ਬੁਲੰਦ ਪ੍ਰੈੱਸ ਕਲੱਬ ਵਲੋਂ ਮਨਾਇਆ ‘ਕੌਮੀ ਪ੍ਰੈੱਸ ਦਿਹਾੜਾ’ ਬੁਲੰਦ ਪ੍ਰੈੱਸ ਕਲੱਬ ਸ੍ਰੀ ਚਮਕੌਰ ਸਾਹਿਬ ਵੱਲੋਂ 'ਕੌਮੀ ਪ੍ਰੈੱਸ ਦਿਹਾੜਾ' ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Tue, 17 Nov 2026 06:51 PM (IST)
Updated Date: Tue, 17 Nov 2026 06:54 PM (IST)
ਡਾ. ਚਰਨਜੀਤ ਸਿੰਘ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਡਾ. ਵਿਪਨ ਸ਼ਰਮਾ ਦੀ ਪੁਸਤਕ ਕੀਤੀ ਲੋਕ ਅਰਪਣ ਵਿਦਿਆਰਥੀਆਂ ਦੇ ਸਲੋਗਨ ਲੇਖਣ, ਪੇਂਟਿੰਗ, ਭਾਸ਼ਣ ਕਲਾ ਤੇ ਨਾਟਕ ਮੁਕਾਬਲੇ ਰਹੇ ਖਿੱਚ ਦਾ ਕੇਂਦਰ ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਬੁਲੰਦ ਪ੍ਰੈੱਸ ਕਲੱਬ ਸ੍ਰੀ ਚਮਕੌਰ ਸਾਹਿਬ (ਰਜਿ.) ਵੱਲੋਂ ਕੌਮੀ ਪ੍ਰੈੱਸ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਸਮਾਗਮ ਸਥਾਨਕ ਸ਼ਿਵ ਮੰਦਿਰ ਧਰਮਸ਼ਾਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ’ਚ ਇਲਾਕੇ ਦੀਆਂ ਪ੍ਰਮੁੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਵਿੱਦਿਅਕ ਸ਼ਖ਼ਸੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਦਾ ਆਗਾਜ਼ ਵਿਸ਼ੇਸ਼ ਤੌਰ ’ਤੇ ਪਹੁੰਚੇ ਬਾਬਾ ਸੁਖਪਾਲ ਸਿੰਘ (ਭੈਰੋਮਾਜਰਾ ਵਾਲੇ) ਵੱਲੋਂ ਭਾਸ਼ਣ ਕਲਾ ਦੇ ਮੁਕਾਬਲਿਆਂ ਦੀ ਆਰੰਭਤਾ ਕਰਵਾ ਕੇ ਕੀਤਾ ਗਿਆ। ਇਸ ਉਪਰੰਤ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਰਿਬਨ ਕੱਟ ਕੇ ਸਲੋਗਨ ਲੇਖਣ ਤੇ ਪੇਂਟਿੰਗ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਚਰਨਜੀਤ ਸਿੰਘ ਨੇ ਲੋਕਤੰਤਰ ’ਚ ਪ੍ਰੈੱਸ ਦੀ ਆਜ਼ਾਦੀ ਤੇ ਨਿਰਪੱਖਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਵਿਧਾਇਕ ਵੱਲੋਂ ‘ਆਲ ਇੰਡੀਆ ਮੀਡੀਆ ਫੈਡਰੇਸ਼ਨ’ ਦੇ ਚੇਅਰਮੈਨ ਡਾ. ਵਿਪਨ ਸ਼ਰਮਾ ਦੁਆਰਾ ਲਿਖੀ ਗਈ ਪੁਸਤਕ ਵੀ ਲੋਕ ਅਰਪਣ ਕੀਤੀ ਗਈ। ਸਮਾਗਮ ਦੌਰਾਨ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਵਿਸ਼ਾਲ ਕਸ਼ਿਅਪ, ਸਾਬਕਾ ਵਾਈਸ ਪ੍ਰਧਾਨ ਸਰਬਜੀਤ ਸਿੰਘ ਕਾਲਾ, ਸ਼ਹਿਰੀ ਪ੍ਰਧਾਨ ਰਜਿੰਦਰ ਸਿੰਘ, ਅਜੇ ਮਲਹੋਤਰਾ,ਅਰੁਣ ਕੁਮਾਰ, ਡਾ. ਆਰ. ਭਾਵਨਾ ਪ੍ਰਿੰਸੀਪਲ, ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਚਰਨਜੀਤ ਸਿੰਘ ਐਡਮਿਨ ਮੈਨੇਜਰ, ਜੀਨੀਅਸ ਸਕੂਲ, ਸੁਰਿੰਦਰ ਸਿੰਘ ਜ਼ਿਲ੍ਹਾ ਇੰਚਾਰਜ, ਭਾਰਤ ਸਕਾਊਟਸ ਐਂਡ ਗਾਈਡਜ਼, ਡਾ. ਰਾਜਪਾਲ ਚੌਧਰੀ ਤੇ ਪ੍ਰੀਤਪਾਲ ਕੌਰ ਅਟਵਾਲ ਮੈਨੇਜਰ, ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਪਿੱਪਲ ਮਾਜਰਾ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਸਾਬਕਾ ਹਲਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ ਦੀ ਸਪੁੱਤਰੀ ਬੀਬੀ ਅਮਨਪ੍ਰੀਤ ਕੌਰ ਰਾਏ ਵੱਲੋਂ ਨਿਭਾਈ ਗਈ। ਇਸ ਸਮਾਰੋਹ ’ਚ ਸਲੋਗਨ ਲੇਖਣ ਮੁਕਾਬਲਾ (ਛੇਵੀਂ ਤੋਂ ਅੱਠਵੀਂ ਜਮਾਤ), ਪਹਿਲਾ ਸਥਾਨ: ਗੁਰਜਪਨੂਰ ਕੌਰ ਸ਼ੈਮਰੌਕ ਵਰਲਡ ਸਕੂਲ, ਦੂਜਾ ਸਥਾਨ ਸਹਿਜਪ੍ਰੀਤ ਕੌਰ ਸ਼ੈਮਰੌਕ ਵਰਲਡ ਸਕੂਲ ਤੀਜਾ ਸਥਾਨ ਅੰਸ਼ਪ੍ਰੀਤ ਕੌਰ ਸ਼ੈਮਰੌਕ ਵਰਲਡ ਸਕੂਲ। ਸਲੋਗਨ ਲੇਖਣ ਮੁਕਾਬਲਾ ਨੌਵੀਂ ਤੋਂ ਬਾਰ੍ਹਵੀਂ ਜਮਾਤ ਪਹਿਲਾ ਸਥਾਨ ਰਵਨੀਤ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਦੂਜਾ ਸਥਾਨ ਮਾਨਸੀ ਤਿਵਾੜੀ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਤੀਜਾ ਸਥਾਨ ਸਾਂਝੇ ਤੌਰ ’ਤੇ ਹੁਸਨਪ੍ਰੀਤ ਕੌਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਅਮਨਦੀਪ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਪਿੱਪਲ ਮਾਜਰਾ। ਪੇਂਟਿੰਗ ਮੁਕਾਬਲਾ: ਪਹਿਲਾ ਸਥਾਨ: ਗੁਰਸੀਰਤ ਕੌਰ ਸ਼ੈਮਰੌਕ ਵਰਲਡ ਸਕੂਲ ਦੂਜਾ ਸਥਾਨ ਸਾਂਝੇ ਤੌਰ ’ਤੇ ਅਰਜਨ ਜਾਲਿਫ ਤੇ ਮਨਮੀਤ ਕੌਰ ਬਸੰਤ ਸ਼ੈਮਰੌਕ ਵਰਲਡ ਸਕੂਲ ਤੀਜਾ ਸਥਾਨ ਪਰਮਪ੍ਰੀਤ ਸਿੰਘ ਜੀਨੀਅਸ ਇੰਟਰਨੈਸ਼ਨਲ ਸਕੂਲ। ਭਾਸ਼ਣ ਕਲਾ ਮੁਕਾਬਲਾ ਪਹਿਲਾ ਸਥਾਨ: ਜਸ਼ਨਪ੍ਰੀਤ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ) ਦੂਜਾ ਸਥਾਨ: ਗੁਰਲੀਨ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਤੀਜਾ ਸਥਾਨ: ਸੁਖਜੀਵਨ ਕੌਰ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸ੍ਰੀ ਚਮਕੌਰ ਸਾਹਿਬ ਨਾਟਕ ਕਲਾ ਮੁਕਾਬਲਾ: ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਸ਼ੈਮਰੌਕ ਵਰਲਡ ਸਕੂਲ (ਰੋਪੜ) ਦੀਆਂ ਟੀਮਾਂ ਜੇਤੂ ਰਹੀਆਂ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਪ੍ਰਬੰਧਕਾਂ ਜਿਨ੍ਹਾਂ ’ਚ ਪ੍ਰੀਤਪਾਲ ਕੌਰ ਅਟਵਾਲ ਤੇ ਸ਼ਿੰਦਰਪਾਲ ਕੌਰ ਅਟਵਾਲ (ਪਿਪਸ), ਪ੍ਰਿੰਸੀਪਲ ਡਾ. ਭਾਵਨਾ ਤੇ ਚਰਨਜੀਤ ਸਿੰਘ ਜੀਨੀਅਸ ਸਕੂਲ, ਤੇ ਗੁਰਿੰਦਰ ਸਹਿਗਲ (ਸ਼ੈਮਰੌਕ ਸਕੂਲ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੁਲੰਦ ਪ੍ਰੈੱਸ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਕਲਸੀ ਵੱਲੋਂ ਪੱਤਰਕਾਰੀ ਦੇ ਖੇਤਰ ’ਚ ਪਾਏ ਯੋਗਦਾਨ ਸਦਕਾ ਸੀਨੀਅਰ ਪੱਤਰਕਾਰ ਸ੍ਰੀ ਅਜੇ ਮਲਹੋਤਰਾ ਪ੍ਰਧਾਨ, ਪ੍ਰੈੱਸ ਕਲੱਬ ਸ੍ਰੀ ਫ਼ਤਿਹਗੜ੍ਹ ਸਾਹਿਬ, ਅਰੁਣ ਕੁਮਾਰ ਪਾਠਕ ਪ੍ਰਧਾਨ, ਪ੍ਰੈੱਸ ਕਲੱਬ ਬਸੀ ਪਠਾਣਾਂ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸੰਜੀਵ ਬੱਬੀ ਤੇ ਰਿਆਸਤ ਨਿਊਜ਼ ਦੇ ਡਾਇਰੈਕਟਰ ਮੋਹਿੰਦਰ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਨੂੰ ਸਫਲ ਬਣਾਉਣ ’ਚ ਪ੍ਰੈੱਸ ਕਲੱਬ ਦੇ ਮੈਂਬਰ ਜਤਨ ਕੁਮਾਰ ਸ਼ਰਮਾ, ਨਰਿੰਦਰ ਕੁਮਾਰ ਸ਼ਰਮਾ, ਹਰਿੰਦਰ ਸਿੰਘ ਰੀਹਲ, ਇੰਦਰਜੀਤ ਸਿੰਘ, ਰਜਿੰਦਰ ਕੌਰ, ਰੇਨੂ ਬਾਲਾ ਤੇ ਰਮਨਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਭਾਜਪਾ ਆਗੂ ਪਵਿੱਤਰ ਸਿੰਘ ਬਰਸਾਲਪੁਰ, ਭਾਜਪਾ ਮੰਡਲ ਪ੍ਰਧਾਨ ਜਗਜੀਤ ਸਿੰਘ, ਮੰਡੀ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਸਹਿਦੇਵ ਕੁਮਾਰ ਕਾਲਾ, ਸੁਖਬੀਰ ਸਿੰਘ, ਸੁਰਿੰਦਰ ਪਾਲ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।