ਬਾਲਕ ਰੂਪੀ ਮੰਦਰ ਡੁਕਲੀ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਹੋਏ ਨਤਮਸਤਕ ਬਾਲਕ ਰੂਪੀ ਮੰਦਰ ਡੁਕਲੀ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਹੋਏ ਨਤਮਸਤਕ
Publish Date: Mon, 21 Sep 2026 04:32 PM (IST)
Updated Date: Mon, 21 Sep 2026 04:35 PM (IST)
ਬਾਲਕ ਰੂਪੀ ਮੰਦਰ ਡੁਕਲੀ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਹੋਏ ਨਤਮਸਤਕ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਪਵਿੱਤਰ ਜਨਮ ਦਿਹਾੜੇ ਦੇ ਮੌਕੇ ਬਾਲਕ ਰੂਪੀ ਮੰਦਰ ਡੁਹਕਲੀ ਵਿਖੇ ਕੀਤੇ ਗਏ ਧਾਰਮਿਕ ਸਮਾਗਮ ਦੇ ਵਿਚ ਬੀਤੀ ਦੇਰ ਸ਼ਾਮ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਮੰਦਰ ਦੇ ਸੰਚਾਲਕ ਬਾਬਾ ਹਿੰਮਤਾ ਦਾਸ ਮਹਾਰਾਜ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜੀ ਆਇਆਂ ਨੂੰ ਆਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਮੰਦਰ ਦੇ ਵਿਚ ਮੱਥਾ ਟੇਕਣ ਤੋਂ ਬਾਅਦ ਗੱਲ ਕਰਦਿਆਂ ਕਿਹਾ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਜੀਵਨ ਅਧਿਆਤਮਿਕਤਾ, ਸਾਦਗੀ, ਸੇਵਾ ’ਤੇ ਮਨੁੱਖਤਾ ਪ੍ਰਤੀ ਪਿਆਰ ਦਾ ਪ੍ਰਤੀਕ ਹੈ। ਉਹਨਾਂ ਦੀਆਂ ਸਿੱਖਿਆਵਾਂ ਸਾਨੂੰ ਆਪਸੀ ਭਾਈਚਾਰਾ ਸਭਾਵਨਾ ਅਤੇ ਨਿਮਰਤਾ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਦਿਹਾੜੇ ’ਤੇ ਸਾਨੂੰ ਆਪਣੇ ਮਹਾਨ ਸੰਤਾਂ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ ਅਤੇ ਮਨੁੱਖਤਾ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਇਸ ਮੰਦਰ ਵਿਚ ਪਹਿਲੀ ਵਾਰ ਆਏ ਹਨ ਪਰ ਇਸ ਮੰਦਰ ਦੀ ਸ਼ਰਧਾ ਅਤੇ ਮਾਹੌਲ ਦੇਖ ਕੇ ਉਹਨਾਂ ਨੂੰ ਬਹੁਤ ਸਕੂਨ ਪ੍ਰਾਪਤ ਹੋਇਆ ਹੈ। ਇਸ ਮੌਕੇ ਬਾਲਕ ਰੂਪੀ ਮੰਦਰ ਡੂਹਕਲੀ ਦੇ ਸੰਚਾਲਕ ਬਾਬਾ ਹਿੰਮਤਾ ਦਾਸ ਵੱਲੋਂ ਜਿੱਥੇ ਮੰਦਰ ਦੇ ਇਤਿਹਾਸ ਅਤੇ ਸੰਚਾਲਨ ਸਬੰਧੀ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ, ਉਥੇ ਹੀ ਉਨ੍ਹਾਂ ਵੱਲੋਂ ਉਦਾਸੀ ਮੱਤ ਦੀਆਂ ਸਿੱਖਿਆਵਾਂ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਉਪਰੰਤ ਸੰਗਤਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਾਲ ਭੇਟ ਕਰਕੇ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੰਗਤਾਂ ਦੇ ਨਾਲ ਬੈਠ ਕੇ ਚਾਹ ਦਾ ਲੰਗਰ ਵੀ ਛਕਿਆ। ਮੌਕੇ ’ਤੇ ਹੋਰਨਾਂ ਤੋਂ ਇਲਾਵਾ ਹੇਮੰਤ ਕੁਮਾਰ ਜਸਵਾਲ, ਸਰਪੰਚ ਸੇਠੀ, ਕੌਂਸਲਰ ਲਵਲੀ ਆਂਗਰਾ, ਕੌਂਸਲਰ ਹਰਦੀਪ ਸਿੰਘ ਬਰਾਰੀ, ਸ਼ਮਿੰਦਰ ਸਿੰਘ, ਸਰਪੰਚ ਸੇਠੀ, ਸਾਬਕਾ ਸਰਪੰਚ ਰਿੰਪੀ, ਸੋਢੀ ਰਾਣਾ, ਵਿਜੇ ਧੀਰ, ਊਸ਼ਾ ਰਾਣੀ, ਰਕੇਸ਼ ਮਹਿਤਾ, ਅਨਿਲ ਕੁਮਾਰ ਜੇਈ, ਜਿਓਤੀ, ਰਛਪਾਲ ਸਿੰਘ ਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਬੰਧਕ ’ਤੇ ਸੰਗਤ ਹਾਜ਼ਰ ਸੀ।