ਭਾਰਤੀ ਕਿਸਾਨ ਯੂਨੀਅਨ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ ਭਾਰਤੀ ਕਿਸਾਨ ਯੂਨੀਅਨ ਵੱਲੋਂ ਐੱਸਡੀਐੱਮ ਮੋਰਿੰਡਾ ਨੂੰ ਦਿੱਤਾ ਗਿਆ ਮੰਗ ਪੱਤਰ
Publish Date: Tue, 25 Aug 2026 03:52 PM (IST)
Updated Date: Tue, 25 Aug 2026 03:54 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਅਨਾਜ ਮੰਡੀ ਮੋਰਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਜਰਨੈਲ ਸਿੰਘ ਸਰਹਾਣਾ ਅਤੇ ਹਰਿੰਦਰ ਸਿੰਘ ਮਾਜਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਦੇ ਉਪਰੰਤ ਕਿਸਾਨਾਂ ਦੀਆਂ ਮੰਗਾਂ ਸਬੰਧੀ ਐੱਸਡੀਐੱਮ ਮੋਰਿੰਡਾ ਚੇਤਨ ਬੰਗੜ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਚਲਾਕੀ, ਸੁਬਾਈ ਜਨਰਲ ਸਕੱਤਰ ਰਣਧੀਰ ਸਿੰਘ ਚੱਕਲ, ਜਰਨੈਲ ਸਿੰਘ ਸਰਹਾਣਾ, ਹਰਬੰਸ ਸਿੰਘ ਦਤਾਰਪੁਰ ਅਤੇ ਬਹਾਦਰ ਸਿੰਘ ਖੈਰਪੁਰ ਆਦਿ ਆਗੂਆਂ ਨੇ ਕਿਹਾ ਕਿ ਸੜਕਾਂ ਕਿਨਾਰੇ ਗੁੱਜਰਾਂ ਵੱਲੋਂ ਪਸ਼ੂ ਚਰਾਏ ਜਾਣ ਨਾਲ ਸੜਕਾਂ ਦੇ ਕਿਨਾਰੇ ਲੱਗੇ ਬੂਟਿਆਂ ਦਾ ਨੁਕਸਾਨ ਹੁੰਦਾ ਹੈ ਤੇ ਹਾਦਸੇ ਵਾਪਰਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਇਸ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਝੋਨੇ ਦਾ ਸੀਜ਼ਨ ਆਉਣ ਤੋਂ ਪਹਿਲਾਂ ਪਹਿਲਾਂ ਗੋਦਾਮਾਂ ਵਿਚ ਸਟਾਕ ਕੀਤੇ ਗਏ ਝੋਨੇ ਨੂੰ ਤੁਰੰਤ ਚੁੱਕੇ ਜਾਣ ਦੀ ਮੰਗ ਵੀ ਕੀਤੀ।ਇਸ ਮੌਕੇ ਸਹਾਇਕ ਜਸਪ੍ਰੀਤ ਸਿੰਘ ਕਲਸੀ, ਹਰਿੰਦਰ ਸਿੰਘ ਮਾਜਰੀ, ਸਾਬਕਾ ਚੇਅਰਮੈਨ ਅਰਵਿੰਦਰ ਸਿੰਘ ਰੰਗੀ, ਯੂਥ ਵਿੰਗ ਦੇ ਪ੍ਰਧਾਨ ਜਰਨੈਲ ਸਿੰਘ ਭਟੇੜੀ, ਸੁਖਦੀਪ ਸਿੰਘ ਭੰਗੂ, ਬੱਬੂ ਕਾਂਜਲਾ, ਅਵਤਾਰ ਸਿੰਘ ਸਰਹਾਣਾ, ਰਣਜੋਧ ਸਿੰਘ ਖੈਰਪੁਰ, ਜਰਨੈਲ ਸਿੰਘ ਮੜੌਲੀ, ਤੇਜਪਾਲ ਸਿੰਘ ਮੋਰਿੰਡਾ, ਰਣਜੀਤ ਸਿੰਘ ਕਲਾਰਾਂ, ਸਤਵਿੰਦਰ ਸਿੰਘ ਚਲਾਕੀ ਅਤੇ ਹੋਰ ਕਿਸਾਨ ਆਗੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।