- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਵਲੌਂ ਐਸ.ਡੀ.ਐੱਮ ਨੂੰ ਦਿੱਤਾ ਮੰਗ ਪੱਤਰ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ,
ਸ੍ਰੀ ਅਨੰਦਪੁਰ ਸਾਹਿਬ: ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਅਨੰਦਪੁਰ ਸਾਹਿਬ ਵੱਲੋਂ ਤਹਿਸੀਲ ਪ੍ਰਧਾਨ ਨਰਿੰਦਰ ਸਿੰਘ ਮਾਵੀ ’ਤੇ ਸਕੱਤਰ ਕਰਨੈਲ ਸਿੰਘ ਬਜਰੂੜ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਐੱਸਡੀਐੱਮ ਦਫ਼ਤਰ ਅਨੰਦਪੁਰ ਸਾਹਿਬ ਵਿਖੇ ਕਿਸਾਨੀ ਮੰਗਾਂ ਨਾਲ ਸਬੰਧਤ ਮੰਗ ਪ੍ਰਧਾਨ ਮੰਤਰੀ ਭਾਰਤ ਸਰਕਾਰ ’ਤੇ ਮੁੱਖ ਮੰਤਰੀ ਪੰਜਾਬ ਨੂੰ ਐੱਸਡੀਐੱਮ ਦਫ਼ਤਰ ਰਾਹੀਂ ਭੇਜੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਲ੍ਹਾਂ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਰੋਪੜ ਕਾਮਰੇਡ ਜਸਵਿੰਦਰ ਸਿੰਘ ਢੇਰ ਨੇ ਬੋਲਦਿਆਂ ਕਿਹਾਕਿ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਫਰੀ ਟਰੇਡ ਐਗਰੀਮੈਂਟ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਰੰਟ ਸਾਬਤ ਹੋਣਗੇ। ਅਮਰੀਕਾ ਨਾਲ ਕੀਤੇ ਜਾਣ ਵਾਲੇ ਸਮਝੌਤਿਆਂ ਨਾਲ ਪੌਲਟਰੀ ਤੋਂ ਡੇਅਰੀ ਫਾਰਮ ਦੇ ਧੰਦਿਆਂ ਦਾ ਤਹਿਸ-ਨਹਿਸ ਹੋ ਜਾਵੇਗਾ। ਇਹ ਕੰਪਨੀਆਂ ਬਾਅਦ ਵਿਚ ਆਪਣੀ ਮਰਜ਼ੀ ਦੇ ਰੇਟ ਤੈਅ ਕਰਨਗੀਆਂ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰੇ ਸਾਥੀਆਂ ਨੇ ਕਿਹਾ ਕਿ ਫਸਲਾਂ ’ਤੇ ਐੱਮਐੱਸਪੀ ਦੀ ਗਰੰਟੀ ਦਿੱਤੀ ਜਾਵੇ। ਬਿਜਲੀ ਬਿੱਲ 2025 ਵਾਪਸ ਲਿਆ ਜਾਵੇ। ਮੁਕਤ ਵਪਾਰ ਸਮਝੋਤਾ ਰੱਦ ਕੀਤਾ ਜਾਵੇ। ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਖੁਦਕਸ਼ੀਆਂ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਦਾ ਮੁਆਵਜ਼ਾ ਦਿਤਾ ਜਾਵੇ। ਸੁਸਾਇਟੀਆਂ ਹੱਦ ਕਰਜ਼ਾ ਵਧਾਇਆ ਜਾਵਲੇ। ਇਸ ਮੋਕੇ ਕਾਮਰੇਡ ਜਗੀਰ ਸਿੰਘ ਰੋਲੀ, ਕਾਮਰੇਡ ਅਮਰਜੀਤ ਸਿੰਘ ਚੱਕ, ਕਾਮਰੇਡ ਰੋਸ਼ਨ ਸਿੰਘ ਸੈਣੀਮਾਜਰਾ, ਕਾਮਰੇਡ ਪ੍ਰੇਮ ਸਿੰਘ ਅਟਵਾਲ, ਕਾਮਰੇਡ ਗੁਰਦਿਆਲ ਸਿੰਘ ਢੇਰ, ਕਾਮਰੇਡ ਜੋਗਿੰਦਰ ਸਿੰਘ ਅਮਰਪੁਰਬੇਲਾ, ਕਾਮਰੇਡ ਕੁਲਵਿੰਦਰ ਸਿੰਘ ਭੰਗਲ, ਜਸਵੀਰ ਸਿੰਘ ਢੇਰ, ਜਸਵੀਰ ਸਿੰਘ ਥਲੂਅ, ਤੇਲੂ ਰਾਮ ਸਜਮੌਰ, ਗੁਰਮੀਤ ਸਿੰਘ ਬਾਸੋਵਾਲ, ਕ੍ਰਿਸ਼ਨ ਸਿੰਘ ਲਾਂਬਾ, ਬਿੱਕਰ ਸਿੰਘ ਗਿੱਲ ਆਦਿ ਹਾਜ਼ਰ ਸਨ।