ਤਿੰਨ ਦਹਾਕੇ ਪੁਰਾਣੀ ਸੀਵਰੇਜ ਲਾਇਨ ਬੈਠਣ ਨਾਲ ਸੜਕ ’ਚ ਪਿਆ ਡੂੰਘਾ ਖੱਡਾ ਤਿੰਨ ਦਹਾਕੇ ਤੋਂ ਵੱਧ ਪੁਰਾਣੀ ਸੀਵਰੇਜ਼ ਦੀ ਮੇਨ ਲਾਇਨ ਬੈਠਣ ਨਾਲ ਸੜਕ ਵਿਚ ਪਿਆ ਡੂੰਘਾ ਖੱਡਾ,ਸ਼ਹਿਰ ਵਾਸੀ ਚਿੰਤਤ
Publish Date: Tue, 18 Aug 2026 06:08 PM (IST)
Updated Date: Tue, 18 Aug 2026 06:09 PM (IST)
ਸਾਲ ’ਚ ਦੂਜੀ ਵਾਰ ਬੈਠੀ ਛੋਟੀ ਹਵੇਲੀ ਨੇੜੇ ਸੀਵਰੇਜ ਲਾਇਨ, ਸ਼ਹਿਰ ਵਾਸੀ ਚਿੰਤਤ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਕਰੀਬ ਤਿੰਨ ਦਹਾਕੇ ਤੋਂ ਵੱਧ ਪੁਰਾਣੀ ਸੀਵਰੇਜ਼ ਦੀ ਮੇਨ ਲਾਇਨ ਰੂਪਨਗਰ ਬੇਲਾ ਮਾਰਗ ‘ਤੇ ਪਿੰਡ ਛੋਟੀ ਹਵੇਲੀ ਦੇ ਸਾਹਮਣੇ ਤੋਂ ਫਿਰ ਟੁੱਟਣ ਨਾਲ ਸੜਕ ਵਿਚਕਾਰ ਡੂੰਘਾ ਖੱਡਾ ਪੈ ਗਿਆ ਹੈ ਹਰ ਰੋਜ ਪੈ ਰਹੇ ਮੀਂਹ ਕਾਰਨ ਖੱਡਾ ਡੂੰਘਾ ਤੇ ਚੌੜਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਨਗਰ ਕੌਂਸਲ ਨੇ ਬੈਰੀਗੇਟ ਲਾ ਕੇ ਰਾਹਗੀਰਾਂ ਨੂੰ ਜਾਗਰੂਕ ਕੀਤਾ ਹੈ। ਜਾਣਕਾਰੀ ਅਨਸਾਰ ਨਗਰ ਕੌਸਲ ਰੂਪਨਗਰ ਦੀ ਰੂਪਨਗਰ ਬੇਲਾ ਸੜਕ ’ਤੇ ਜਾਂਦੀ ਸੀਵਰੇਜ ਦੀ ਮੇਨ ਲਾਇਨ ਛੋਟੀ ਹਵੇਲੀ ਤੇ ਪਿੰਡ ਸ਼ਾਮਪੁਰਾ ਵੱਲੋਂ ਮੁੜਣ ਵਾਲੇ ਚੌਂਕ ਵਿਚ ਪਿਛਲੇ ਛੇ ਮਹੀਨਿਆ ਵਿਚ ਦੂਜੀ ਵਾਰ ਬੈਠ ਗਈ ਹੈ, ਜਦਕਿ ਇਸ ਸੜਕ ‘ਤੇ ਹਰ ਸਮੇਂ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਅਤੇ ਸ੍ਰੀ ਚਮਕੌਰ ਸਾਹਿਬ ਨੂੰ ਜਾਣ ਵਾਲੀ ਬਸ ਸਰਵਿਸ ਇਸੇ ਸੜਕ ਤੋਂ ਗੁਜ਼ਰਦੀ ਹੈ। ਸੂਤਰ ਦੱਸਦੇ ਹਨ ਕਿ ਸੀਵਰੇਜ ਦੀਆ ਲਾਇਨਾਂ ਕਰੀਬ ਪੈਂਤੀ ਸਾਲ ਪੁਰਾਣੀਆ ਛੋਟੀਆ ਪਾਈਪਾਂ ਹਨ ਜਿਨ੍ਹਾਂ ਦੀ ਮਿਆਦ ਲੰਘ ਚੁੱਕੀ, ਜਿਸ ਵਿਚ ਸੀਵਰੇਜ ਦੀ ਫਲੋਅ ਵੱਧ ਹੋਣ ਕਾਰਨ ਟੁੱਟ ਰਹੀ ਹੈ। ਇਸ ਤੋਂ ਪਹਿਲਾ ਹਰਗੋਬਿੰਦ ਨਗਰ ਵਿਚ ਸੀਵਰੇਜ ਡਿਸਪੋਜ਼ਲ ਦੇ ਬਾਹਰ ਸੜਕ ਤੋਂ ਲਗਭਗ ਵੀਹ ਤੋਂ ਬਾਈ ਫੁੱਟ ਹੇਠਾਂ ਚੱਲਣ ਵਾਲੀ ਮੁੱਖ ਸੀਵਰੇਜ ਲਾਈਨ ਟੁੱਟ ਗਈ ਹੈ, ਜਿਸ ਕਾਰਨ ਡਿਸਪੋਜ਼ਲ ਦੇ ਬਾਹਰ ਸੜਕ ਧੱਸ ਗਈ ਹੈ। ਗੰਦਾ ਸੀਵਰੇਜ ਪਾਣੀ ਨੇੜੇ ਦੀਆਂ ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨਾਂ ਵਿਚ ਵਹਿ ਰਿਹਾ ਹੈ। ਇਸ ਬਾਰੇ ਜਾਣੂ ਹੋਣ ਦੇ ਬਾਵਜੂਦ, ਨਗਰ ਕੌਂਸਲ ਪ੍ਰਬੰਧਨ ਨੇ ਅਜੇ ਤੱਕ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ ਹੈ ਨਾ ਹੀ ਸਬੰਧਤ ਇਲਾਕਿਆਂ ਅਤੇ ਕਲੋਨੀਆਂ ਵਿਚ ਪੀਣ ਵਾਲੇ ਪਾਣੀ ਆਦਿ ਦੇ ਭੰਡਾਰਨ ਸੰਬੰਧੀ ਕੋਈ ਸਲਾਹ ਜਾਰੀ ਕੀਤੀ ਗਈ ਹੈ। ਗਰਮੀਆਂ ਦਾ ਮੌਸਮ ਹੈ ਅਤੇ ਲੋਕ ਗੰਦਾ ਪਾਣੀ ਪੀਣ ਨਾਲ ਪੇਟ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਸੂਤਰ ਦੱਸਦੇ ਹਨ ਕਿ ਸ਼ਹਿਰ ਵਿਚ ਪੁਰਾਣੀ ਅਬਾਦੀ ਦੇ ਹਿਸਾਬ ਨਾਲ ਪਾਇਪਾ ਵਿਛਾਈਆ ਹੋਈਆ ਹਨ ਜਦਕਿ ਅਬਾਦੀ ਦੁੱਗਣੀ ਹੋ ਚੱਕੀ ਹੈ ਦੂਜਾ ਨਗਰ ਕੌਸਲ ਦੀ ਹਦੂਦ ਵਿਚ ਅਫ਼ਸਰਾਂ ਤੇ ਰਾਜਸੀ ਆਗੂਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਲੌਨੀਆ ਕੱਟੀਆ ਜਾਦੀਆ ਹਨ ਫਿਰ ਉਨ੍ਹਾਂ ਦੇ ਪਾਣੀ ਤੇ ਸੀਵਰੇਜ਼ ਦੇ ਕੂਨੈਕਸ਼ਨ ਜੋੜੇ ਜਾਂਦੇ ਹਨ ਜਿਸ ਨਾਲ ਸਮਰੱਥਾ ਤੋਂ ਵੱਧ ਸੀਵਰੇਜ ਦੀ ਫਲੋਅ ਹੋਣ ਨਾਲ ਪਾਇਪਾ ਟੁੱਟ ਰਹੀਆ ਹਨ। ਪਿਛਲੇ ਸਮੇਂ ਵਿਚ ਕੌਸਲਰ ਮੀਟਿੰਗਾਂ ਵਿਚ ਇਹ ਮੁੱਦਾ ਕੌਸਲਰ ਚੁੱਕਦੇ ਰਹੇ ਹਨ ਕਿ ਕੱਟ ਹੋ ਰਹੀਆ ਨਾਜਾਇਜ਼ ਕਲੌਨੀਆ ਨੂੰ ਨੱਥ ਪਾਈ ਜਾਵੇ। ਸੂਤਰ ਦੱਸਦੇ ਹਨ ਕਿ ਜੇਕਰ ਨਗਰ ਕੌਸਲ ਵੱਲੋਂ ਸੀਵਰੇਜ ਦੀ ਨਵੀ ਲਾਇਨ ਵਿਛਾਏਗੀ ਤਾਂ ਵੀ ਸਮਾਂ ਲੱਗੇਗਾ ਦੂਜਾ ਹਰ ਰੋਜ ਮੀਂਹ ਪੈ ਰਿਹਾ ਹੈ ਅਜਿਹੇ ਵਿਚ ਪੁਟਾਈ ਦਾ ਕੰਮ ਵੀ ਰੁਕੇਗਾ। ਉੱਧਰ ਸ਼ਹਿਰ ਨਿਵਾਸੀ ਸੁਰਿੰਦਰ ਸਿੰਘ, ਭਾਗ ਸਿੰਘ, ਗੁਰਦੇਵ ਸਿੰਘ ਨੇ ਕਿਹਾਕਿ ਸ਼ਹਿਰ ਵਿਚ ਸੀਵਰੇਜ ਦੀ ਲਾਇਨ ਬਹੁਤ ਪੁਰਾਣੀ ਹੈ ਇਸ ਨੂੰ ਜਲਦ ਪੁੱਟ ਕੇ ਨਵੀ ਪਾਇਪ ਲਾਇਨ ਵਿਛਾਈ ਜਾਵੇ ਤਾਂ ਕਿ ਵਾਰ ਵਾਰ ਟੁੱਟ ਰਹੀ ਲਾਇਨ ਕਾਰਨ ਸ਼ਹਿਰ ਵਾਸੀਆ ਨੂੰ ਆ ਰਹੀਆ ਮੁਸ਼ਕਿਲਾ ਤੋਂ ਨਿਜ਼ਾਤ ਮਿਲ ਸਕੇ। ਸੀਵਰੇਜ ਬੋਰਡ ਨੂੰ ਐਸਟੀਮੇਟ ਬਣਾ ਕੇ ਭੇਜਿਆ ਗਿਆ ਨਗਰ ਕੌਸਲ ਦੇ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਕੁਮਾਰ ਨੇ ਕਿਹਾਕਿ ਛੋਟੀ ਹਵੇਲੀ ਨੇੜੇ ਬੈਠੀ ਸੀਵਰੇਜ਼ ਦੀ ਮੇਨ ਲਾਇਨ ਦਾ ਮਾਮਲਾ ਧਿਆਨ ਵਿਚ ਹੈ ਜਿਸ ਦੀ ਰਿਪੇਅਰ ਲਈ ਸੀਵਰੇਜ ਬੋਰਡ ਨੂੰ ਐਸਟੀਮੇਟ ਬਣਾ ਕੇ ਭੇਜ ਦਿੱਤਾ ਹੈ ਜਲਦ ਹੀ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾਕਿ ਸੜਕ ਦੇ ਵਿਚਕਾਰ ਖੱਡਾ ਪੈਣ ਕਾਰਨ ਇਸ ਨੂੰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਦੂਜਾ ਹਰਗੋਬਿੰਦ ਨਗਰ ਵਿਚ ਸੀਵਰੇਜ ਡਿਸਪੋਜ਼ਲ ਦੇ ਬਾਹਰ ਸੜਕ ਵਿਚਕਾਰ ਲਾਇਨ ਬੈਠਣ ਨਾਲ ਪਏ ਖੱਡੇ ਨੂੰ ਠੀਕ ਕਰਨ ਦਾ ਕੰਮ ਕਰਵਾਇਆ ਜਾਵੇਗਾ।