- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਕੇਯੂ ਕਾਂਦੀਆ ਨੇ ਬਿਜਲੀ ਕੱਟਾਂ ਦੇ ਖਿਲਾਫ਼ 132 ਕੇਵੀ ਵਿਖੇ ਦਿੱਤਾ ਧਰਨਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਾਰਤੀ ਕਿਸਾਨ ਯੂਨੀਅਨ ਕਾਂਦੀਆ ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਦੀ ਅਗਵਾਈ ’ਚ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਤੋਂ ਪਰੇਸ਼ਾਨ ਕਿਸਾਨਾ ਨੇ 132 ਕੇਵੀ ਰੂਪਨਗਰ ਵਿਖੇ ਰੋਸ ਧਰਨਾ ਸ਼ੁੱਕਰਵਾਰ ਨੂੰ ਪਾਵਰਕਾਮ ਦੇ ਐੱਸਸੀ ਪਾਵਰਕਾਮ ਸਤਵਿੰਦਰ ਸਿੰਘ ਤੇ ਐਕਸੀਅਨ ਰੂਪਨਗਰ ਹਰਵਿੰਦਰ ਸਿੰਘ ਭੱਠਲ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਤੇ ਉਨ੍ਹਾਂ ਬਡਾਲੀ ਨੇ ਦੱਸਿਆ ਕਿ ਝੋਨੇ ਦੀ ਫਸਲ ਪੱਕਣ ਕਿਨਾਰੇ ਹੈ, ਇਸ ਲਈ ਬਿਜਲੀ ਦੀ ਸਪਲਾਈ ਨਿਰੰਤਰ ਰਹਿਣੀ ਚਾਹੀਦੀ ਹੈ ਤਾਂ ਕਿ ਕਿਸਾਨ ਫਸਲ ਨੂੰ ਪਾਣੀ ਲਾ ਸਕਣ। ਉਨ੍ਹਾਂ ਕਿਹਾਕਿ ਜਦੋਂ ਸਰਕਾਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਤੇ ਦਾਅਵਾ ਕਰ ਰਹੀ ਹੈ ਤਾਂ ਕੱਟ ਕਿਉਂ ਲਗਾਏ ਜਾਂ ਰਹੇ ਹਨ। ਉਨ੍ਹਾਂ ਕਿਹਾਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਬਿਜਲੀ ਦੀ ਸਪਲਾਈ ਨਿਰੰਤਰ ਕੀਤਾ ਜਾਵੇਗੀ। ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ ਨੇ ਕਿਹਾਕਿ ਬਿਜਲੀ ਕੱਟ ਦਾ ਕੋਈ ਸਮਾਂ ਨਹੀ ਜਦੋਂ ਕਿਸਾਨ ਘਰ ਤੋਂ ਮੋਟਰ ’ਤੇ ਪਹੁੰਚਦਾ ਹੈ ਤਾਂ ਇੰਨੇ ਨੂੰ ਕੱਟ ਲੱਗ ਜਾਂਦਾ, ਅਜਿਹੇ ਹਲਾਤਾਂ ’ਚ ਕਿਸਾਨ ਫਸਿਆ ਹੋਇਆ ਹੈ। ਉਨ੍ਹਾਂ ਕਿਹਾਕਿ ਇਸੇ ਤਰਾਂ ਸਵੇਰੇ ਸ਼ਾਮ ਵੀ ਲਗਾਤਾਰ ਕੱਟ ਲੱਗ ਰਹੇ ਹਨ ਜਿਸ ਆਮ ਲੋਕ ਵੀ ਪਰੇਸ਼ਾਨ ਹਨ। ਉਨ੍ਹਾਂ ਕਿਹਾਕਿ ਜੇਕਰ ਪਾਵਰਕਾਮ ਨੇ ਬਿਜਲੀ ਸਪਲਾਈ ’ਚ ਸੁਧਾਰ ਨਾ ਕੀਤਾ ਤਾਂ ਸੋਮਵਾਰ ਨੂੰ ਨੈਸ਼ਨਲ ਹਾਈਵੇਂ ’ਤੇ ਸਿੰਘ ਭਗਵੰਤਪੁਰ ਵਿਖੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦਾ ਜ਼ਿੰਮੇਵਾਰ ਬਿਜਲੀ ਵਿਭਾਗ ਹੋਵੇਗਾ। ਇਸ ਮੌਕੇ ਤੇ ਜਥੇਬੰਦੀ ਦੇ ਸੀਨੀਅਰ ਆਗੂ ਤਲਵਿੰਦਰ ਸਿੰਘ ਗੱਗੋਂ, ਹਰਿੰਦਰ ਸਿੰਘ ਸੱਲੋਮਾਜਰਾ, ਬਲਵਿੰਦਰ ਸਿੰਘ ਚੱਕਲਾਂ, ਜਸਵੰਤ ਸਿੰਘ ਖਾਬੜਾ, ਚਰਨਜੀਤ ਸਿੰਘ, ਹਰਦੀਪ ਸਿੰਘ, ਹਰਿੰਦਰ ਸਿੰਘ ਬਾੜਾ, ਸਤਵਿੰਦਰ ਸਿੰਘ, ਬਰਿੰਦਰ ਸਿੰਘ, ਸੁਰਿੰਦਰ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਤਰਵਿੰਦਰ ਸਿੰਘ, ਦਵਿੰਦਰ ਸਿੰਘ, ਭਰਪੂਰ ਸਿੰਘ, ਗੁਰਕੀਰਤ ਸਿੰਘ ਆਦਿ ਹਾਜ਼ਰ ਸਨ।