
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਵਜੀਤ ਨਵੀ ਵੱਲੋਂ ਵੱਖ-ਵੱਖ ਪਿੰਡਾਂ ਨੂੰ ਵੰਡੇ ਗਏ ਵਿਕਾਸ ਕਾਰਜਾਂ ਦੇ ਚੈੱਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਨਜ਼ਦੀਕੀ ਪਿੰਡ ਅਰਨੌਲੀ ਵਿਖੇ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਰੂਪਨਗਰ ਨਵਜੀਤ ਸਿੰਘ ਨਵੀ ਅਤੇ ਬਲਾਕ ਸੰਮਤੀ ਮੋਰਿੰਡਾ ਦੀ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਵੱਲੋਂ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡੇ ਗਏ। ਇਸ ਮੌਕੇ ਸਰਪੰਚ ਗੁਰਮੀਤ ਕੌਰ ਅਤੇ ਨਿਰਾਤਾ ਸਿੰਘ ਵੱਲੋਂ ਉਨ੍ਹਾਂ ਸਮੇਤ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਰੰਗੀਆਂ ਅਤੇ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਵਜੀਤ ਸਿੰਘ ਨਵੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਵਿਚ ਹਲਕੇ ਦੇ ਪਿੰਡਾਂ ਨੂੰ ਇੱਕ ਵੀ ਗਰਾਂਟ ਨਹੀਂ ਦਿੱਤੀ, ਜਿਸ ਦੀ ਉਦਾਹਰਨ ਪਿੰਡ ਅਰਨੌਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਵੱਲੋਂ ਪਿੰਡਾਂ ਨੂੰ ਕਰੋੜਾਂ ਦੀਆਂ ਗਰਾਂਟਾਂ ਦਿੱਤੀਆਂ ਗਈਆਂ। ਇਨ੍ਹਾਂ ਗਰਾਂਟਾਂ ਦੇ ਸਹਾਰੇ ਨਵੀਆਂ ਬਣੀਆਂ ਗ੍ਰਾਮ ਪੰਚਾਇਤਾਂ ਆਪਣੇ ਪਿੰਡਾਂ ਦਾ ਵਿਕਾਸ ਕਰਵਾ ਰਹੀਆਂ ਹਨ, ਜਦਕਿ ਮੌਜੂਦਾ ਸਰਕਾਰ ਨੇ ਕਿਸੇ ਵੀ ਗ੍ਰਾਮ ਪੰਚਾਇਤ ਨੂੰ ਗਰਾਂਟ ਨਹੀਂ ਦਿੱਤੀ।