ਕਾਰ ਚਾਲਕ ਨੇ ਟਰੱਕ ’ਤੇ ਹਮਲਾ ਕਰਕੇ ਸ਼ੀਸ਼ੇ ਭੰਨੇ
ਕਾਰ ਚਾਲਕ ਨੇ ਟਰੱਕ ’ਤੇ ਹਮਲਾ ਕਰਕੇ ਸ਼ੀਸ਼ੇ ਭੰਨੇ
Publish Date: Wed, 26 Aug 2026 06:09 PM (IST)
Updated Date: Wed, 26 Aug 2026 06:10 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਬੀਤੀ ਰਾਤ ਸ਼ੂਗਰ ਮਿੱਲ ਰੋਡ ’ਤੇ ਭੀੜ ਭਰੀ ਟ੍ਰੈਫਿਕ ਵਿਚ ਇੱਕ ਕਾਰ ਦੇ ਪਿੱਛੇ ਜਾ ਰਿਹਾ ਟਰੱਕ ਕਾਰ ਨਾਲ ਲੱਗਣ ਕਾਰਨ ਉਸ ਸਮੇਂ ਹੰਗਾਮਾ ਬਚ ਗਿਆ ਜਦੋਂ ਗੁੱਸੇ ਵਿੱਚ ਆਏ ਕਾਰ ਚਾਲਕ ਨੇ ਟਰੱਕ ’ਤੇ ਮਿਆਨ ਸਮੇਤ ਕਿਰਪਾਨ ਨਾਲ ਹਮਲਾ ਕਰਕੇ ਟਰੱਕ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਟਰੱਕ ਚਾਲਕ ’ਤੇ ਵੀ ਹਮਲਾ ਕੀਤਾ। ਇਸ ਦੌਰਾਨ ਮੌਕੇ ’ਤੇ ਭੀੜ ਭੜੱਕੇ ਵਾਲੀ ਟਰੈਫਿਕ ਹੋਣ ਕਾਰਨ ਅਤੇ ਗੱਡੀਆਂ ਸਪੀਡ ਵਿਚ ਨਾ ਹੋਣ ਕਾਰਨ ਲੋਕ ਇਕੱਠੇ ਹੋ ਗਏ ਅਤੇ ਇਸਨੂੰ ਕਾਰ ਚਾਲਕ ਦੀ ਵਧੀਕੀ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਮਰਿੰਡਾ ਪੁਲਿਸ ਥਾਣੇ ਨੂੰ ਵੀ ਦਿੱਤੀ ਅਤੇ ਪੁਲਿਸ ਪਾਰਟੀ ਵੀ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨਟਰੱਕ ਚਾਲਕ ਨੇ ਕਿਹਾ ਕਿ ਉਸ ਦਾ ਦੋਸ਼ ਦੱਸਿਆ ਜਾਵੇ ਕਿ ਉਨ੍ਹਾਂ ਉੱਤੇ ਕਾਰ ਚਾਲਕ ਵੱਲੋਂ ਹਮਲਾ ਕੀਤਾ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਦੋਨੋਂ ਵਾਹਨ ਕਬਜ਼ੇ ਵਿਚ ਲੈ ਕੇ ਪੁਲਿਸ ਥਾਣੇ ਲਿਜਾਏ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਕਾਰ ਚਾਲਕ ਵੱਲੋਂ ਵਧੀਕੀ ਕੀਤੀ ਗਈ।