ਵੋਟ ਚੋਰੀ ਰੋਕਣ ਲਈ ‘ਵੋਟ ਰੱਖਿਅਕ’ ਤਾਇਨਾਤ ਕਰੇਗੀ ਕਾਂਗਰਸ : ਡਾ. ਤੰਵਰ ਵੋਟ ਚੋਰੀ ਨੂੰ ਲੈ ਕੇ ਕਾਂਗਰਸ ਗੰਭੀਰ, ਹਰ ਬੂਥ 'ਤੇ ਵੋਟ ਰੱਖਿਅਕ ਲਗਾਏਗੀ ਕਾਂਗਰਸ: ਡਾ ਤੰਵਰ
Publish Date: Wed, 25 Nov 2026 06:27 PM (IST)
Updated Date: Wed, 25 Nov 2026 06:28 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ,ਰੂਪਨਗਰ : ਕਾਂਗਰਸ ਵੋਟ ਚੋਰੀ ਦੇ ਮਾਮਲੇ ਨੂੰ ਲੈ ਕੇ ਦੇਸ਼ ’ਚ ਗੰਭੀਰਤਾਂ ਨਾਲ ਕੰਮ ਕਰ ਰਹੀ ਹੈ, ਹੁਣ ਬੂਥ ਪੱਧਰ |ਤੇ ਪਾਰਟੀ ਵੋਟ ਰੱਖਿਅਕ ਲਗਾਏਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਂਵਾ ਵੋਟ ਚੋਰੀ ਦੇ ਮਾਮਲੇ ਨੂੰ ਲੈ ਕੇ ਕੁੱਲ ਹਿੰਦ ਕਾਂਗਰਸ ਵੱਲੋਂ ਨਿਯੁਕਤ ਕੀਤੇ ਗਏ ਆਬਜ਼ਰਵਰ ਸਾਬਕਾ ਲੋਕ ਸਭਾ ਮੈਂਬਰ ਡਾ. ਅਸ਼ੋਕ ਤੰਵਰ ਨੇ ਬੁੱਧਵਾਰ ਨੂੰ ਰੂਪਨਗਰ ਪ੍ਰੈੱਸ ਕਲੱਬ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਸਹਿਤ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਤੰਵਰ ਨੇ ਕਿਹਾ ਕਿ ਦੇਸ਼ ’ਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਸ ਵਿਸ਼ੇ ’ਤੇ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਸਵੰਦ ਹਨ ਕਿ ਰਾਹੁਲ ਗਾਂਧੀ ਭਾਜਪਾ ਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਉਨ੍ਹਾਂ ਦੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾਕਿ ਜ਼ਿਲ੍ਹਾ ਕਾਂਗਰਸ ਨੂੰ ਇਸ ਮੁੱਦੇ ’ਤੇ ਬਹੁਤ ਹੀ ਗੰਭੀਰਤਾ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ’ਚ ਬਹੁਮਤ ਨਾਲ ਕਾਂਗਰਸ ਪਾਰਟੀ ਆਪਣੀ ਸਰਕਾਰ ਸਥਾਪਿਤ ਕਰੇਗੀ ਤੇ ਪੰਜਾਬ ’ਚ ਨਸ਼ੇ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਦਾ ਅੰਤ ਹੋਵੇਗਾ। ਇਸ ਸਮੇਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾਵਾਂ ਲਈ ਬੀਐੱਲਏ.-1 ਤੇ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਬੂਥਾਂ ’ਤੇ ਬੀ.ਐੱਲ.ਏ.-2 ਨਿਯੁਕਤ ਕੀਤੇ ਹੋਏ ਹਨ, ਜੋ ਬਹੁਤ ਹੀ ਬਰੀਕੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਮੌਕੇ ਰਮੇਸ਼ ਗੋਇਲ, ਅਮਰਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਵਿਸਕੀ ਸਾਬਕਾ ਪ੍ਰਧਾਨ, ਰਾਣਾ ਵਿਸ਼ਵਪਾਲ ਸਿੰਘ, ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ, ਸੁਰਿੰਦਰ ਸਿੰਘ ਹਰੀਪੁਰ, ਰਾਜੇਸ਼ਵਰ ਲਾਲੀ, ਅਵਨੀਸ਼ ਮੌਦਗਿਲ, ਲਖਵੰਤ ਹਿਰਦਾਪੁਰ, ਰਵਨੀਤ ਕੰਗ, ਜਗਮੋਹਨ ਸਿੰਘ ਯੂਥ ਆਗੂ, ਪ੍ਰਿੰਸ,ਰਾਣਾ ਸੁਰਿੰਦਰ, ਵਿਵੇਕ ਬੈਂਸ, ਬਿੰਦੂ ਢੀਂਡਸਾ, ਦੀਪਕ ਧੀਮਾਨ, ਮਨੀ ਗਰਦਲੇ, ਰਜਿੰਦਰ ਭਵਰਾ, ਪਟਵਾਰੀ ਵਿਕਰਮਜੀਤ, ਰੌਸ਼ਨ ਉਪ ਪ੍ਰਧਾਨ ਬਲਾਕ ਕਾਂਗਰਸ, ਜਸਵੀਰ ਸਿੰਘ ਨੂਰਪੁਰ ਬੇਦੀ, ਮਨਪ੍ਰੀਤ ਰਸੂਲਪੁਰ, ਸੰਦੀਪ ਨੰਬਰਦਾਰ, ਹਰਮੀਤ ਸਿੰਘ,ਆਸਿਫ ਘੱਟ ਗਿਣਤੀ, ਭਾਰਤ ਭੂਸ਼ਣ ਸ਼ਰਮਾ ਕੋ ਆਫਿਸ ਇੰਚਾਰਜ,ਰਹਿਸ ਬਾਬੂ,ਗੁਲਜਾਰੀ ਲਾਲ, ਸੂਰਜ ਧੀਮਾਨ ਤੇ ਭੁਪਿੰਦਰ ਸਿੰਘ ਦਫ਼ਤਰ ਇੰਚਾਰਜ ਆਦਿ।