ਪੈਨਸ਼ਨਰਾਂ ਤੇ ਬੀਬੀਐੱਮਬੀ ਕਰਮਚਾਰੀਆਂ ਨੂੰ ਵੀ ਮਿਲੇ ਕੈਸ਼ਲੈੱਸ ਮੈਡੀਕਲ ਸਹੂਲਤ : ਇੰਟਕ ਸਾਂਝਾ ਮੋਰਚਾ ਕੈਸ਼ਲੈੱਸ ਮੈਡੀਕਲ ਸਹੂਲਤ ਪੈਨਸ਼ਨਰਾਂ ਅਤੇ ਬੀਬੀਐਮਬੀ ਦੇ ਸਾਰੇ ਕਰਮਚਾਰੀਆਂ ਨੂੰ ਵੀ ਮਿਲੇ: ਇੰਟਕ ਸਾਂਝਾ ਮੋਰਚਾ
Publish Date: Tue, 28 Jul 2026 05:59 PM (IST)
Updated Date: Wed, 29 Jul 2026 04:08 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਨੇ ਬੀਬੀਐਮਬੀ ਦੇ ਕਰਮਚਾਰੀਆਂ ਲਈ ਕੈਸ਼ਲੈੱਸ ਮੈਡੀਕਲ ਸਹੂਲਤ ਸਬੰਧੀ ਪੱਤਰ ਜਾਰੀ ਕਰਨ ਦਾ ਸਵਾਗਤ ਕਰਦਿਆਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਅਤੇ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਇੰਟਕ ਸਾਂਝਾ ਮੋਰਚੇ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ ਅਤੇ ਜਨਰਲ ਸਕੱਤਰ ਫ ਨੇ ਕਿਹਾ ਕਿ ਬੀਬੀਐਮਬੀ ਵੱਲੋਂ ਬਣਾਈ ਗਈ ਪੰਜ ਮੈਂਬਰੀ ਸਥਾਈ ਕਮੇਟੀ ਜਲਦੀ ਤੋਂ ਜਲਦੀ ਦੇਸ਼ ਦੇ ਵਧੀਆ ਤੋਂ ਵਧੀਆ ਹਸਪਤਾਲਾਂ ਨੂੰ ਆਪਣੇ ਪੈਨਲ ਵਿੱਚ ਸ਼ਾਮਲ ਕਰੇ ਅਤੇ ਬਾਕੀ ਰਹਿੰਦੀਆਂ ਰੁਕਾਵਟਾਂ ਦੂਰ ਕਰਕੇ ਇਸ ਸਹੂਲਤ ਨੂੰ ਅਮਲੀ ਰੂਪ ਵਿੱਚ ਲਾਗੂ ਕਰੇ। ਜਾਰੀ ਕੀਤੇ ਗਏ ਪੱਤਰ ਅਨੁਸਾਰ ਇਹ ਸਹੂਲਤ ਸਿਰਫ਼ ਬੀਬੀਐਮਬੀ ਦੇ ਨਿਯਮਿਤ ਕਰਮਚਾਰੀਆਂ ਅਤੇ ਉਨ੍ਹਾਂ ਤੇ ਨਿਰਭਰ ਪਰਿਵਾਰਕ ਮੈਂਬਰਾਂ ਲਈ ਹੈ। ਇਸ ਸਹੂਲਤ ਤੋਂ ਬੀਬੀਐਮਬੀ ਦੇ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ, ਠੇਕਾ ਕਰਮਚਾਰੀਆਂ, ਪੈਸਕੋ ਕਰਮਚਾਰੀਆਂ, ਦਿਹਾੜੀਦਾਰਾਂ, ਸੀਜ਼ਨਲ ਸਟਾਫ, ਪਾਰਟ-ਟਾਈਮ ਕਰਮਚਾਰੀਆਂ ਅਤੇ ਮੁੜ ਨਿਯੁਕਤ (ਰੀ-ਇੰਪਲਾਇਡ) ਕਰਮਚਾਰੀਆਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਬੀਬੀਐਮਬੀ ਵਿੱਚ ਸੇਵਾ ਨਿਭਾ ਰਹੇ ਭਾਗੀਦਾਰ ਰਾਜਾਂ ਦੇ ਕਰਮਚਾਰੀਆਂ ਵਿੱਚ ਵੀ ਇਹ ਚਿੰਤਾ ਹੈ ਕਿ ਉਨ੍ਹਾਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ ਜਾਂ ਨਹੀਂ। ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਬੋਰਡ ਨੂੰ ਅਪੀਲ ਕਰ ਚੁੱਕੇ ਹਨ ਕਿ ਬੀਬੀਐਮਬੀ ਦੇ ਸਾਰੇ ਸਥਾਈ, ਅਸਥਾਈ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਇਸ ਨੀਤੀ ਵਿੱਚ ਸ਼ਾਮਲ ਕੀਤਾ ਜਾਵੇ। ਸੰਗਠਨ ਨੇ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਉਪਰੋਕਤ ਸਾਰੀਆਂ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ ਕੈਸ਼ਲੈੱਸ ਮੈਡੀਕਲ ਸਹੂਲਤ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕੈਸ਼ਲੈੱਸ ਮੈਡੀਕਲ ਸਹੂਲਤ ਦਾ ਲਾਭ ਲੈਣ ਲਈ ਪਹਿਲਾਂ ਤੋਂ ਮਨਜ਼ੂਰੀ ਅਤੇ ਕਲੇਮ ਦੇ ਭੁਗਤਾਨ ਦੀ ਪ੍ਰਕਿਰਿਆ ਬਹੁਤ ਹੀ ਜਟਿਲ ਹੈ, ਜਿਸ ਕਾਰਨ ਇਸ ਸਹੂਲਤ ਨੂੰ ਅਮਲ ਵਿੱਚ ਲਿਆਉਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਇਸ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਸਤਨਾਮ ਸਿੰਘ ਲਾਦੀ, ਨਵੀਨ ਚੰਦਰ ਸ਼ਰਮਾ, ਸੰਜੀਵ ਸ਼ਰਮਾ, ਹਰਪਾਲ ਰਾਣਾ, ਵਿਨੋਦ ਰਾਣਾ, ਤਿਲਕ ਰਾਜ ਬਾਲੀ, ਪਰਮਜੀਤ ਸਿੰਘ, ਰਣਬੀਰ ਪਟਿਆਲ, ਮਨੋਜ ਵਰਮਾ, ਗੋਪਾਲ ਕ੍ਰਿਸ਼ਨ, ਸ਼ਿਵ ਅਗਨਿਹੋਤਰੀ, ਵਿਨੈ ਕੁਮਾਰ, ਯਸ਼ਪਾਲ, ਸੰਜੇ ਬੋਹਤ, ਪ੍ਰਦੀਪ ਬੋਹਤ, ਗੌਰਵ ਸ਼ਰਮਾ, ਰਾਕੇਸ਼ ਰਾਣਾ, ਬਲਬੀਰ ਸਾਂਘੇਲੀਆ, ਬਲਬੀਰ ਚੰਦ, ਤਿਲਕ ਰਾਜ, ਅਸ਼ੋਕ ਅੰਗਰੀਸ਼, ਲਖਵਿੰਦਰ ਸਿੰਘ, ਰਮੇਸ਼ ਚੰਦਰ, ਦਲਬੀਰ, ਹਰਭਜਨ ਸੈਣੀ, ਸ਼ਾਮ ਲਾਲ ਆਦਿ ਨੇ ਬੀਬੀਐਮਬੀ ਬੋਰਡ ਨੂੰ ਅਪੀਲ ਕੀਤੀ ਕਿ ਪੱਤਰ ਅਨੁਸਾਰ ਸਾਰੇ ਯੋਗ ਲਾਭਪਾਤਰੀਆਂ ਨੂੰ ਤੁਰੰਤ ਪਹਿਚਾਣ ਪੱਤਰ ਜਾਰੀ ਕੀਤੇ ਜਾਣ, ਤਾਂ ਜੋ ਐਮਰਜੈਂਸੀ ਸਮੇਂ ਉਹ ਸੂਚੀਬੱਧ ਹਸਪਤਾਲਾਂ ਵਿੱਚ ਬਿਨ੍ਹਾਂ ਕਿਸੇ ਰੁਕਾਵਟ ਦੇ ਆਪਣਾ ਇਲਾਜ ਕਰਵਾ ਸਕਣ।