ਨਾਜਾਇਜ਼ ਮਾਈਨਿੰਗ ਦੇ ਮੁੱਦੇ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਲਾਲਪੁਰਾ ਨੇ ਕੀਤੇ ਵੱਡੇ ਖੁਲਾਸੇ ਨਜਾਇਜ਼ ਮਾਈਨਿੰਗ ਦੇ ਮੁੱਦੇ ‘ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਲਾਲਪੁਰਾ ਨੇ ਕੀਤੇ ਵੱਡੇ ਖੁਲਾਸੇ
Publish Date: Tue, 27 Oct 2026 05:44 PM (IST)
Updated Date: Tue, 27 Oct 2026 05:46 PM (IST)
ਚਾਰ ਜ਼ੋਨਾਂ ’ਚ ਵੰਡਿਆ ਹੋਇਆ ਹੈ ਮਾਈਨਿੰਗ ਵਾਲਾ ਖੇਤਰ ਮਾਈਨਿੰਗ ਮਾਫ਼ੀਆ ’ਚ ਸਭ ਰਲੇ ਹੋਏ ਨੇ ਤਾਂਹੀਓ ਕਾਂਗਰਸ ਨੇ ਕੌਸਲ ਚੋਣਾਂ ’ਚ ਨਹੀਂ ਕੀਤੇ ਉਮੀਦਵਾਰ ਖੜ੍ਹੇ ਲੀਡ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਮਾਈਨਿੰਗ ਸਬੰਧੀ ਸੋਸ਼ਲ ਮੀਡੀਆਂ ‘ਤੇ ਵਾਇਰਲ ਵੀਡਿਓ ਤੇ ਆਡਿਓ ‘ਤੇ ਸਵਾਲ ਖੜੇ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪਿਛਲੇ ਕਰੀਬ 10 ਤੋਂ 12 ਸਾਲਾਂ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਦਰਿਆ,ਸਵਾਂ ਨਦੀ ਤੇ ਹੋਰ ਖੇਤਰਾਂ ’ਚ ਚੱਲ ਰਹੀ ਮਾਈਨਿੰਗ ’ਚ ਸਭ ਰਲੇ ਹੋਏ ਹਨ ਪਰ ਹੁਣ ਸਭ ਫੜੇ ਜਾਣਗੇ ਦਾ ਦਾਅਵਾ ਕੀਤਾ। ਮੰਗਲਵਾਰ ਨੂੰ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜੈਵੀਰ ਸਿੰਘ ਲਾਲਪੁਰਾਂ ਨੇ ਕਿਹਾ ਕਿ ਸੋਸ਼ਲ ਮੀਡੀਆਂ ’ਤੇ ਵਾਇਰਲ ਵੀਡਿਓ ਤੇ ਆਡੀਓ ਨੂੰ ਸੁਣ ਕੇ ਦੇਖ ਕੇ ਸੱਚ ਸਾਹਮਣੇ ਆ ਗਿਆ ਹੈ ਕਿ ਮਾਈਨਿੰਗ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਮਿਲੀਭੁਗਤ ਨਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵੀਡਿਓ ’ਚ ਦੇਖੋ ਕਿਵੇ ਇੱਕ ਵਿਅਕਤੀ ਕਾਲੂ ਸੈਦਪੁਰ ਵਿਧਾਇਕ ਨਾਲ ਗੱਲ ਕਰ ਰਿਹਾ ਹੈ ਪੈਸਿਆ ਦੇ ਲੈਣ ਦੇਣ ਨੂੰ ਲੈ ਕੇ ਪਰਚਾ ਦਰਜ ਕਰਵਾਉਣ ਦੀ। ਉਨ੍ਹਾ ਦਾਅਵਾਂ ਕੀਤਾ ਕਿ ਮਾਈਨਿੰਗ ਖੇਤਰ ਨੂੰ ਚਾਰ ਜੋਨਾਂ ’ਚ ਵੰਡਿਆਂ ਗਿਆ ਸੀ ਜਿਸ ’ਚ ਸੈਦਪੁਰ,ਐਲਗਰਾਂ,ਪਲਾਟਾਂ,ਅਗੰਮਪੁਰ ਹਨ। ਉਨ੍ਹਾਂ ਕਿਹਾ ਕਿ ਝੱਜ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦੇ ਰਸਤੇ ਦੇ ਸੱਜੇ ਪਾਸੇ ਦੇ ਕਰੈਸ਼ਰਾਂ ਤੋਂ 5 ਰੁਪਏ ਪ੍ਰਤੀ ਸੁਕੈਅਰ ਫੁੱਟ ਰਿਸ਼ਵਤ ਲਈ ਜਾ ਰਹੀ ਹੈ ਜਦਕਿ ਖੱਬੇ ਪਾਸੇ ਵਾਲਿਆਂ ਤੋਂ 7 ਲੱਖ ਰੁਪਏ ਕਰੈਸ਼ਰ ਤੇ ਸਾਢੇ ਤਿੰਨ ਲੱਖ ਰੁਪਏ ਪ੍ਰਤੀ ਮਹੀਨਾਂ ਸਕ੍ਰੀਨਿੰਗ ਪਲਾਟਾਂ ਤੋਂ ਲੈ ਜਾ ਰਹੇ ਹਨ ਇਸੇ ਤਰਾਂ ਐਲਗਰਾਂ ਤੇ ਪਲਾਟਾਂ ਦੇ ਕਰੈ਼ਸ਼ਰਾਂ ਤੇ ਸਕਰੀਨਿੰਗ ਪਲਾਟਾਂ ਤੋਂ ਉਕਤ ਰੇਟ ਨਾਲ ਪੈਸੇ ਲੈ ਜਾ ਰਹੇ ਹਨ ਜਿਸ ਦੇ ਪੁਖਤਾ ਪੂਰਫ ਹਨ ਸਮੇਂ ਆਉਣ ਤੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਕਿ ‘ਚੋਰ ਚੋਰ ਮੂਸੇਰੇ ਭਾਈ’ ਵਾਂਗ ਖੈੜਾ ਕਲਮੋਟ ਤੋਂ ਆਉਣ ਵਾਲੇ ਟਿੱਪਰਾਂ ਨੂੰ ਲੈ ਕੇ ਦੋਵੇ ਵਿਧਾਇਕ ’ਚ ਇਸ ਗੱਲ ਦੀ ਸਹਿਮਤੀ ਬਣੀ ਹੋਈ ਹੈ ਕਿ ਭਾਈ ਜਿਹੜੇ ਇਸ ਸਾਇਡ ਤੋਂ ਟਿੱਪਰ ਆਉਣਗੇ ਉਨ੍ਹਾਂ ਤੋਂ ਰੂਪਨਗਰ ਹਲਕੇ ’ਚ ਆਉਣ ਤੇ ਡੇਢ ਲੱਖ ਰੁਪਇਆ ਲੱਗਗੇ ਜੋ ਲਿਆ ਜਾ ਰਿਹਾ ਹੈ। ੳਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਰੂਪਨਗਰ ਜ਼ਿਲ੍ਹੇ ’ਚ ਹੋ ਰਹੀ ਮਾਈਨਿੰਗ ਦੀ ਈ. ਡੀ ਤੋਂ ਜਾਂਚ ਹੋਣੀ ਚਾਹੀਦੀ ਹੈ ਹੁਣ ਲੋਕਲ ਪ੍ਰਸ਼ਾਸ਼ਨ ਤੋਂ ਭਰੋਸਾ ਨਹੀ ਰਿਹਾ। ਨਜਾਇਜ਼ ਮਾਈਨਿੰਗ ਦੀ ਸ਼ਿਕਾਇਤ ’ਤੇ ਪੀ.ਐੱਮ. ਓ ਤੋਂ ਜਾਂਚ ਲਈ ਆਈ ਸੀ ਚਿੱਠੀ ਲਾਲਪੁਰਾਂ ਨੇ ਦੱਸਿਆ ਕਿ ਫਰਵਰੀ 2025 ’ਚ ਮੈ ਕੇਂਦਰ ਸਰਕਾਰ ਨੂੰ ਜ਼ਿਲ੍ਹੇ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਜਾਂਚ ਲਈ ਚਿੱਠੀ ਲਿਖੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਤੋਂ ਪੰਜਾਬ ਸਰਕਾਰ ਨੂੰ ਚਿੱਠੀ ਆਈ ਕਿ ਨਜਾਇਜ਼ ਮਾਈਨਿੰਗ ਦੀ ਜਾਂਚ ਕੀਤੀ ਜਾਵੇ ਜਿਸ ਦਾ ਮੈਨੂੰ ਮੈਸੇਜ਼ ਆਇਆ ਸੀ । ਉਨ੍ਹਾਂ ਕਿਹਾਕਿ ਜਿਸ ਤੋਂ ਉਪਰੰਤ ਮੈ ਜਦੋਂ ਅਫਸਰਾਂ ਕੋਲ ਜਾਂਚ ਲਈ ਗਿਆ ਕਿ ਕੀ ਜਾਂਚ ਹੋ ਰਹੀ ਹੈ ਤਾਂ ਉਨ੍ਹਾਂ ਕਿਹਾਕਿ ਇਹ ਵਾਲਾ ਜੋਨ ਮੇਰੇ ਕੋਲ ਨਹੀ, ਇਹ ਹੋਰ ਜੋਨ ’ਚ ਹੈ ਪਰ ਹੱਦ ਉਦੋਂ ਹੋ ਗਈ ਜਦੋਂ ਇਸ ਮਾਮਲੇ ਦੀ ਕੋਈ ਜਾਂਚ ਹੀ ਨਹੀ ਹੋਈ,ਹੁਣ ਪਤਾ ਲੱਗਿਆ ਕਿ ਮਾਈਨਿੰਗ ਦਾ ਪੈਸਾ ਤੋਂ ਚੋਣਾਂ ਲਈ ਆਪ ਦੀ ਦਿੱਲੀ ਟੀਮ ਦੇ ਘਰ ਜਾ ਰਿਹਾ ਸੀ। ਮਾਈਨਿੰਗ ’ਚ ਸਭ ਰਲੇ ਹੋਏ ਹਨ ਤੇ ਸਭ ਫੜੇ ਜਾਣਗੇ: ਲਾਲਪੁਰਾ ਅਜੈਵੀਰ ਸਿੰਘ ਲਾਲਪੁਰਾਂ ਨੇ ਕਿਹਾ ਕਿ ਮਾਈਨਿੰਗ ਦੀ ਜਦੋਂ ਮੈ ਆਪਣੇ ਸੂਤਰਾਂ ਰਾਂਹੀ ਜਾਂਚ ਕੀਤੀ ਤਾਂ ਪਤਾ ਲੱਗਿਆ ਹੈ ਏਥੇ ਸਭ ਰਲੇ ਹੋਏ ਹਨ ਕਾਂਗਰਸੀ ਤੇ ਆਪ ਵਾਲੇ ਅੰਦਰੋ ਘਿਓ ਖਿਚੜੀ ਹਨ ਕਿਉਕਿ ਨਗਰ ਕੌਸਲ ਤੇ ਰਾਜ ਕਰਨ ਵਾਲੀ ਕਾਂਗਰਸ ਨੂੰ ਕੌਸਲ ਚੋਣਾ ਲਈ ਉਮੀਦਵਾਰ ਕਿਉ ਨਹੀ ਮਿਲੇ,ਚਾਚੇ ਭਤੀਜ਼ੇ ਤੇ ਮਾਮੇ ਸਭ ਰਲੇ ਹੋਏ ਹਨ। ਉਨ੍ਹਾਂ ਕਿਹਾਕਿ ਰਾਤਾ ਨੂੰ ਜਾ ਕੇ ਛਾਪੇ ਮਾਰਨ ਵਾਲੇ ਆਗੂ ਦੱਸਣ ਉਨ੍ਹਾਂ ਦੇ ਸਮੇ ਨਜਾਇਜ਼ ਮਾਈਨਿੰਗ ਨਹੀ ਹੋਈ ਹੁਣ ਕਿਹੜੇ ਮੁੰਹ ਨਾਲ ਉੱਥੇ ਗਏ ਸਨ। ਉਨ੍ਹਾਂ ਕਿਹਾਕਿ ਜਿਹੜੇ ਸਰਪੰਚ ਮਾਈਨਿੰਗ ਬੰਦ ਕਰਵਾਉਣ ਲਈ ਵੱਡੇ ਵੱਡੇ ਦਾਅਵੇ ਕਰਦੇ ਸਨ ਉਨ੍ਹਾਂ ਦੇ ਪਿੰਡਾਂ ’ਚ ਹੀ ਭਰਪੂਰ ਮਾਈਨਿੰਗ ਹੋਈ ਹੈ। ਅਜੈਵੀਰ ਲਾਲਪੁਰਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਬਤੌਰ ਨਾਮਾ ਨਾਲ ਖੁਲਾਸੇ ਕੀਤੇ ਜਾਣਗੇ।