‘ਮੇਰਾ ਘਰ ਮੇਰੇ ਨਾਮ’ਤਹਿਤ ਵੰਡੇ ਮਾਲਕਾਨਾ ਹੱਕ ਦੇ ਸਰਟੀਫਿਕੇਟ
ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਪਿੰਡ ਬਾੜਾ ਵਿਖੇ ਵੰਡੇ ਮਾਲਕਾਨਾ ਹੱਕ ਦੇ ਸਰਟੀਫਿਕੇਟ
Publish Date: Sat, 24 Oct 2026 05:55 PM (IST)
Updated Date: Sat, 24 Oct 2026 05:58 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਰਕਾਰ ਵਲੋਂ ਪਿੰਡਾਂ ’ਚ ਰਹਿੰਦੇ ਲੋਕਾਂ ਨੂੰ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦੇ ਕਾਨੂੰਨੀ ਮਾਲਕਾਨਾ ਹੱਕ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸਲੋਰਾ ਤੇ ਪੱਥਰ ਮਾਜਰਾ ਵਿਖੇ ਸਰਟੀਫਿਕੇਟ ਤਹਿਸੀਲਦਾਰ ਸੁਰਿੰਦਰਪਾਲ ਪੰਨੂੰ ਨੇ ਵੰਡੇ। ਪੰਜਾਬ ਟਰੇਡ ਕਮਿਸ਼ਨ ਦੇ ਹਲਕਾ ਚੇਅਰਮੈਨ ਸ੍ਰੀ ਚਮਕੌਰ ਸਾਹਿਬ ਲਖਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਲਾਲ ਲਕੀਰ ਵਾਲੀਆਂ ਜਾਇਦਾਦਾਂ ਦੇ ਮਾਲਕੀ ਹੱਕ ਦੇ ਲੋਕਾਂ ਨੂੰ ਸਰਟੀਫਿਕੇਟ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਦੀ ਅਗਵਾਈ ’ਚ ਸਰਟੀਫਿਕੇਟ ਦਿੱਤੇ ਗਏ ਹਨ। ਤਹਿਸੀਲਦਾਰ ਪੰਨੂੰ ਨੇ ਕਿਹਾ ਕਿ ਦਹਾਕਿਆਂ ਤੋਂ ਪੇਂਡੂ ਲੋਕ ਆਪਣੀਆਂ ਹੀ ਜਾਇਦਾਦਾਂ/ਘਰਾਂ ਦੇ ਦਸਤਾਵੇਜ਼ੀ ਹੱਕਾਂ ਤੋਂ ਵਾਂਝੇ ਸਨ। ਬੇਸ਼ੱਕ ਉਹ ਕਈ ਪੀੜੀਆਂ ਤੋਂ ਆਪਣੇ ਇਨ੍ਹਾਂ ਘਰਾਂ ’ਚ ਰਹਿ ਰਹੇ ਸਨ ਪ੍ਰੰਤੂ ਉਨਾਂ ਕੋਲ ਸਹੀ ਅਰਥਾਂ ’ਚ ਇਸ ਜਾਇਦਾਦ ਦੇ ਮਾਲਕ ਹੋਣ ਦੇ ਕਾਨੂੰਨੀ ਦਸਤਾਵੇਜ ਨਹੀਂ ਸਨ। ਜਿਨਾਂ ਦੇ ਹੁਣ ਪੰਜਾਬ ਸਰਕਾਰ ਦੀ ਸਕੀਮ ਮੇਰਾ ਘਰ ਮੇਰੇ ਨਾਮ ਤਹਿਤ ਉਨ੍ਹਾਂ ਦੀ ਜ਼ਮੀਨ-ਜਾਇਦਾਦ ਦੇ ਪੱਕੇ ਕਾਗਜ਼ਾਤ ਅਤੇ ਸੰਨਦਾਂ (ਪ੍ਰਾਪਰਟੀ ਕਾਰਡ) ਵੰਡੇ ਜਾ ਰਹੇ ਹਨ । ਇਸ ਮੌਕੇ ਤੇ ਸਮਾਜਸੇਵੀ ਤੇ ਕਿਸਾਨ ਆਗੂ ਗੁਰਮੇਲ ਸਿੰਘ ਬਾੜਾ,ਹਲਕਾ ਕੰਨੂੰਗੋ, ਪਟਵਾਰੀ ਤੇ ਪਿੰਡ ਵਾਸੀਆਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।