ਦਲਵੀਰ ਸਿੰਘ ਜਟਾਣਾ ਵੱਲੋਂ ਨੌਜਵਾਨਾਂ ਨਾਲ ਵਿਚਾਰ-ਚਰਚਾ ਦਲਵੀਰ ਸਿੰਘ ਜਟਾਣਾ ਨੇ ਰੂਪਨਗਰ ਵਿਖੇ ਨੌਜਵਾਨਾਂ ਨਾਲ ਮੀਟਿੰਗ ਕੀਤੀ
Publish Date: Mon, 26 Oct 2026 05:07 PM (IST)
Updated Date: Mon, 26 Oct 2026 05:10 PM (IST)
ਪੁਸ਼ਵਿੰਦਰ ਗੋਲੀਆਂ, ਪੰਜਾਬੀ ਜਾਗਰਣ,ਘਨੌਲੀ: ਭਾਈ ਬਲਵਿੰਦਰ ਸਿੰਘ ਜਟਾਣਾ ਦੇ ਛੋਟੇ ਭਰਾ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਦਲਵੀਰ ਸਿੰਘ ਜਟਾਣਾ ਦੀ ਅਗਵਾਈ ’ਚ ਰੂਪਨਗਰ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨਾਲ ਮੀਟਿੰਗ ਕੀਤੀ। ਇਸੇ ਦੌਰਾਨ ਨੌਜਵਾਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਇਲਾਕੇ ’ਚ ਪਾਰਟੀ ਨੂੰ ਹੋਰ ਮਜਬੂਤ ਕਰਨ ਸਬੰਧੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਲਤ ਨਾਲ ਖਤਮ ਕਰਨ ’ਚ ਸੱਤਾਧਾਰੀ ਪਾਰਟੀਆ ਕਾਂਗਰਸ,ਸ੍ਰੋਮਣੀ ਅਕਾਲੀ ਦਲ ਤੇ ਆਪ ਪਾਰਟੀ ਦੇ ਵੱਡਾ ਯੋਗਦਾਨ ਹੈ। ਇਨ੍ਹਾਂ ਪਾਰਟੀਆਂ ਦੇ ਆਗੂਆ ਨੇ ਪੰਜਾਬ ਦੀ ਜਵਾਨੀ ਨੂੰ ਖੌਖਲਾ ਕਰਨ ਲਈ ਚਿੱਟੇ ਵਰਗੇ ਨਸ਼ੇ ਲਿਆ ਕੇ ਪੰਜਾਬ ਨੂੰ ਬਰਬਾਦ ਕੀਤਾ ਹੈ। ਜਿਹੜੇ ਨੌਜਵਾਨਾਂ ਦੀਆਂ ਅੱਖਾਂ ’ਚ ਦੇਸ਼ ਦੀ ਤਰੱਕੀ ਲਈ ਜੋਸ਼ ਹੋਣਾ ਚਾਹੀਦਾ ਸੀ ਉਨ੍ਹਾਂ ਅੱਖਾਂ ਨੂੰ ਸਦਾ ਲਈ ਮੀਟ ਦੇਣਾ ਹੁਣ ਤੱਕ ਦੀਆ ਸਰਕਾਰਾਂ ਦਾ ਏਜੰਡਾ ਰਿਹਾ ਹੈ। ਬੰਟੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਆਸ ਪਾਸ ਦੇ ਵੱਖ ਵੱਖ ਪਿੰਡਾਂ ’ਚ ਮੀਟਿੰਗ ਕਰਕੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਨੌਜਵਾਨਾਂ ਦਾ ਸਾਥ ਅਤੇ ਸਹਿਯੋਗ ਸਾਡੀ ਤਾਕਤ ਹੈ ਇਕੱਠੇ ਹੋ ਕੇ ਪੰਜਾਬ ਦੇ ਭਵਿੱਖ ਦੇ ਯਤਨ ਜਾਰੀ ਰੱਖਾਂਗੇ। ਇਸ ਮੌਕੇ ਮੀਟਿੰਗ ’ਚ ਰੁਪਿੰਦਰ ਪਾਲ ਸਿੰਘ, ਜਸਪ੍ਰੀਤ ਸਿੰਘ, ਕਰਮਵੰਤ ਸਿੰਘ, ਪਰਗਟ ਸਿੰਘ ਘਨੌਲੀ, ਜਸਮੀਤ ਸਿੰਘ ਆਦਿ ਹਾਜ਼ਰ ਸਨ।