- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਵਿਧਾਇਕ ਨੇ ਕੀਤਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਸ ਸਟਾਪ ਦਾ ਉਦਘਾਟਨ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਇਲਾਕੇ ਦੇ ਦਰਜਨਾਂ ਪਿੰਡਾਂ ਦੀ ਕੁਰਾਲੀ ਟੀ ਪੁਆਇੰਟ ’ਤੇ ਬੱਸ ਸਟਾਪੇਜ ਦੀ ਮੰਗ ਪੂਰੀ ਹੋਈ, ਜਦੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਇੱਥੇ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਫੈੱਡਰੇਸ਼ਨ ਦੇ ਉਪਰਾਲੇ ਸਦਕਾ ਬੱਸ ਸਟਾਪ ਦਾ ਉਦਘਾਟਨ ਕੀਤਾ ਗਿਆ। ਇਸ ਬੱਸ ਸਟਾਪ ਦਾ ਨਾਮ ਵੀ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਬੱਸ ਸਟਾਫ ਰੱਖਿਆ ਗਿਆ ਹੈ। ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਕ ਬਹੁਤ ਵੱਡੀ ਘਾਲਣਾ ਕਰ ਕੇ ਸਾਡੇ ਪੰਜਾਬ ਲਈ ਸਾਡੇ ਸਿੱਖਾਂ ਲਈ ਮਾਨ ਦਿੱਤਾ। ਅੱਜ ਜੇਕਰ ਸਿੱਖੀ ਕਾਇਮ ਹੈ ਤਾਂ ਇਹੋ ਜਿਹੇ ਜਰਨੈਲਾਂ ਕਰ ਕੇ ਹੀ ਕਾਇਮ ਹੈ। ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਦਿਖਾਏ ਮਾਰਗ ’ਤੇ ਚਲਦੇ ਹੋਏ ਪੰਜਾਬ ਲਈ ਅਤੇ ਸਿੱਖੀ ਲਈ ਆਪਣਾ ਬਲਿਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਕੌਮ ਦੇ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ’ਤੇ ਇਸ ਬੱਸ ਸਟਾਪ ਦਾ ਨਾਂ ਰੱਖਿਆ ਗਿਆ ਹੈ। ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਫੈੱਡਰੇਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਅੱਜ ਇਹ ਬੱਸ ਸਟਾਪ ਬਣਿਆ ਹੈ, ਜਦਕਿ ਇਸ ਤੋਂ ਪਹਿਲਾਂ ਇਸ ਚੌਕ ਦਾ ਨਾਮ ਵੀ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਚੌਕ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਰੋਜ਼ਾਨਾ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਵਿਖੇ ਵੱਖ-ਵੱਖ ਦਫ਼ਤਰਾਂ ਫੈਕਟਰੀਆਂ ਵਿਚ ਜਾਣ ਵਾਲੇ ਅਤੇ ਸੀਯੂ, ਤੇ ਚੰਡੀਗੜ੍ਹ ਮੋਹਾਲੀ ਦੇ ਕਾਲਜਾਂ ਵਿਚ ਪੜ੍ਹਨ ਜਾਂਦੇ ਵਾਲੇ ਵਿਦਿਆਰਥੀਆਂ ਨੂੰ ਵੱਡੀ ਸੁਵਿਧਾ ਮਿਲੇਗੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਇਕੱਲੇ ਮੋਰਿੰਡਾ ਸ਼ਹਿਰ ਵਿਚ ਵੱਡੇ ਪੱਧਰ ’ਤੇ ਵਿਕਾਸ ਕਰਵਾਏ ਗਏ ਹਨ। ਜਿਨ੍ਹਾਂ ਵਿਚ ਰੇਲਵੇ ਅੰਡਰਬ੍ਰਿਜ, ਆਮ ਆਦਮੀ ਪਾਰਟੀ ਕਲੀਨਿਕ ਸਰਕਾਰੀ ਹਸਪਤਾਲ ਦੀ ਦੋ ਕਰੋੜ ਦੀ ਲਾਗਤ ਨਾਲ ਰੈਨੋਵੇਸ਼ਨ, 34 ਲੱਖ ਤੋਂ ਵੱਧ ਦੀ ਲਾਗਤ ਨਾਲ ਸ਼ਹਿਰ ਵਿਚ ਸੀਸੀਟੀਵੀ ਕੈਮਰੇ ਲਗਾਉਣ, ਸ਼ਹਿਰ ਵਿਚ ਨਵੇਂ ਟਿਊਬਵੈੱਲ ਲਗਾਉਣ, ਪਟਵਾਰਖਾਨਾ, ਆਦਿ ਸਬੰਧੀ ਵੀ ਚਰਚਾ ਕੀਤੀ।
ਇਸ ਮੌਕੇ ਜਿੱਥੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਫੈੱਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਸੋਨੂ ਰਤਨਗੜ੍ਹ ਨੇ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨਾਂ ਪਿੱਛੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਲਗਾਉਣ, ਚੌਕ ਬਣਾਉਣ ਅਤੇ ਹੁਣ ਬੱਸ ਸਟੋਪ ਬਣਾਉਣ ਸਬੰਧੀ ਵੀ ਚਰਚਾ ਕੀਤੀ। ਬੱਸ ਸਟੋਪ ਦੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਹ ਬੱਸ ਸਟੈਂਡ ਸ਼ੁਰੂ ਕਰਵਾਉਣ ਦੀ ਪਹਿਲ ਉਸ ਸਮੇਂ ਕੌਂਸਲਰ ਹਰਜੀਤ ਸਿੰਘ ਸੋਢੀ ਦੀਆਂ ਕੋਸ਼ਿਸ਼ਾਂ ਸਦਕਾ ਕੀਤੀ ਗਈ ਸੀ, ਜੋ ਅੱਜ ਨੇਪਰੇ ਚੜ੍ਹਿਆ ਹੈ। ਇਸ ਮੌਕੇ ਫੈੱਡਰੇਸ਼ਨ ਦੇ ਆਗੂ ਦਲਜੀਤ ਸਿੰਘ ਬਿੱਟੂ ਨੇ ਇਸ ਕਾਰਜ ਲਈ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦਾ ਅਤੇ ਨਗਰ ਕੌਂਸਲ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਬੱਸ ਸਟਾਪ ਲਈ ਫਤਿਹ ਹਸਪਤਾਲ ਮੋਰਿੰਡਾ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਡਾ. ਮਰਿਗਿੰਦ ਸਿੰਘ ਫਤਿਹ ਹਸਪਤਾਲ, ਕੌਂਸਲਰ ਅੰਮ੍ਰਿਤਪਾਲ ਸਿੰਘ ਖਟੜਾ, ਕੌਂਸਲਰ ਗੁੰਜਨ ਸੂਦ, ਕੌਂਸਲਰ ਅਤੇ ਡਬਲਯੂਡੀਸੀ ਪ੍ਰਧਾਨ ਹਰਜਿੰਦਰ ਸਿੰਘ ਛਿੱਬਰ, ਕੌਂਸਲਰ ਹਰਜੀਤ ਸਿੰਘ ਸੋਢੀ, ਗੁਰਪ੍ਰੀਤ ਕੌਰ ਸਾਬਕਾ ਨਗਰ ਕੌਂਸਲ ਮੀਤ ਪ੍ਰਧਾਨ, ਰੁਪਿੰਦਰ ਸਿੰਘ ਨੰਬਰਦਾਰ, ਮਨਜੀਤ ਕੌਰ ਚੇਅਰਪਰਸਨ ਰਾਮਗੜ੍ਹੀਆ ਭਲਾਈ ਬੋਰਡ, ਜਗਤਾਰ ਸਿੰਘ ਪੀਏ, ਕੇਸਰ ਸਿੰਘ ਸਮਾਣਾ, ਸਰਪ੍ਰਸਤ ਕੁਲਵੀਰ ਸਿੰਘ ਰੀਹਲ, ਪ੍ਰਧਾਨ ਬਿਕਰਮਜੀਤ ਸਿੰਘ ਸੋਹਣਪਾਲ, ਦਲਜੀਤ ਸਿੰਘ ਮੁੰਡੇ, ਭੁਪਿੰਦਰ ਸਿੰਘ ਰੀਹਲ, ਗੁਰਵਿੰਦਰ ਸਿੰਘ ਰੀਹਲ, ਡਾ. ਤੇਜਿੰਦਰ ਬੋਬੀ, ਜਗਵਿੰਦਰ ਸਿੰਘ ਜੰਡੂ, ਮਨਦੀਪ ਸਿੰਘ ਸੋਹਣਪਾਲ, ਜਗਜੀਤ ਸਿੰਘ ਰੀਹਲ, ਗੁਰਪ੍ਰੀਤ ਸਿੰਘ ਲਾਲੀ, ਜਗਦੀਪ ਸਿੰਘ ਘਟੌੜੇ, ਅਮਨਿੰਦਰ ਸਿੰਘ ਕਲਸੀ, ਜਸਵਿੰਦਰ ਸਿੰਘ ਮਠਾੜੂ, ਹਰਵਿੰਦਰ ਸਿੰਘ ਰੂਪਰਾਏ, ਰਜਿੰਦਰ ਸਿੰਘ ਸਾਬਕਾ ਕੌਂਸਲਰ, ਨਿਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ ਬਲਾਕ ਸੰਮਤੀ, ਕੌਂਸਲਰ ਨਰਿੰਦਰ ਸਿੰਘ ਘੜੂੰਆਂ, ਸਾਬਕਾ ਪ੍ਰਧਾਨ ਵਿਸ਼ਵਕਰਮਾ ਸਭਾ ਹਰਮੀਤ ਸਿੰਘ ਸੱਲ, ਸਤਵਿੰਦਰ ਸਿੰਘ ਸੌਦ, ਸ਼ਹਿਰ ਮੋਰਿੰਡਾ ਡਾ..ਰਣਬੀਰ ਸਿੰਘ ਗੰਧਰਾਮ ਆਦਿ ਵੀ ਹਾਜ਼ਰ ਸਨ।