ ਸਬੰਧ ਰੱਖਣ ਵਾਲੇ ਯੂਥ ਕਾਂਗਰਸ ਪੰਜਾਬ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਿਰੁੱਧ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਸੋਸ਼ਲ ਮੀਡੀਆ ‘ਤੇ ਲਾਇਵ ਹੋ ਕੇ ਕਥਿਤ ਬਿਆਨਬਾਜ਼ੀ ਕਰਨ ‘ਤੇ ਪੰਜਾਬ ਕਾਂਗਰਸ ਨੂੰ ਲਿਖਤੀ ਸ਼ਕਾਇਤ ਕਰਕੇ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਰੂਪਨਗਰ ਦੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਬਰਿੰਦਰ ਸਿੰਘ ਢਿੱਲੋਂ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕੀਤੇ ਜਾ ਰਹੇ ਬਿਆਨ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ, ਜੋ ਪੰਜਾਬ ਵਿਚ ਆਉਣ ਵਾਲੀਆਂ 2027 ਦੀਆ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਇਸ ਕਰਕੇ ਢਿੱਲੋਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਲਈ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾਕਿ ਜੇਕਰ ਕਿਸੇ ਆਗੂ ਨੂੰ ਕੋਈ ਇਤਰਾਜ ਹੈ ਤਾਂ ਉਹ ਕਾਂਗਰਸ ਹਾਈਕਮਾਂਡ ਕੋਲ ਆਪਣੇ ਵਿਚਾਰ ਰੱਖ ਸਕਦਾ ਹੈ ਨਾਲ ਕਿ ਸੋਸ਼ਲ ਮੀਡੀਆ ‘ਤੇ ਜਾ ਕੇ ਬਿਆਨਬਾਜ਼ੀ ਕਰਕੇ ਪਾਰਟੀ ਦਾ ਅਨੁਸਾ਼ਸਨ ਭੰਗ ਕਰੇ। ਉਨ੍ਹਾਂ ਕਿਹਾਕਿ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਰਫ਼ ਉਦੈਪੁਰ ਵਿਜ ਪਾਰਟੀ ਦੇ ਸੰਮੇਲਨ ਵਿਚ ਐਲਾਨ ਹੋਏ ਟਿਕਟ ਦੇਣ ਦੇ ਫਾਰਮੂਲੇ ਦੇ ਐਲਾਨ ਨੂੰ ਦੁਹਰਾਇਆ ਹੈ ਕਿ ਉਹ ਇੱਕ ਪਰਿਵਾਰ ਦੇ ਇੱਕ ਵਿਅਕਤੀ ਨੂੰ ਚੋਣਾਂ ਲਈ ਪਾਰਟੀ ਟਿਕਟ ਦੇਵੇ ਅਤੇ ਉਨ੍ਹਾਂ ਆਗੂਆ ਨੂੰ ਟਿਕਟ ਨਾ ਦੇਵੇ ਜੋ ਦੋ ਵਾਰ ਲਗਾਤਾਰ ਹਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਢਿੱਲੋਂ ਦੋ ਵਾਰ ਚੋਣ ਹਾਰ ਗਿਆ ਸੀ ਕਿਉਂਕਿ ਲੋਕਾਂ ਵਿਚ ਖਾਸਕਰ ਰੂਪਨਗਰ ਵਿਧਾਨ ਸਭਾ ਹਲਕੇ ਵਿਚ ਧਾਰਨ ਬਣ ਗਈ ਹੈ ਕਿ ਬਾਹਰੀ ਉਮੀਦਵਾਰ ਨੂੰ ਵੋਟ ਨਾ ਪਾਈ ਜਾਵੇ ਜਿਸ ਕਾਰਨ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਲੋਕ ਜਿਤਾਉਣ ਦੇ ਹਾਮੀ ਨਹੀ ਹਨ। ਸ਼ਰਮਾ ਨੇ ਕਿਹਾ ਕਿ ਉਹ ਰੂਪਨਗਰ ਹਲਕੇ ਤੋਂ ਵਿਧਾਨ ਸਭਾ ਚੋਣਾਂ ਲਈ ਸਥਾਨਕ ਵਰਕਰ ਨੂੰ ਪਾਰਟੀ ਟਿਕਟ ਦੀ ਸਿਫ਼ਾਰਸ਼ ਕਰਨਗੇ। ਇਸ ਮੌਕੇ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਕੁਮਾਰ, ਪ੍ਰਦੇਸ਼ ਕਾਂਗਰਸ ਸਕੱਤਰ ਰਾਜੇਸ਼ਵਰ ਲਾਲੀ, ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਮੋਹਨ ਸਿੰਘ, ਉਪ ਪ੍ਰਧਾਨ ਅਵਨੀਸ਼ ਮੋਦਗਿਲ, ਰਾਣਾ ਰਣਵੀਰ ਸਿੰਘ ਕੰਗ, ਦਫ਼ਤਰ ਸਕੱਤਰ ਭੁਪਿੰਦਰ ਸਿੰਘ ਅਤੇ ਸੁਰਿੰਦਰ ਮੁਕਾਰੀ ਵੀ ਮੌਜੂਦ ਸਨ।