ਮਰਦਮਸ਼ੁਮਾਰੀ ਦੀ ਤਿੰਨ ਰੋਜ਼ਾ ਟ੍ਰੇਨਿੰਗ ਹੋਈ ਸੰਪੰਨ
ਮਰਦਮਸ਼ੁਮਾਰੀ ਦੀ ਤਿੰਨ ਰੋਜ਼ਾ ਟ੍ਰੇਨਿੰਗ ਹੋਈ ਖ਼ਤਮ
Publish Date: Wed, 04 Nov 2026 04:40 PM (IST)
Updated Date: Wed, 04 Nov 2026 04:41 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਮੋਰਿੰਡਾ: ਮਰਦਮਸ਼ੁਮਾਰੀ ਵਿਭਾਗ ਵੱਲੋਂ ਐਗਜ਼ੀਕਿਊਟਿਵ ਅਫ਼ਸਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੀਲਡ ਟ੍ਰੇਨਰ ਤੇਜਿੰਦਰ ਸਿੰਘ ਬਾਜ਼ (ਬਰਸਾਲਪੁਰ) ਤੇ ਪ੍ਰਦੀਪ ਕੁਮਾਰ ਰਤਨਗੜ੍ਹ ਨੇ ਦੱਸਿਆ ਕਿ ਇਹ ਟ੍ਰੇਨਿੰਗ ਮਰਦਮਸ਼ੁਮਾਰੀ ਦੇ 40 ਪ੍ਰਸ਼ਨਾਂ ਉੱਪਰ ਅਧਾਰਿਤ ਸੀ। ਇਸ ਟ੍ਰੇਨਿੰਗ ਵਿਚ 30 ਦੇ ਕਰੀਬ ਭਾਗੀਦਾਰ ਨੇ ਭਾਗ ਲਿਆ ਹੈ। ਜਿਨ੍ਹਾਂ ਨੂੰ ਜਨਗਣਨਾ ਬਾਬਤ ਪੂਰੀ ਜਾਣਕਾਰੀ ਦਿੱਤੀ ਗਈ ਹੈ। ਟ੍ਰੇਨਿੰਗ ’ਚ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਜੇ ਅਰੋੜਾ, ਜੋਤੀ ਮਰਾਠਾ, ਅਰਸ਼ਦੀਪ ਕੌਰ, ਬਲਵਿੰਦਰ ਕੌਰ, ਭੂਸ਼ਨ ਕੁਮਾਰ , ਦਲਵਿੰਦਰ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਕੌਰ, ਹਰਸਿਮਰਨ ਕੌਰ, ਜਤਿੰਦਰ ਪਾਲ ਕੌਰ, ਕਮਲਦੀਪ ਸਿੰਘ, ਕ੍ਰਿਸ਼ਨ ਲਾਲ, ਕੁਸਮ ਰਾਣੀ, ਮਲਕੀਤ ਸਿੰਘ, ਮਨੀਸ਼ਾ ਕਾਲੀਆ, ਮਨੋਜ ਕੁਮਾਰ, ਨਿਤਿਕਾ, ਪ੍ਰਗਟ ਸਿੰਘ, ਪ੍ਰਤਿਭਾ, ਰਾਕੇਸ਼ ਕੁਮਾਰ, ਰਾਮ ਦਿਆ, ਸਤਵਿੰਦਰ ਸਿੰਘ, ਸ਼ਾਰਦਾ ਰਾਣੀ, ਸਿਮਰਨ ਜੀਤ ਕੌਰ , ਸੋਹਣ ਸਿੰਘ ਸੁਰੇਸ਼ ਕੁਮਾਰ ਤੇ ਵਿਕਾਸ ਖੁਰਾਣਾ ਨੇ ਭਾਗ ਲਿਆ। ਟ੍ਰੇਨਿੰਗ ’ਚ ਦਫ਼ਤਰ ਤੋਂ ਤਕਨੀਕੀ ਸਹਾਇਕ ਰਿਸ਼ਿਤਾ, ਜਤਿੰਦਰ ਕੌਸ਼ਲ , ਸਤੀਸ਼ ਕੁਮਾਰ, ਜਤਿਨ ਕੁਮਾਰ ਨੇ ਰਿਸ਼ਿਤਾ ਸ਼ਰਮਾ ਤੇ ਅਭਿਸ਼ੇਕ ਸ਼ਰਮਾ ਨੇ ਵੀ ਸ਼ਿਰਕਤ ਕੀਤੀ।