ਟਾਪ ਬਾਕਸ- ਹਨੀ ਟ੍ਰੈਪ ਮਾਮਲੇ ’ਚ ਇਕ ਮਰਦ ਤੇ ਦੋ ਔਰਤਾਂ ਗ੍ਰਿਫ਼ਤਾਰ, ਮਾਮਲਾ ਦਰਜ ਸਿਟੀ ਪੁਲਿਸ ਨੇ ਇੱਕ ਹਨੀ ਟ੍ਰੈਪ ਮਾਮਲੇ ਵਿਚ ਇੱਕ ਵਿਅਕਤੀ ਤੇ ਦੋ ਮਹਿਲਾਵਾਂ ਸਮੇਤ ਤਿੰਨ ‘ਤੇ ਮਾਮਲਾ ਦਰਜ,ਕੀਤੇ ਕਾਬੂ
Publish Date: Sun, 20 Sep 2026 07:40 PM (IST)
Updated Date: Sun, 20 Sep 2026 07:41 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸਿਟੀ ਪੁਲਿਸ ਰੂਪਨਗਰ ਨੇ ਇਕ ਹਨੀ ਟ੍ਰੈਪ ਮਾਮਲੇ ’ਚ ਇਕ ਦੁਕਾਨਦਾਰ ਦੀ ਸ਼ਕਾਇਤ ’ਤੇ ਦੋ ਔਰਤਾਂ ਸਮੇਤ ਤਿੰਨ ਜਣਿਆਂ ’ਤੇ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਉਪਰੰਤ ਰਿਮਾਂਡ ਦੌਰਾਨ ਇਨ੍ਹਾਂ ਤੋਂ ਇਕ ਕਾਰ, ਪੰਜ ਫੋਨ ਤੇ 1 ਲੱਖ 20 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਦੁਕਾਨਦਾਰ ਵੱਲੋਂ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਪੁਲਿਸ ਨੂੰ ਦੱਸਿਆ ਕਿ ਅਗਸਤ ਮਹੀਨੇ ’ਚ ਰੁਪਿੰਦਰ ਕੌਰ ਨਾਮ ਦੀ ਔਰਤ ਦਾ ਮੋਬਾਇਲ ’ਤੇ ਫੋਨ ਆਇਆ ਤੇ ਉਸ ਨੇ ਗਾਹਕ ਸਮਝ ਕੇ ਚੁੱਕ ਲਿਆ ਤੇ ਉਸ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹਾਂ ਤਾਂ ਮੈਂ ਮਨਾਂ ਕਰ ਦਿੱਤਾ ਪਰ ਉਹ ਉਸ ਨੂੰ ਮਜਬੂਰ ਕਰਨ ਲੱਗੀ ਤਾਂ ਮੈਂ ਫੋਨ ਕੱਟ ਦਿੱਤਾ, ਜਿਸ ਤੋਂ ਬਾਅਦ ਉਕਤ ਨੰਬਰ ਤੋਂ ਮੈਨੂੰ ਵਾਰ-ਵਾਰ ਫੋਨ ਆਉਂਦੇ ਰਹੇ ਪਰ ਮੈਂ ਫੋਨ ਨਹੀ ਚੁਕਿਆ। ਉਨ੍ਹਾਂ ਦੱਸਿਆ ਕਿ ਫਿਰ ਮੈਨੂੰ ਜਸਵਿੰਦਰ ਕੌਰ ਨਾਮ ਦੀ ਔਰਤ ਦਾ ਫੋਨ ਆਇਆ ਤੇ ਮੈਨੂੰ ਕਿਹਾ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਤੇ ਤੈਨੂੰ ਮਿਲਣਾ ਚਾਹੁੰਦੀ ਹਾਂ, ਜਿਸ ਨੂੰ ਮੈਂ ਕੋਈ ਜਵਾਬ ਨਹੀ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ 5 ਸਤੰਬਰ 2026 ਨੂੰ ਦੁਬਾਰਾ ਫਿਰ ਜਸਵਿੰਦਰ ਕੌਰ ਦਾ ਉਸ ਨੂੰ ਫੋਨ ਆਇਆ ਕਿ ਮੈਂ ਇਕ ਵਿਅਕਤੀ ਤੁਹਾਡੇ ਕੋਲ ਭੇਜਦੀ ਹਾਂ ਤੁਸੀ ਇਸ ਨਾਲ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਮਿਲ ਕੇ ਕੋਈ ਜ਼ਰੂਰੀ ਗੱਲ ਕਰਨੀ ਹੈ। ਉਸ ਨੇ ਦੱਸਿਆ ਕਿ ਜਿਸ ਤੋ ਬਾਅਦ ਇਕ ਵਿਅਕਤੀ ਉਸ ਦੀ ਦੁਕਾਨ ’ਤੇ ਰੂਪਨਗਰ ਆਇਆ, ਜਿਸ ਨੇ ਆਪਣਾ ਨਾਮ ਸੰਦੀਪ ਕੁਮਾਰ ਪੁੱਤਰ ਗੋਗੀ ਵਾਸੀ ਕਰਾਵਰ ਥਾਣਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਮੈਂ ਉਸ ਦੀਆਂ ਗੱਲਾਂ ’ਚ ਆ ਕੇ ਉਸ ਨਾਲ ਚਲਾ ਗਿਆ। ਉਨ੍ਹਾਂ ਦੱਸਿਆ ਕਿ ਸੰਦੀਪ ਕੁਮਾਰ ਮੈਨੂੰ ਹੁਸ਼ਿਆਰਪੁਰ ਵਿਖੇ ਕਿਸੇ ਅਣਪਛਾਤੇ ਘਰ ਲੈ ਗਿਆ ਜਿਸ ਬਾਰੇ ਮੈਨੂੰ ਕੁੱਝ ਨਹੀਂ ਪਤਾ ਤੇ ਮੈਨੂੰ ਇਕ ਕਮਰੇ ’ਚ ਬੰਦ ਕੀਤਾ ਜਿੱਥੇ ਰੁਪਿੰਦਰ ਕੌਰ ਤੇ ਜਸਵਿੰਦਰ ਕੌਰ ਵੀ ਆ ਗਈਆਂ ਤੇ ਮੇਰੀ ਗਲਤ ਵੀਡਿਓ ਬਣਾ ਕੇ ਡਰਾਉਣ ਲੱਗ ਪਏ ਕਿ ਜੇਕਰ ਸਾਨੂੰ ਪੰਜ ਲੱਖ ਰੁਪਏ ਨਾ ਦਿੱਤੇ ਤਾਂ ਵੀਡਿਓ ਵਾਇਰਲ ਕਰ ਦੇਣਗੇ। ਸ਼ਕਾਇਤ ਕਰਤਾ ਨੇ ਦੱਸਿਆ ਕਿ ਮੈਂ ਡਰ ਗਿਆ ਤੇ ਮੌਕੇ ’ਤੇ ਸੰਦੀਪ ਕੁਮਾਰ ਦੇ ਸਕੈਨਰ ’ਤੇ 50,000/-ਰੁਪਏ ਪਾ ਦਿੱਤੇ ਤੇ ਮੇਰਾ ਪਰਸ ਵੀ ਖੋਹ ਲਏ ਗਏ ਤੇ ਮੈਨੂੰ ਕਿਸੇ ਅਣਪਛਾਤੀ ਥਾਂ ਛੱਡ ਗਏ। ਸ਼ਕਾਇਤਕਰਤਾ ਨੇ ਦੱਸਿਆ ਕਿ 6 ਸਤੰਬਰ 2026 ਨੂੰ ਮੈਨੂੰ ਫਿਰ ਜਸਵਿੰਦਰ ਕੋਰ ਦਾ ਫੋਨ ਆਇਆ ਜਿਸ ਨੇ ਮੈਨੂੰ ਧਮਕੀ ਦਿੱਤੀ ਕਿ ਤੂੰ ਹੁਣੇ ਮੈਨੂੰ 50,000/-ਰੁਪਏ ਪਾ ਨਹੀਂ ਤਾਂ ਅਸੀਂ ਤੇਰੇ ਖ਼ਿਲਾਫ਼ ਪੁਲਿਸ ਕਾਰਵਾਈ ਕਰਵਾ ਦੇਣੀ ਹੈ ਜਿਸ ਤੋ ਬਾਅਦ ਮੈਂ ਡਰਦੇ ਮਾਰੇ ਨੇ ਫਿਰ 48,000/-ਰੁਪਏ ਸੰਦੀਪ ਕੁਮਾਰ ਦੇ ਸਕੈਨਰ ਵਿਚ ਪਾ ਦਿੱਤੇ ਤੇ ਬਾਕੀ ਬਚਦਾ 2000/-ਰੁਪਏ 7 ਸਤੰਬਰ 2026 ਨੂੰ ਪਾ ਦਿੱਤੇ, ਫਿਰ 10 ਸਤੰਬਰ 2026 ਨੂੰ ਫਿਰ ਮੈਨੂੰ ਤਿੰਨਾਂ ਵੱਲੋਂ 50,000/-ਰੁਪਏ ਦੀ ਮੰਗ ਕੀਤੀ ਜੋ ਮੈਂ ਡਰਦੇ ਮਾਰੇ ਨੇ 40,000/-ਰੁਪਏ ਭੇਜ ਦਿੱਤੇ। ਜਿਸ ਤੋਂ ਬਾਅਦ ਮੈਨੂੰ ਕਈ ਵਾਰ ਇਨ੍ਹਾਂ ਦੇ ਫੋਨ ਆਉਂਦੇ ਰਹੇ ਪਰ ਮੈਂ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾਕਿ ਹੁਣ ਤੱਕ ਮੈਂ ਇਨ੍ਹਾਂ ਨੂੰ ਕੁੱਲ 1,45,000/-ਰੁਪਏ ਦੇ ਚੁੱਕਾ ਹਾ। ਪੁਲਿਸ ਅਨਸਾਰ ਸ਼ਕਾਇਤਕਰਤਾ ਨੂੰ 15 ਸਤੰਬਰ 2026 ਨੂੰ ਮੈਨੂੰ ਫਿਰ ਫੋਨ ਆਇਆ ਕਿ ਤੂੰ ਸਾਨੂੰ ਹੁਣੇ 80,000/-ਰੁਪਏ ਪਾ ਦੇ ਉਪਰੰਤ ਉਸ ਨੇ ਆਪਣੇ ਭਰਾ ਪਰਵਿੰਦਰ ਸਿੰਘ ਨਾਲ ਕੀਤੀ ਗੱਲ ਕਰਨ ਉਪਰੰਤ ਉਸ ਨੇ ਪੁਲਿਸ ਨੂੰ ਸ਼ਕਾਇਤ ਕੀਤੀ ਸੀ। ਸਿਟੀ ਪੁਲਿਸ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਦੁਕਾਨਦਾਰ ਸ਼ਕਾਇਤਕਰਤਾ ਦੀ ਸ਼ਕਾਇਤ ਦੇ ਅਧਾਰ ‘ਤੇ ਪੁਲਿਸ ਨੇ 308(1), 127(2), 307, 351 (2), 3 (5) ਬੀਐੱਨਐੱਸ ਤਹਿਤ ਰੁਪਿੰਦਰ ਕੋਰ ਵਾਸੀ ਹੁਸ਼ਿਆਰਪੁਰ, ਜਸਵਿੰਦਰ ਕੋਰ ਪਤਨੀ ਬਲਵੀਰ ਸਿੰਘ ਅਤੇ ਸੰਦੀਪ ਕੁਮਾਰ ਪੁੱਤਰ ਗੋਗੀ ਵਾਸੀਆਨ ਕਰਾਵਰ ਥਾਣਾ ਬਲਾਚੋਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖਿਲਾਫ਼ ਮਾਮਲਾ ਦਰਜ ਕਰਕੇ ਇਨ੍ਹਾਂ ਕੋਲੋ ਇਕ ਕਾਰ, ਪੰਜ ਮੋਬਾਇਲ ਤੇ 1 ਲੱਖ 20 ਹਜ਼ਾਰ ਰੁਪਏ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।