ਨਗਾਹ ਗੋਤ ਦੀ ਸਤੀ ਮਾਤਾ ਦੇ ਸਥਾਨ ’ਤੇ ਸੰਗਤਾਂ ਨਤਮਸਤਕ
ਨਗਾਹ ਗੋਤ ਦੀ ਸਤੀ ਮਾਤਾ ਦੇ ਸਥਾਨ ‘ਤੇ ਸੰਗਤਾਂ ਹੋਈਆ ਨਤਮਸਤਕ
Publish Date: Wed, 11 Nov 2026 06:43 PM (IST)
Updated Date: Wed, 11 Nov 2026 06:45 PM (IST)
ਪੰਜਾਬੀ ਜਾਗਰਣ ਟੀਮ, ਮੋਰਿੰਡਾ : ਪਿੰਡ ਖੈਰਪੁਰ ਢੰਗਰਾਲੀ ਵਿਖੇ ਨਗਾਹ ਗੋਤ ਦੀਆਂ ਸਤੀਆਂ ’ਤੇ ਵੱਡੀ ਗਿਣਤੀ ’ਚ ਨਗਾਹ ਗੋਤ ਵਾਲੇ ਲੋਕਾਂ ਨੇ ਪਰਿਵਾਰਾਂ ਸਮੇਤ ਪਹੁੰਚ ਕੇ ਹਾਜਰੀ ਭਰੀ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਚਾਹ ਪਕੌੜਿਆ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਤੇ ਸੰਗਤਾਂ ਵੱਲੋਂ ਤਸੀ ਮਾਤਾ ‘ਤੇ ਚੁੰਨੀ ਚੜਾਉਣ ਦੀ ਰਸਮ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਹਰਕੇ ਸਾਲ ਦੀ ਤਰਾਂ ਇਸ ਸਾਲ ਵੀ ਸਤੀ ਮਾਤਾ ਦੇ ਸਥਾਨ ‘ਤੇ ਸੰਗਤਾਂ ਵੱਡੀ ਗਿਣਤੀ ’ਚ ਆਈਆਂ ਤੇ ਨਤਮਸਤਕ ਹੋਈਆਂ। ਉਨ੍ਹਾਂ ਕਿਹਾ ਕਿ ਨਗਾਹ ਗੋਤ ਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਦੇ ਸਥਾਨ ਦੀ ਸੇਵਾ ਕੀਤੀ ਜਾ ਰਹੀ ਹੈ ਕਮੇਟੀ ਵੱਲੋਂ ਇੱਕ ਕਮਰਾ ਵੀ ਬਣਾਇਆ ਹੈ ਤੇ ਹੋਰ ਵੀ ਸੇਵਾ ਕੀਤੀ ਜਾਵੇਗੀ। ਉਨ੍ਹਾਂ ਖਾਸਕਰ ਨਗਾਹ ਗੋਤ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਥਾਨ ’ਤੇ ਪਹੁੰਚ ਕੇ ਮਾਤਾ ਦੇ ਸਥਾਨ ‘ਤੇ ਨਤਮਸਤਕ ਹੋਣ। ਇਸ ਮੌਕੇ ਤੇ ਅਵਤਾਰ ਸਿੰਘ, ਜਸਬੀਰ ਸਿੰਘ,ਹਰਦੀਪ ਸਿੰਘ, ਹਰਕੇਸ਼ ਸਿੰਘ ਪੰਚ,ਹੈਪੀ, ਗੁਰਜੀਤ ਸਿੰਘ,ਰਾਮ ਸਿੰਘ,ਰਜਿੰਦਰ ਸਿੰਘ ਆਦਿ ਹਾਜ਼ਰ ਸਨ।