ਗੈਸ ਸਿਲੰਡਰ ਨਾ ਮਿਲਣ ’ਤੇ ਖਪਤਕਾਰਾਂ ਨੇ ਜਤਾਇਆ ਰੋਸ ਗੈਸ ਸਿਲੰਡਰ ਨਾ ਮਿਲਣ ਤੇ ਖਪਤਕਾਰਾਂ ਨੇ ਜਿਤਾਇਆ ਰੋਸ
Publish Date: Thu, 15 Oct 2026 03:12 PM (IST)
Updated Date: Thu, 15 Oct 2026 03:15 PM (IST)
ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਦੇ ਨੇੜਲੇ ਇਲਾਕੇ ’ਚ ਰਸੋਈ ਗੈਸ ਦੀ ਕਿੱਲਤ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਬੰਧੀ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਰਤਨਗੜ੍ਹ, ਸੰਦੀਪ ਸਿੰਘ ਰਤਨਗੜ੍ਹ, ਅਵਤਾਰ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਕਮਲਜੀਤ ਸਿੰਘ, ਮੰਗਾ ਕੁਮਾਰ, ਲਖਵੀਰ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਸੱਜਣ ਸਿੰਘ, ਰਾਮ ਕੁਮਾਰ, ਰਾਜ ਕੁਮਾਰ, ਰਾਜੂ, ਕਮਲਦੀਪ ਸਿੰਘ ਅਤੇ ਰੁਲਦਾ ਸਿੰਘ ਆਦਿ ਨੇ ਦੱਸਿਆ ਕਿ ਉਹ ਮੋਰਿੰਡਾ ਗੈਸ ਏਜੰਸੀ ਦੇ ਗਾਹਕ ਹਨ। ਉਨ੍ਹਾਂ ਨੂੰ ਕਾਫੀ ਦਿਨ ਪਹਿਲਾਂ ਹੀ ਗੈਸ ਸਿਲੰਡਰ ਬੁੱਕ ਕਰਵਾਉਣਾ ਪੈਂਦਾ ਹੈ ਫਿਰ ਗੈਸ ਸਿਲੰਡਰ ਲੈਣ ਲਈ ਸਵੇਰੇ 5 ਵਜੇ ਤੋਂ ਹੀ ਲੰਮੀਆਂ ਕਤਾਰਾਂ ’ਚ ਖੜਨਾ ਪੈਂਦਾ ਹੈ ਪਰ ਫਿਰ ਵੀ ਸਾਰਿਆਂ ਨੂੰ ਸਿਲੰਡਰ ਨਹੀਂ ਮਿਲਦਾ ਤੇ ਬਹੁਤੇ ਖਪਤਕਾਰਾਂ ਨੂੰ ਖਾਲੀ ਹੱਥ ਮੁੜਨਾ ਪੈਂਦਾ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੀਜੇ ਦਿਨ ਇੱਥੇ ਲਾਈਨ ’ਚ ਖੜਾ ਹੈ ਪਰ ਉਸਨੂੰ ਸਿਲੰਡਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੋਰਿੰਡਾ ਇੰਡੀਅਨ ਗੈਸ ਏਜੰਸੀ ਦੇ ਗਾਹਕ ਜ਼ਿਆਦਾ ਹਨ ਪਰ ਪਿੱਛੋਂ ਗੈਸ ਸਿਲੰਡਰਾਂ ਦੀਆਂ ਗੱਡੀਆਂ ਘੱਟ ਆਉਂਦੀਆਂ ਹਨ। ਜਿਸ ਕਾਰਨ ਖਪਤਕਾਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਦਿਹਾੜੀਦਾਰ ਰੋਜ਼ ਦਾ ਕਮਾ ਕੇ ਖਾਣ ਵਾਲੇ ਬੰਦੇ ਹਨ ਪਰ ਉਨ੍ਹਾਂ ਨੂੰ ਰੋਜਾਨਾ ਇਸ ਤਰਾਂ ਸਿਲੰਡਰ ਲੈਣ ਲਈ ਲਾਈਨਾਂ ’ਚ ਲੱਗਣਾ ਪੈਂਦਾ ਹੈ ਤਾਂ ਉਨ੍ਹਾਂ ਦੀ ਪੂਰੇ ਦਿਨ ਦੀ ਦਿਹਾੜੀ ਵੀ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਰਸੋਈ ਗੈਸ ਦੀ ਕਿੱਲਤ ਨੂੰ ਖਤਮ ਕਰਕੇ ਨਿਰਵਿਘਨਤਾ ਨਾਲ ਗੈਸ ਸਿਲੰਡਰ ਦਿੱਤਾ ਜਾਵੇ।