ਹੁਣ ਕਰੈਸ਼ਰਾਂ ਨੂੰ ਤੁਰੰਤ ਸੀਲ ਨਹੀਂ ਕੀਤਾ ਜਾਵੇਗਾ,ਪੀਪੀਸੀਬੀ ਹੋਈ ਮਾਲਕਾਂ ‘ਤੇ ਮੇਹਰਬਾਨ ਹੁਣ ਕਰੈਸ਼ਰਾਂ ਨੂੰ ਤੁਰੰਤ ਸੀਲ ਨਹੀਂ ਕੀਤਾ ਜਾਵੇਗਾ,ਪੀਪੀਸੀਬੀ ਹੋਈ ਮਾਲਕਾਂ ‘ਤੇ ਮੇਹਰਬਾਨ
Publish Date: Tue, 18 Aug 2026 07:07 PM (IST)
Updated Date: Tue, 18 Aug 2026 07:09 PM (IST)
ਲਖਵੀਰ ਖਾਬੜਾ,ਪੰਜਾਬੀ ਜਾਗਰਣ,ਰੂਪਨਗਰ: ਐਨਜੀਟੀ ਦੀ ਸਖ਼ਤੀ ਦੇ ਬਾਵਜੂਦ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲ੍ਹੇ ਵਿਚ ਨਿਯਮਾਂ ਦੀ ਉਲੰਘਣਾ ਕਰਕੇ ਚੱਲਣ ਵਾਲੇ ਸਟੋਨ ਕਰੱਸ਼ਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੀਪੀਸੀਬੀ ਟੀਮਾਂ ਨੇ ਜ਼ਿਲ੍ਹੇ ਵਿਚ ਚੱਲ ਰਹੇ 171 ਸਟੋਨ ਕਰੱਸ਼ਰਾਂ ਵਿੱਚੋਂ 153 ਦਾ ਨਿਰੀਖਣ ਕਰਨ ਸਮੇਂ ਪਾਇਆ ਗਿਆ ਕਿ 71 ਕਰੱਸ਼ਰ ਸਥਾਪਿਤ ਮਾਪਦੰਡਾਂ ਦੀ ਪਾਲਣਾ ਨਹੀਂ ਕਰ ਰਹੇ ਸਨ, ਜਦੋਂ ਕਿ 55 ਅੰਸ਼ਕ ਤੌਰ ਤੇ ਪਾਲਣਾ ਕਰ ਰਹੇ ਸਨ। ਇਸ ਦੇ ਬਾਵਜੂਦ, ਪੀਪੀਸੀਬੀ ਨੇ ਕਿਸੇ ਵੀ ਸਟੋਨ ਕਰੱਸ਼ਰ ਵਿਰੁੱਧ ਅਗਲੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ। ਰੂਪਨਗਰ ਵਿਚ ਪੀਪੀਸੀਬੀ ਦੇ ਕਾਰਜਕਾਰੀ ਇੰਜੀਨੀਅਰ ਵਿਪਿਨ ਕੁਮਾਰ ਜਿੰਦਲ ਨੇ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਾਲ ਹੀ ਵਿਚ ਵਾਤਾਵਰਣ ਨਿਯਮਾਂ ਵਿਚ ਸੋਧ ਕੀਤੀ ਹੈ, ਜਿਸ ਨਾਲ ਸਾਰੇ ਸਟੋਨ ਕਰੱਸ਼ਰਾਂ ਲਈ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣ ਲਗਾਉਣਾ ਲਾਜ਼ਮੀ ਹੋ ਗਿਆ ਹੈ। ਸਾਰੇ ਸਟੋਨ ਕਰੱਸ਼ਰ ਮਾਲਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਇਹ ਉਪਕਰਣ ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਤੀਜੇ ਵਜੋਂ, ਸਟੋਨ ਕਰੱਸ਼ਰਾਂ ਵਿਰੁੱਧ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਦੱਸਣਯੋਗ ਕਿ ਪੀਪੀਸੀਬੀ ਨੂੰ 9 ਸਤੰਬਰ ਨੂੰ ਐਨਜੀਟੀ ਦੇ ਸਾਹਮਣੇ ਗੈਰ-ਕਾਨੂੰਨੀ ਮਾਈਨਿੰਗ ਸੰਬੰਧੀ ਪਾਲਣਾ ਰਿਪੋਰਟ ਪੇਸ਼ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲ੍ਹਾ ਮਾਈਨਿੰਗ ਦੀ ਹੱਬ ਬਣ ਚੁੱਕਿਆ ਹੈ ਸੋ਼ਮਣੀ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਸਮੇਂ ਇਸ ਜ਼ਿਲ੍ਹੇ ਵਿਚ ਵੱਡੀ ਗਿਣਤੀ ਕਰੈਸ਼ਰ ਲੱਗੇ ਹਨ ਜਿਨ੍ਹਾਂ ਨੇ ਰਾਮ ਮਟੀਰੀਅਲ ਪੈਦਾ ਕਰਨ ਲਈ ਜ਼ਿਲ੍ਹੇ ਵਿਚ ਸ਼ਿਵਾਲਿਕ ਦੀਆਂ ਪਹਾੜੀਆ ਤੱਕ ਨਹੀ ਬਖਸ਼ੀਆਂ ਕੁਦਰਤ ਦੀ ਕਾਇਨਾਤ ਨੂੰ ਖਰਾਬ ਕੀਤਾ ਹੈ। ਸ੍ਰੀ ਅਨੰਦਪੁਰ ਸਾਹਿਬ ਹਲਕੇ ਅੰਦਰ ਐਨਜੀਟੀ ਦੇ ਹੁਕਮਾਂ ਦੀ ਰੱਜ ਦੇ ਉਲੰਘਣਾ ਹੋਈ ਤੇ ਹੋ ਰਹੀ ਹੈ ਪ੍ਰੰਤੂ ਫਿਰ ਵੀ ਵਿਭਾਗ ਕਰੈਸ਼ਰ ਮਾਲਕਾਂ ‘ਤੇ ਮੇਹਰਬਾਨ ਹੋਣ ਦਾ ਮੌਕਾ ਨਹੀ ਗਵਾਹ ਰਿਹਾ। ਦਿਲਚਸਪ ਗੱਲ ਇਹ ਹੈ ਕਿ ਰਾਜਸੀ ਆਗੂ ਜਦੋ ਆਪਣੀ ਸਰਕਾਰ ਹੋਵੇ ਤਾਂ ਸਭ ਅੱਛਾ ਹੁੰਦਾ ਹੈ ਜਦੋਂ ਦੂਜੀ ਪਾਰਟੀ ਦੀ ਸਰਕਾਰ ਹੋਵੇ ਤਾਂ ਮਾਈਨਿੰਗ ਹੋਣਾ ਨਾਜਾਇਜ਼ ਬਣ ਜਾਂਦੀ ਹੈ।