ਸੀਟੂ ਵੱਲੋਂ 77ਵੇਂ ਸੰਵਿਧਾਨ ਦਿਵਸ ਮੌਕੇ ਸੰਵਿਧਾਨ ਦੀ ਰਾਖੀ ਦਾ ਪ੍ਰਣ
ਸੀਟੂ ਵੱਲੋਂ 77ਵਾਂ ਸੰਵਿਧਾਨ ਦਿਵਸ ਮਨਾਇਆ ਅਤੇ ਸੰਵਿਧਾਨ ਦੀ ਰਾਖੀ ਦਾ ਪ੍ਰਣ ਲਿਆ
Publish Date: Thu, 26 Nov 2026 05:33 PM (IST)
Updated Date: Thu, 26 Nov 2026 05:34 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਰਗਣ,ਰੂਪਨਗਰ : ਆਸਰੋਂ ਵਿਖੇ ਸੀਟੂ ਨਾਲ ਸਬੰਧਿਤ ਯੂਨੀਅਨਾਂ ਵੱਲੋਂ 77ਵਾਂ ਸੰਵਿਧਾਨ ਦਿਵਸ ਮਨਾਇਆ ਗਿਆ ਤੇ ਸੰਵਿਧਾਨ ਦੀ ਰਾਖੀ ਲਈ ਸਮੂਹਿਕ ਪ੍ਰਣ ਲਿਆ ਗਿਆ। ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਚੰਦਰ ਸੇਖਰ ਨੇ ਦੇਸ ਦੇ ਸੰਵਿਧਾਨ ਦੇ ਬੁਨਿਆਦੀ ਅਸੂਲਾ ਦੀ ਵਿਆਖਿਆ ਕੀਤੀ। ਉਨ੍ਹਾ ਨੇ ਬਰਾਬਰਤਾ, ਜਮਹੂਲੀਅਤ, ਧਰਮ ਨਿਰਪੱਖਤਾ ਤੇ ਵਿਗਿਆਨਿਕ ਨਜ਼ਰੀਏ ਦੀ ਰਾਖੀ ਲਈ ਰੈਲੀ ’ਚ ਹਾਜਰ ਸਾਥੀਆਂ ਨੂੰ ਅਪੀਲ ਕੀਤੀ। ਸਾਥੀਆਂ ਨੇ ਸਮੂਹਿਕ ਪ੍ਰਣ ਲਿਆ ਕਿ ਉਹ ਦੇਸ ਦੇ ਸੰਵਿਧਾਨ, ਸੰਵਿਧਾਨਿਕ ਸੰਸਥਾਵਾ ਤੇ ਲੋਕਾ ਦੇ ਬੁਨੀਆਦੀ ਹੱਕਾ ਦੀ ਰਾਖੀ ਲਈ ਸਿਰ ਤੋੜ ਸੰਘਰਸ ਕਰਨਗੇ। ਇਸ ਮਾਮਲੇ ’ਚ ਮੋਦੀ ਸਰਕਾਰ ਦੀਆ ਕਾਲੀਆਂ ਹਰਕਤਾਂ ਨੂੰ ਭਾਂਜ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਵਰਕਰਾਂ ਨੂੰ 1 ਤੇ 2 ਦਸੰਬਰ ਨੂੰ ਦਿੱਲੀ ਵਿਖੇ ਸੀਟੂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ’ਚ ਭਾਗ ਲੈਣ ਦਾ ਪ੍ਰਣ ਲਿਆ। ਇਸ ਮੌਕੇ ਆਮ ਸੀਟੂ ਵਰਕਰਾਂ ਤੋਂ ਇਲਾਵਾ ਸੀਟੂ ਦੇ ਸੂਬਾਈ ਆਗੂ ਗੁਰਦੇਵ ਸਿੰਘ ਬਾਗੀ, ਸਵਰਾਜ ਮਾਜਦਾ ਕੰਟ੍ਰੇਕਟ ਡਰਾਇਵਰ ਵਰਕਰ ਯੂਨੀਅਨ ਦੇ ਪ੍ਰਧਾਨ ਸਾਥੀ ਸਰਬਜੀਤ ਸਿੰਘ, ਜਨਰਲ ਸੈਕਟਰੀ ਸਾਥੀ ਪਰਮਿੰਦਰ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਸਾਥੀ ਗੁਰਜੀਤ ਸਿੰਘ ਰੰਗੀਲਪੁਰ ਤੇ ਸਵਰਾਜ ਵਰਕਰ ਯੂਨੀਅਨ ਆਗੂ ਸਾਥੀ ਭੁਪਿੰਦਰ ਸਿੰਘ, ਸਾਥੀ ਪਰਮਿੰਦਰ ਸੈਣੀ, ਸਾਥੀ ਸਿਵ ਕੁਮਾਰ ਆਦਿ ਆਗੂਆ ਨੇ ਭਾਗ ਲਿਆ।