ਲੋੜਵੰਦ ਸੁਰਜੀਤ ਸਿੰਘ ਕੋਟਲੀ ਨੂੰ ਚਰਨਜੀਤ ਸਿੰਘ ਵੱਲੋਂ ਹੈਲਪ ਏਡ ਲੋੜਵੰਦ ਸੁਰਜੀਤ ਸਿੰਘ ਕੋਟਲੀ ਨੂੰ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਹੈਲਪ ਏਡ
Publish Date: Thu, 12 Nov 2026 06:57 PM (IST)
Updated Date: Thu, 12 Nov 2026 07:00 PM (IST)
-ਚੱਲਣ ਫਿਰਨ ਤੋਂ ਅਸਮਰੱਥ ਸੁਰਜੀਤ ਸਿੰਘ ਨੂੰ ਭੇਂਟ ਕੀਤੀ ਵੀਲ੍ਹ ਚੇਅਰ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮੋਰਿੰਡਾ: ਪੰਜਾਬ ਸਰਕਾਰ ਹਰ ਇੱਕ ਵਰਗ ਦੀਆਂ ਸੁਵਿਧਾਵਾਂ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਪੰਜਾਬ ਸਰਕਾਰ ਦੀਆਂ ਸੁੱਖ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਧਾਈ ਇੱਕ ਡਾਕਟਰ ਚਰਨਜੀਤ ਸਿੰਘ ਨੇ ਸੱਤ ਸਾਲਾਂ ਤੋਂ ਅਸਮਰੱਥ ਚੱਲਣ ਫਿਰਨ ਤੋਂ ਅਸਮਰੱਥ ਸੁਰਜੀਤ ਸਿੰਘ ਕੋਟਲੀ ਨੂੰ ਹੈਲਪ ਏਡ ਭੇਂਟ ਕਰਦੇ ਸਮੇਂ ਕੀਤਾ। ਉਨ੍ਹਾਂ ਸੁਰਜੀਤ ਸਿੰਘ ਨੂੰ ਵੀਲ ਚੇਅਰ ਸਾਈਕਲ ਦਿੰਦੇ ਹੋਏ ਕਿਹਾ ਕਿ ਉਨਾਂ ਨੂੰ ਮਾਣ ਹੈ ਕਿ ਪੰਜਾਬ ਸਰਕਾਰ ਹਰ ਇੱਕ ਵਰਗ ਦਾ ਹਰ ਇੱਕ ਵਿਅਕਤੀ ਦਾ ਧਿਆਨ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਭ ਤੋਂ ਵੱਧ ਪਹਿਲ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਕੀਤੀ ਗਈ ਜਦ ਕਿ ਇਸ ਤੋਂ ਇਲਾਵਾ ਹਰ ਘਰ ਤੱਕ ਸਿਹਤ, ਸਿੱਖਿਆ, ਮੁਫਤ ਬਿਜਲੀ, ਇਲਾਜ ਦਵਾਈਆਂ ਆਦਿ ਨੂੰ ਵੀ ਪਹਿਲ ਦੇ ਅਧਾਰ ਤੇ ਮੁਹਈਆ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਉਨ੍ਹਾਂ ਪਿੰਡ ਕੋਟਲੀ ਦੇ ਸਰਪੰਚ ਬਲਰਾਮ ਸਿੰਘ ਦੀ ਸਰਹਾਨਾ ਵੀ ਕੀਤੀ ਜਿਨਾਂ ਵੱਲੋਂ ਸੁਰਜੀਤ ਸਿੰਘ ਕੋਟਲੀ ਨੂੰ ਉਨਾਂ ਨਾਲ ਮਿਲਾ ਕੇ ਉਸ ਦੀ ਸਮੱਸਿਆ ਦੱਸੀ। ਉਧਰ ਸੁਰਜੀਤ ਸਿੰਘ ਕੋਟਲੀ ਨੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਸਹਾਇਤਾ ਲਈ ਕੋਸ਼ਿਸ਼ਾਂ ਕਰ ਰਿਹਾ ਸੀ ਪ੍ਰੰਤੂ ਕਿਸੇ ਵੱਲੋਂ ਵੀ ਉਸ ਨੂੰ ਇਹ ਸਹਾਇਤਾ ਨਹੀਂ ਦਿੱਤੀ ਗਈ। ਹਾਲਾਂਕਿ ਇਹ ਕਿਸੇ ਲਈ ਵੀ ਇਹ ਸਹਾਇਤਾ ਮਮੂਲੀ ਹੈ ਪ੍ਰੰਤੂ ਉਸ ਦੇ ਲਈ ਇਹ ਇੱਕ ਬਹੁਤ ਵੱਡੀ ਜਰੂਰਤ ਸੀ ਜੋ ਪੂਰੀ ਹੋਈ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਿਆਸੀ ਸਲਾਹਕਾਰ ਜਗਤਾਰ ਸਿੰਘ ਘੜੂੰਆਂ, ਕੇਸਰ ਸਿੰਘ ਸਮਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਬਲਾਕ ਪ੍ਰਧਾਨ ਦਲਜੀਤ ਸਿੰਘ ਮਾਨਗੜ ਰਕੌਲੀ, ਸਰਪੰਚ ਬਲਰਾਮ ਸਿੰਘ ਕੋਟਲੀ ਜਗਤਾਰ ਸਿੰਘ ਸਹੇੜੀ ਪੀਐਸ ਸ੍ਰੀ ਚੰਦ ਅਤੇ ਦਵਿੰਦਰ ਰੋਹਨ ਆਦਿ ਵੀ ਸ਼ਾਮਿਲ ਸਨ।