- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਿਫਟਿੰਗ ’ਚ ਦੇਰੀ ਤੇ ਆੜ੍ਹਤੀਆ ਵੱਲੋਂ ਝੋਨੇ ‘ਤੇ ਕਾਟ ਲਗਾਉਣ ਦੀਆ ਕਿਆਸਰਾਈਆ ਖਿਲਾਫ਼ ਕਿਸਾਨ ਜਥੇਬੰਦੀਆ ਨੇ ਕੀਤਾ ਹਾਈਵੇ ਜ਼ਾਮ

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਮੰਗਲਵਾਰ ਨੂੰ ਵੱਖ ਵੱਖ ਕਿਸਾਨ ਯੂਨੀਅਨਾਂ ਵੱਲੋਂ ਰੂਪਨਗਰ ਅਨਾਜ਼ ਮੰਡੀ ’ਚ ਲਿਫਟਿੰਗ ਨਾ ਹੋਣ ਅਤੇ ਆੜ੍ਹਤੀਆ ਵੱਲੋਂ ਪੰਜ ਤੋਂ ਸੱਤ ਕਿਲੋਂ ਝੋਨੇ ਦੀ ਫਸਲ ’ਤੇ ਇੱਕ ਕੁਇੰਟਲ ਪਿੱਛੇ ਕੱਟ ਲਗਾਉਣ ਦੀਆਂ ਕਿਆਸਰਾਈਆਂ ਖਿਲਾਫ਼ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ-21 ਕਰੀਬ ਸਾਢੇ ਤਿੰਨ ਘੰਟੇ ਜਾਮ ਕਰਕੇ ਰੋਸ ਧਰਨਾਂ ਦਿੱਤਾ। ਧਰਨੇ ਦੇ ਚੱਲਦਿਆਂ ਰੂਪਨਗਰ ਨਾਲ ਜੁੜੀਆ ਸਾਰੀਆ ਸੜਕਾਂ ’ਤੇ ਤਿੰਨ ਤੋਂ ਚਾਰ ਕਿਲੋਮੀਟਰ ਲੰਬਾ ਜਾਮ ਲੱਗਿਆ ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ,ਪ੍ਰੰਤੂ ਧਰਨਾਕਾਰੀਆ ਨੇ ਐਬੂਲੈਂਸ ਸਮੇਤ ਐਮਰਜੈਸੀ ਸੇਵਾਂਵਾ ਨੂੰ ਲੰਘਣ ਲਈ ਰਾਹ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆ ਨੇ ਕਿਹਾ ਕਿ ਕਿਸਾਨਾਂ ਦੀ ਹਰੇਕ ਮੋੜ ’ਤੇ ਲੁੱਟ ਹੋ ਰਹੀ ਹੈ। ਪਹਿਲਾਂ ਸਰਕਾਰ ਨੇ ਕਿਸਾਨਾਂ ਤੋਂ ਪੰਦਰਾ ਦਿਨ ਪਹਿਲਾਂ ਝੋਨਾ ਲਗਵਾ ਦਿੱਤਾ ਫਿਰ ਪੰਦਰਾਂ ਦਿਨ ਪਹਿਲਾ ਮੰਡੀਆ ’ਚ ਖਰੀਦ ਸ਼ੁਰੂ ਕਰਵਾਉਣੀ ਭੁੱਲ ਗਈ ਤੇ ਹੁਣ ਮੰਡੀਆ ’ਚ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ 6 ਦਿਨ ਹੋ ਗਏ ਸਰਕਾਰ ਸ਼ੈਲਰਾਂ ਦੀ ਅਲਾਟਮੈਂਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀ ਹੈ ਕਿ ਫਸਲ ਆਉਣ ਤੋਂ ਪਹਿਲਾਂ ਸ਼ੈਲਰ ਮਾਲਕਾਂ ਨਾਲ ਟੈਂਡਰ ਹੋ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਰੂਪਨਗਰ ਦੀ ਅਨਾਜ਼ ਮੰਡੀ ਝੋਨੇ ਨਾਲ ਭਰੀ ਪਈ ਹੈ ਲਿਫਟਿੰਗ ਨਹੀਂ ਹੋ ਰਹੀ ਦੂਜੇ ਪਾਸੇ ਆੜ੍ਹਤੀ ਕਿਸਾਨਾਂ ਨੂੰ ਦਬਕੇ ਮਾਰ ਰਹੇ ਹਨ ਕਿ ਮਾਪਦੰਢ ਅਨਸਾਰ ਝੋਨੇ ’ਚ ਨਮੀ ਦੀ ਮਾਤਰਾ ਜਿਆਦਾ ਹੈ ਪੰਜ ਤੋਂ ਸੱਤ ਕਿਲੋਂ ਕੱਟ ਲੱਗੇਗਾ ਹੁਣ ਦੱਸੋ ਕਿਸਾਨ ਕਿੱਧਰੇ ਨੂੰ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਹੁਣ ਕਿਸਾਨਾਂ ਨੇ ਸੜਕ ਜਾਮ ਕਰ ਦਿੱਤੀ ਤਾਂ ਆੜ੍ਹਤੀ ਵੀ ਆ ਗਏ ਤੇ ਖਰੀਦ ਏੰਜਸੀਆਂ ਦੇ ਮੁਲਾਜ਼ਮ ਜਿਹੜੇ ਆਪਣੇ ਆਪ ਫੈਸਲਾ ਲੈਣ ਵਾਲੇ ਨਹੀਂ ਜਦਕਿ ਕੱਟ ਲਗਾ ਕੇ ਪੈਸੇ ਜੇਬਾਂ ’ਚ ਪਾਉਣ ਵਾਲੇ ਅਧਿਕਾਰੀ ਤੇ ਹੋਰ ਏ. ਸੀ ਕਮਰਿਆ ’ਚ ਬੈਠੇ ਹਨ।
ਧਰਨੇ ਨੂੰ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਜੁਝਾਰ ਸਿੰਘ,ਕਿਸਾ06RPR_10_06102026_663.JPG
06RPR_11_06102026_663.JPGਨ ਯੂਨੀਅਨ ਬਹਿਰਾਮਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਹੀਰਾ,ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ, ਬੀਕੇਯੂ ਲੱਖੇਵਾਲ ਦੇ ਜ਼ਿਲ੍ਹਾ ਜਰਨਲ ਸਕੱਤਰ ਸਤਨਾਮ ਸਿੰਘ ਗਿੱਲ, ਬੀਕੇਯੂ ਮੰਝੇਲ ਦੇ ਨੌਨਿਹਾਲ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਜਰਨੈਲ ਸਿੰਘ ਮਗਰੋੜ ਆਦਿ ਨੇ ਸੰਬੋਧਨ ਕੀਤਾ। ਉੱਧਰ ਵਫਦ ਦੀ ਪ੍ਰਸ਼ਾਸ਼ਨ ਨਾਲ ਮੀਟਿੰਗ ਹੋਣ ਉਪਰੰਤ ਜਾਮ ਖੋਲਿਆ ਗਿਆ।
==============
ਡਿਪਟੀ ਕਮਿਸ਼ਨਰ ਨੇ ਝੋਨੇ ਦੀ ਲਿਫਟਿੰਗ ਦਾ ਦਿੱਤਾ ਭਰੋਸਾ
ਧਰਨੇ ਦੌਰਾਨ ਵੱਖ ਵੱਖ ਕਿਸਾਨ ਯੂਨੀਅਨਾਂ,ਸ਼ੈਲਰ ਮਾਲਕਾਂ ਤੇ ਆੜਤੀ ਯੂਨੀਅਨ ਦੇ ਆਗੂਆ ਨਾਲ ਕੀਤੀ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਰੂਪਨਗਰ ਨੇ ਕੀਤੀ ਮੀਟਿੰਗ ’ਚ ਆਗੂਆ ਨੂੰ ਭਰੋਸਾ ਦਿੱਤਾ ਗਿਆ ਕਿ ਅੱਜ ਤੋਂ ਹੀ 20 ਗੱਡੀਆ ਰਾਹੀਂ ਮੰਡੀ ’ਚੋਂ ਝੋਨੇ ਦੀ ਲਿਫਟਿੰਗ ਸ਼ੁਰੂ ਹੋ ਜਾਵੇਗੀ, ਜਿਸ ’ਚ ਝੋਨੇ ਦੀਆਂ ਸਾਰੀਆ ਕਿਸਮਾਂ ਦੀ ਲਿਫਟਿੰਗ ਹੋਵੇਗੀ। ਉਪਰੰਤ ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜੇ ਵੀ ਝੋਨੇ ਦੀ ਖਰੀਦ ਹੋਈ ਹੈ ਉੁਹ ਸਰਕਾਰ ਦਾ ਹੈ ਅੱਜ ਹੀ ਲਿਫਟਿੰਗ ਸ਼ੁਰੂ ਹੋ ਜਾਵੇਗੀ ਕਿਸੇ ਵੀ ਕਿਸਾਨ ,ਆੜ੍ਹਤੀ ਤੇ ਸ਼ੈਲਰ ਮਾਲਕ ਨੂੰ ਦਿੱਤਕ ਨਹੀ ਆਉਣ ਦਿੱਤੀ ਜਾਵੇਗੀ।
=================
ਇਨ੍ਹਾਂ ਸੜਕਾ ’ਤੇ ਲੱਗਿਆ ਸਾਢੇ ਤਿੰਨ ਘੰਟੇ ਜਾਮ
ਕਿਸਾਨ ਜਥੇਬੰਦੀਆ ਵੱਲੋਂ ਕਰੀਬ ਸਾਢੇ ਗਿਆਰਾ ਵਜੇ ਨੈਸ਼ਨਲ ਹਾਈਵੇ ’ਤੇ ਅਨਾਜ ਮੰਡੀ ਰੂਪਨਗਰ ਦੇ ਬਾਹਰ ਰੋਸ ਧਰਨਾਂ ਸ਼ੁਰੂ ਕੀਤਾ ਤਾਂ ਕੁੱਝ ਮਿੰਟਾਂ ’ਚ ਹੀ ਜਿੱਥੇ ਚੰਡੀਗੜ੍ਹ-ਮਨਾਲੀ ਹਾਈਵੇ ਰੁਕ ਗਿਆ, ਉੱਥੇ ਰੂਪਨਗਰ ਬਾਈਪਾਸ, ਹਾਈਵੇ ਤੋਂ ਪਿੰਡ ਕੋਟਲਾ ਨਿਹੰਗ ਨੂੰ ਜੋੜਦੀਆ ਸੜਕਾਂ ਨੰਗਲ ਚੌਕ,ਰੂਪਨਗਰ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਨੂੰ ਜਾਣ ਵਾਲੀਆ ਸੜਕਾਂ ’ਤੇ ਵਹੀਕਲਾਂ ਦੇ ਲੰਬੇ ਜਾਮ ਦਿਖਾਈ ਦਿੱਤੇ ਅਤੇ ਟ੍ਰੈਫਿਕ ਨੂੰ ਚਲਾਉਣ ਲਈ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਜੱਦੋ ਜਹਿਦ ਕਰਦੇ ਰਹੇ।
=============
5 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ ਕਾਟ ਦਾ ਅੰਕੜਾ: ਗੌਰਵ ਰਾਣਾ
ਪੰਜਾਬ ਸਾਂਝੀਵਾਲਤਾ ਦਲ ਦੇ ਰੂਪਨਗਰ ਤੋਂ ਆਗੂ ਗੌਰਵ ਨੇ ਕਿਹਾ ਕਿ ਕਾਟ ਦੇ ਨਾਂ ’ਤੇ ਹੋਣ ਵਾਲੀ ਇਹ ਕੋਈ ਛੋਟੀ-ਮੋਟੀ ਲੁੱਟ ਨਹੀਂ ਹੈ,ਜੇਕਰ ਇੱਕ ਕਿਸਾਨ ਤੋਂ ਪ੍ਰਤੀ ਕੁਇੰਟਲ 5 ਤੋਂ 7 ਕਿਲੋ ਤੱਕ ਦੀ ਕਾਟ ਕੀਤੀ ਜਾਂਦੀ ਹੈ ਤਾਂ 10 ਏਕੜ ਵਾਲੇ ਕਿਸਾਨ ਨੂੰ ਹੀ ਲਗਭਗ 35 ਹਜ਼ਾਰ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰੋਪੜ ਅਨਾਜ ਮੰਡੀ ’ਤੇ ਨਿਰਭਰ ਬੇਲਾ, ਚਮਕੌਰ ਸਾਹਿਬ, ਰੂਪਨਗਰ, ਘਨੌਲੀ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਮੁੱਚੀ ਖਰੀਦ ਨੂੰ ਦੇਖਿਆ ਜਾਵੇ ਤਾਂ ਕਥਿਤ ਕਾਟ ਦਾ ਇਹ ਅੰਕੜਾ ਕਰੀਬ 5 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ 2023 ’ਚ ਵੀ ਰੂਪਨਗਰ ਤੋਂ ਹੀ ਝੋਨੇ ਦੀ ਕਾਟ ਦੇ ਨਾਂ ’ਤੇ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ ਅਤੇ ਹੁਣ ਮੁੜ ਉਸੇ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਜਦੋਂ ਵੀ ਕਿਸਾਨਾਂ ਦੇ ਹੱਕ ਲਈ ਸੰਘਰਸ਼ ਕਰਦੀਆਂ ਹਨ, ਉਹ ਪਹਿਲਾਂ ਵੀ ਉਨ੍ਹਾਂ ਦੇ ਨਾਲ ਖੜ੍ਹੇ ਰਹੇ ਹਨ ਅਤੇ ਅੱਗੇ ਵੀ ਕਿਸਾਨਾਂ ਦੇ ਹੱਕ ਦੀ ਲੜਾਈ ’ਚ ਪੂਰਾ ਸਾਥ ਦੇਣਗੇ। ਕਿਸਾਨਾਂ ਦੀ ਫ਼ਸਲ ਦੀ ਕੀਮਤ ’ਚ ਕਿਸੇ ਵੀ ਤਰ੍ਹਾਂ ਦੀ ਗੈਰ-ਵਾਜਬ ਕਾਟ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।