ਆਪ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਪਦਚਿੰਨ੍ਹਾਂ ’ਤੇ ਚੱਲ ਰਹੀ ਸੀਟੂੂ ਆਗੂਆਂ ਨੇ ਮੀਟਿੰਗ ਕਰਕੇ ਚਾਰ ਲੇਬਰ ਕੋਡਾਂ ਨੂੰ ਲਾਗੂ ਕਰਨ ਦੀ ਮੀਟਿੰਗ ਵਿਚ ਕੀਤੀ ਨਿਖੇਧੀ
Publish Date: Tue, 27 Oct 2026 04:24 PM (IST)
Updated Date: Tue, 27 Oct 2026 04:25 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸੀਟੂ ਜ਼ਿਲਾ ਰੂਪਨਗਰ ਅਤੇ ਨਵਾਂ ਸ਼ਹਿਰ ਦੀ ਸਾਂਝੀ ਮੀਟਿੰਗ ਵਿਨੋਦ ਕੁਮਾਰ ਭੱਟੀ ਦੀ ਪ੍ਰਧਾਨਗੀ ਹੇਠ ਹੋਈ, ਇਸ ਮੀਟਿੰਗ ’ਚ ਸੀਟੂ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਉਚੇਚੇ ਸ਼ਾਮਿਲ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਪਦਚਿੰਨਾ ਤੇ ਚੱਲ ਰਹੀ ਹੈ ਜਿਸ ਦੀ ਮਿਸਾਲ ਮਜ਼ਦੂਰ ਪੱਖੀ 29 ਕਿਰਤ ਕਾਨੂੰਨਾਂ ਦੀ ਥਾਂ ਮਜ਼ਦੂਰ ਮਾਰੂ ਚਾਰ ਲੇਬਰ ਕੋਡਾ ਤੇ ਅਮਲ ਕਰਨਾ ਮਨਰੇਗਾ ਦੀ ਥਾਂ ਬੀਵੀ ਗਾ੍ਮ ਜੀ ਕਾਨੂੰਨ ’ਤੇ ਅਮਲ ਕਰਨਾ ਮੁਲਾਜ਼ਮਾਂ ਦਾ ਡੀਏ ਨਾ ਦੇਣਾ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਤੇ ਪੁਲਿਸ ਨੂੰ ਅੰਨਾ ਤਸ਼ੱਦਦ ਕਰਨ ਦੀ ਖੁੱਲ, ਦੇਣਾ ਪੰਜਾਬ ਸੀਟੂ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਮਾਨ ਸਰਕਾਰ ਦੇ ਵਿਰੋਧ ’ਚ 3 ਨਵੰਬਰ ਨੂੰ ਧੂਰੀ ਵਿਖੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਟੂ ਦੋਵੇਂ ਜ਼ਿਲ੍ਹਿਆਂ ਦੀ ਮੀਟਿੰਗ ’ਚ ਹਾਜ਼ਰ ਆਗੂ ਸਾਥੀਆਂ ਤੋਂ ਆਸ ਰੱਖਦੀ ਹੈ ਕਿ ਲੱਗੇ ਕੋਟੇ ਨਾਲੋਂ ਵੱਧ ਸਾਥੀਆਂ ਦੀ ਸ਼ਮੂਲੀਅਤ ਕਰਵਾਉਣਗੇ। ਇਸ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਸੀਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਸੁਰਜਿੰਦਰ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਬੀਬੀਐੱਮਬੀ ਫੀਲਡ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ, ਰਾਜਾ ਸਿੰਘ ਉਸਾਰੀ ਮਜ਼ਦੂਰਾਂ ਦੇ ਆਗੂ ਪੇ੍ਮ ਚੰਦ ਜੱਟਪੁਰ, ਰਾਮ ਸਿੰਘ, ਜਰਨੈਲ ਸਿੰਘ, ਜੈਲੀ ਬਰਤਨ ਪਲਾਸਟਿਕ ਅਤੇ ਹਿਊਮਨ ਹੇਅਰ ਸਪਲਾਇਰ ਐਂਡ ਫੇਰੀ ਵਰਕਰ ਯੂਨੀਅਨ ਦੇ ਆਗੂ ਸੀ੍ ਪਾਲ, ਰਾਹੁਲ ਉਰਫ ਛੋਟੂ ਭਾਈ, ਸਵਰਾਜ ਮਾਜ਼ਦਾ ਕੰਟਰੈਕਟ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਪ੍ਰਮਿੰਦਰ ਕੰਗ ਸਾਥੀ ਜੀਵਨ ਕੁਮਾਰ ਆਦਿ ਹਾਜ਼ਰ ਸਨ।