ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਵੱਲੋਂ ਵਿਚਾਰਾਂ ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਮੋਰਿੰਡਾਂ ਮੀਟਿੰਗ ਵਿਚ ਕੀਤੀਆ ਵਿਚਾਰਾਂ
Publish Date: Mon, 12 Oct 2026 05:37 PM (IST)
Updated Date: Mon, 12 Oct 2026 05:38 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ /ਸੀਨੀਅਰ ਸਿਟੀਜਨ (ਇਕਾਈ) ਮੋਰਿੰਡਾ ਦੀ ਮੀਟਿੰਗ ਹਿੰਦੂ ਧਰਮਸ਼ਾਲਾ ਵਿਖੇ ਰਾਜ ਕੁਮਾਰ ਮੈਂਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਭ ਤੋਂ ਪਹਿਲਾਂ ਸ਼ਮਲ ਹੋਏ ਮੈਬਰਾਂ ਨੂੰ ਜੀ ਆਇਆ ਕਹਿੰਦੇ ਹੋਏ ਉਨਾਂ ਦਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਮਾਸਟਰ ਹਾਕਮ ਸਿੰਘ ਨੇ ਦੱਸਿਆ ਕਿ ਜਿਹੜੇ ਪੈਨਸ਼ਨਰਜ਼ ਸੰਗਰੂਰ ਵਿਖੇ ਮੁਲਾਜ਼ਮ/ਪੈਨਸ਼ਨਰ ਦੀ ਹੋ ਰਹੀ ਮਹਾਂ ਰੈਲੀ ’ਚ ਸ਼•ਾਮਿਲ ਹੋਣ ਗਏ ਉਨ੍ਹਾਂ ’ਚ ਨਛੱਤਰ ਸਿੰਘ, ਜਨ ਸਕੱਤਰ , ਜਰਨੈਲ ਸਿੰਘ ਕੈਸ਼ੀਅਰ, ਗੁਰਨਾਮ ਸਿੰਘ ਸਲਾਹਕਾਰ, ਗੁਰਦੇਵ ਸਿੰਘ ਹੈੱਡ ਮਾਸਟਰ, ਭਿੰਦਰ ਸਿੰਘ, ਅਮਰਜੀਤ ਸਿੰਘ, ਨਿਰੰਜਨ ਸਿੰਘ ਕੰਗ, ਕਰਨੈਲ ਸਿੰਘ ਕਜੌਲੀ, ਸੁਰੇਸ ਕੁਮਾਰ, ਪਰਮਜੀਤ ਸਿੰਘ ਆਦਿ ਸ਼ਾਮਿਲ ਹਨ, ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਬੁਲਾਰਿਆ ਭੁਪਿੰਦਰ ਸਿੰਘ ਪਟਵਾਰੀ, ਜਗਦੀਸ਼ ਵਰਮਾ ਅਤੇ ਰਾਜ ਕੁਮਾਰ ਮੈਗੀ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ । ਸਰਕਾਰ ਵਲੋਂ ਮੁਲਾਜਮਾਂ ਪੈਨਸ਼ਨਰਜ਼ ਦੇ ਬਣਦੇ ਬਕਾਏ ਨਾ ਦੇਣ ਕਰਕੇ ਸਰਕਾਰ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਕਿਉਂਕਿ ਸਰਕਾਰ ਵਲੋਂ ਮਾਨਯੋਗ ਕੋਰਟ ਦੇ ਹੁਕਮਾਂ ਦੇ ਅਣਦੇਖੀ ਕਰਨੀ ਅਤੇ ਝੂਠੇ ਹਲਫੀਆਂ ਬਿਆਨ ਕੋਰਟ ਵਿਚ ਪੇਸ਼ ਕਰਕੇ ਸਾਰੀਆਂ ਮਰਿਆਦਾਵਾਂ ਨੂੰ ਛਿੱਕੇ ਟੰਗਣ ਕਾਰਨ ਮਾਫੀ ਮੰਗਣ ਲਈ ਮਜ਼ਬੂਰ ਹੋਣਾ ਪਵੇ, ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦਾ ਨਮੂਨਾ ਹੈ। ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੈਨਸ਼ਨਰਜ਼ ਦੀਆਂ ਮੰਗਾਂ ਮੰਨ ਕੇ ਇਨਸਾਫ ਦਿੱਤਾ ਜਾਵੇ। ਜੋ ਮੰਗਾਂ ਜਿਵੇ ਕੇ ਕੇਂਦਰੀ ਪੱਧਰ ਤੇ ਡੀਏ ਦੀਆਂ ਕਿਸ਼ਤਾਂ, ਬਕਾਏ ਸਮੇਤ ਤੁਰੰਤ ਦਿੱਤੇ ਜਾਣ । ਇਸ ਤੋਂ ਇਲਾਵਾ 6ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ 2-59 ਦੇ ਫੈਕਟਰ ਨਾਲ ਪੈਨਸ਼ਨ ਮਿਤੀ 01-01-2016 ਤੋਂ ਸੋਧ ਕੇ ਲਾਗੂ ਕੀਤੀਆਂ ਜਾਣ । ਮੀਟਿੰਗ ’ਚ ਮਾਸਟਰ ਹਾਕਮ ਸਿੰਘ ਕਾਂਝਲਾ, ਜਰਨੈਲ ਸਿੰਘ, ਅਮਰਜੀਤ ਸਿੰਘ, ਹਰਚੰਦ ਸਿੰਘ, ਗਿਆਨ ਚੰਦ, ਦਲਵਾਰਾ ਸਿੰਘ, ਨਸੀਬ ਸਿੰਘ,ਮੇਵਾ ਸਿੰਘ , ਪ੍ਰਿੰਸੀਪਲ ਬਾਵਾ ਸਿੰਘ, ਸੁਖਬੀਰ ਸਿੰਘ, ਨਛਮਣ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਸਾਧੂ ਸਿੰਘ, ਪਰਦੀਪ ਕੁਮਾਰ, ਉਜਾਗਰ ਸਿੰਘ, ਸਰਵਨ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ , ਰਘਬੀਰ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ ਸੁਪਰਡੈਂਟ , ਹਰੀਸ਼ ਕੁਮਾਰ, ਬਲਦੇਵ ਸਿੰਘ, ਭਾਗ ਸਿੰਘ, ਕੁਲਵੀਰ ਸਿੰਘ, ਕੇਸਰ ਸਿੰਘ, ਸੇਵਾ ਸਿੰਘ , ਗੁਰਨਾਮ ਸਿੰਘ, ਚਮਨ ਲਾਲ ਆਦਿ ਹਾਜ਼ਰ ਸਨ।