ਪਿੰਡ ਬੇਲੀ ਵਿਖੇ ਸਫ਼ਾਈ ਮੁਹਿੰਮ ਤਹਿਤ ਗਲੀਆਂ-ਨਾਲੀਆਂ ਦੀ ਸਫਾਈ ਜਾਗਰਣ ਸਬੰਧੀ ਕਮੇਟੀ ਮੈਂਬਰਾਂ ਵੱਲੋਂ ਪਿੰਡ ਬੇਲੀ ਵਿਖੇ ਸਫਾਈ ਮੁਹਿੰਮ ਤਹਿਤ ਗਲੀਆਂ ਨਾਲੀਆਂ ਦੀ ਸਫਾਈ
Publish Date: Tue, 13 Oct 2026 04:16 PM (IST)
Updated Date: Tue, 13 Oct 2026 04:18 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬੇਲੀ ’ਚ ਜੈ ਮਾਤਾ ਨੈਣਾ ਦੇਵੀ ਜਾਗਰਣ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਸਵੱਛ ਭਾਰਤ ਅਭਿਆਨ ਦੇ ਤਹਿਤ ਸਾਰੇ ਨਗਰ ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫਾਈ ਕੀਤੀ ਗਈ। ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਜਾਗਰਣ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਸਫਾਈ ਕਰਨ ਦਾ ਮੁੱਖ ਉਦੇਸ਼ ਇਹ ਹੈ ਮਿਤੀ 17 ਅਕਤੂਬਰ ਦਿਨ ਸ਼ਨੀਵਾਰ ਨੂੰ ਪਿੰਡ ਬੇਲੀ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਜਿਸ ’ਚ ਮਹਾਰਾਣੀ ਦੀਆਂ ਦੋ ਪਵਿੱਤਰ ਜੋਤਾਂ ਇਕ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਮੰਦਰ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਅਤੇ ਦੂਜੀ ਜੋਤ ਸ਼ਕਤੀ ਪੀਠ ਮਾਤਾ ਮਨਸਾ ਦੇਵੀ ਮੰਦਰ ਪੰਚਕੂਲਾ (ਹਰਿਆਣਾ) ਤੋਂ ਲਿਆਂਦੀ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੁਪਹਿਰ ਇੱਕ ਵਜੇ ਦੇ ਕਰੀਬ ਸਾਰੇ ਨਗਰ ’ਚ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ’ਚ ਬੜੀ ਸ਼ਰਧਾ ਭਾਵਨਾ ਨਾਲ ਇਲਾਕੇ ਦੀ ਸੰਗਤ ਭਾਗ ਲਵੇਗੀ। ਇਸ ਦੌਰਾਨ ਦੁਪਹਿਰ ਸਮੇਂ ਮਹਾਮਾਈ ਦਾ ਲੰਗਰ ਲਗਾਇਆ ਜਾਵੇਗਾ ਜਿਸ ’ਚ ਵੱਖ ਵੱਖ ਪਕਵਾਨਾਂ ਦਾ ਸੰਗਤ ’ਚ ਪ੍ਰਸ਼ਾਦ ਵੰਡਿਆ ਜਾਵੇਗਾ। ਸ਼ਾਮ ਸਮੇਂ ਹਵਨ ਪਾਉਣ ਤੋਂ ਬਾਅਦ 8 ਵਜੇ ਦੇ ਕਰੀਬ ਦੋਵੇਂ ਪਵਿੱਤਰ ਜੋਤਾਂ ਨੂੰ ਸੁੰਦਰ ਪੰਡਾਲ ’ਚ ਸੁਸ਼ੋਭਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਜਾਗਰਨ ਦੀ ਸ਼ੁਰੂਆਤ ਹੋਵੇਗੀ ਜਿਸ ’ਚ ਪੰਜਾਬ ਅਤੇ ਹਿਮਾਚਲ ਦੇ ਪ੍ਰਸਿੱਧ ਧਾਰਮਿਕ ਗਾਇਕ ਅਜੇ ਮਾਹੀ ਊਨਾ ਵਾਲੇ ਅਤੇ ਅਮੀਤ ਸਰੂਰ ਲੁਧਿਆਣਾ ਵਾਲਿਆਂ ਵਲੋਂ ਮਾਤਾ ਰਾਣੀ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸਾਰੀ ਜਾਗਰਣ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆ ਨੂੰ ਜਾਗਰਣ ’ਚ ਆ ਕੇ ਮਾਤਾ ਦਾ ਆਸ਼ੀਰਵਾਦ ਲੈਣ ਲਈ ਬੇਨਤੀ ਕੀਤੀ ਗਈ। ਇਸ ਮੌਕੇ ਹਰਬੰਸ ਸਿੰਘ ਬੁਲਾ , ਡਾਕਟਰ ਸਿਵ ਕੁਮਾਰ, ਸਰਵਜੀਤ ਸਿੰਘ , ਮਨਦੀਪ ਸਿੰਘ,ਅਮਰ ਸਿੰਘ, ਜਰਨੈਲ ਸਿੰਘ, ਹਰਬਿੰਦਰ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਰੂਪ ਸਿੰਘ , ਮਨਜੀਤ ਸਿੰਘ, ਪ੍ਰਭਜੋਤ ਸਿੰਘ, ਲਾਡੀ ਸੈਣੀ ਮੋਜੂਦ ਸਨ।