- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਪੰਜਾਬ ਵਿਚ ਖੇਡ ਰਹੀ ਵੋਟ ਰਾਜਨੀਤੀ : ਸ਼ਿਵ ਸੈਨਾ ਯੂਬੀਟੀ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਯੂਥ ਮੁਖੀ ਸੰਜੀਵ ਭਾਸਕਰ, ਸੂਬਾ ਮੁਖੀ ਯੋਗਰਾਜ ਸ਼ਰਮਾ, ਸੀਨੀਅਰ ਮੀਟਿੰਗ ਪ੍ਰਧਾਨ ਰਾਜੇਂਦਰ ਬਿੱਲਾ ਅਤੇ ਪੰਜਾਬ ਬੁਲਾਰੇ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਸ਼ਿਵ ਸੈਨਾ ਦੇ ਜਨ ਸੰਪਰਕ ਦਫ਼ਤਰ ਮੋਰਿੰਡਾ ਵਿਖੇ ਜ਼ਿਲ੍ਹਾ ਯੂਥ ਪ੍ਰਧਾਨ ਕਰਨ ਗੁਪਤਾ ਦੀ ਪ੍ਰਧਾਨਗੀ ਹੇਠ ਇੱਕ ਮਹੱਤਵਪੂਰਨ ਮੀਟਿੰਗ ਹੋਈ।
ਮੀਟਿੰਗ ਦੌਰਾਨ ਕਰਨ ਗੁਪਤਾ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ ਅਪਣੀ ਸਰਕਾਰ ਬਣਾਉਣ ਲਈ ਵੋਟਾਂ ਹਾਸਲ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਤੋਂ ਪੰਜਾਬ ਸੋਗ ਮਨਾਉਣ ਲਈ ਭੇਜ ਰਹੀ ਹੈ। ਉਨਾਂ ਕਿਹਾ ਕਿ ਇਹ ਇਕ ਬਹੁਤ ਹੀ ਨਿੰਦਣਯੋਗ ਹੈ ਕਿ ਜਦੋਂ ਕੋਈ ਆਰਐੱਸਐੱਸ ਨੇਤਾ ਜਾਂ ਹਿੰਦੂ ਨੇਤਾ ਮਰ ਜਾਂਦਾ ਹੈ, ਤਾਂ ਭਾਜਪਾ ਸਰਕਾਰ ਕਿੱਥੇ ਹੁੰਦੀ ਹੈ? ਉਨਾਂ ਕਿਹਾ ਕਿ ਨਾ ਤਾਂ ਅਮਿਤ ਸ਼ਾਹ ਅਤੇ ਨਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰਮਿੰਦਰ ਸਿੰਘ ਝੋਟਾ ਦੀ ਪ੍ਰਵਾਹ ਹੈ, ਜਿਸਦੀ ਮੌਤ ਹੋ ਗਈ ਹੈ। ਪਰ ਦੂਜੇ ਪਾਸੇ, ਉਸਦੇ ਕਾਤਲ ਅਸ਼ਵਨੀ ਕੁਮਾਰ ਦਾ ਘਰ ਢਾਹ ਦਿੱਤਾ ਗਿਆ, ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦੀ ਦੁਕਾਨ ਨੂੰ ਸਾੜ ਦਿੱਤਾ ਗਿਆ, ਹੁਣ ਭਾਜਪਾ ਕਿਹੜਾ ਇਨਸਾਫ਼ ਦੇਣਾ ਚਾਹੁੰਦੀ ਹੈ? ਅੱਜ ਤੱਕ, ਨਾ ਤਾਂ ਅਮਿਤ ਸ਼ਾਹ ਅਤੇ ਨਾ ਹੀ ਭਾਜਪਾ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਲਈ ਇਨਸਾਫ਼ ਦਿਵਾ ਸਕੀ ਹੈ।
ਉਨਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ ਪੰਜਾਬ ਵਿਚ ਕਿਸ ਤਰ੍ਹਾਂ ਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸ਼ਰਮਨਾਕ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਵੋਟਾਂ ਲਈ ਦਿੱਲੀ ਤੋਂ ਪੰਜਾਬ ਆਉਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਅਮਿਤ ਸ਼ਾਹ ਅਤੇ ਭਾਜਪਾ ਸਰਕਾਰ ਹਿੰਦੂ ਨੇਤਾਵਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ, ਊਧਵ ਠਾਕਰੇ ਅਤੇ ਬਾਲਾ ਸਾਹਿਬ ਠਾਕਰੇ ਪਾਰਟੀ ਇਸ ਪੂਰੀ ਘਟਨਾਕ੍ਰਮ ਦੀ ਸਖ਼ਤ ਨਿੰਦਾ ਕਰਦੀ ਹੈ।