ਭਾਜਪਾ ਸਰਕਲ ਪ੍ਰਧਾਨ ਕਾਜਲਾ ਵੱਲੋਂ ਨਵੀਂ ਟੀਮ ਦਾ ਐਲਾਨ ਭਾਜਪਾ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਵੱਲੋਂ ਨਵੀਂ ਟੀਮ ਦਾ ਐਲਾਨ
Publish Date: Sat, 29 Aug 2026 03:30 PM (IST)
Updated Date: Sat, 29 Aug 2026 03:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਾਰਤੀ ਜਨਤਾ ਪਾਰਟੀ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਵੱਲੋਂ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ। ਕਾਜਲਾ ਨੇ ਕਿਹਾ ਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਵੀਂ ਸਰਕਲ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨਵੀਂ ਟੀਮ ਵਿਚ ਮਿਹਨਤੀ, ਸਰਗਰਮ ਅਤੇ ਪਾਰਟੀ ਪ੍ਰਤੀ ਸਮਰਪਿਤ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਵੀਂ ਟੀਮ ਦਾ ਮੁੱਖ ਉਦੇਸ਼ ਰੂਪਨਗਰ ਵਿਚ ਭਾਜਪਾ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨਾ, ਬੂਥ ਪੱਧਰ ’ਤੇ ਸਰਗਰਮੀ ਵਧਾਉਣਾ, ਨਵੇਂ ਵਰਕਰਾਂ ਨੂੰ ਪਾਰਟੀ ਨਾਲ ਜੋੜਨਾ ਅਤੇ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਟੀਮ ਵਿਚ ਭਗਤ ਸਿੰਘ, ਵਿਕਾਸ ਵਾਲੀਆ, ਰਵਿੰਦਰ ਸ਼ਰਮਾ, ਗਗਨ ਗੁਪਤਾ, ਰੌਬਿਨ ਗੁਪਤਾ, ਤਿਲਕ ਰਾਜ ਅਤੇ ਰਾਜ ਕੁਮਾਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ,ਜਦਕਿ ਅਮਨਪ੍ਰੀਤ ਸਿੰਘ ਨੰਨਾ ਅਤੇ ਕਮਲਜੀਤ ਸਿੰਘ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਦਨ ਲਾਲ, ਧਰਮਿੰਦਰ ਕੁਮਾਰ, ਰਾਜੀਵ ਕ੍ਰਿਪਲਾਨੀ, ਸੁਰਜੀਤ ਸਿੰਘ ਮਾਹੀ, ਅਨਿਲ ਕੁਮਾਰ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਸਕੱਤਰ, ਟੋਨੀ ਵਰਮਾ ਨੂੰ ਖਜ਼ਾਨਚੀ, ਯੋਗੇਸ਼ ਗੋਇਲ ਨੂੰ ਦਫ਼ਤਰ ਸਕੱਤਰ, ਹਿਮਾਂਸ਼ੂ ਕੱਕੜ ਨੂੰ ਯੁਵਾ ਮੋਰਚਾ, ਜੋਤੀ ਨਾਗੀ ਨੂੰ ਮਹਿਲਾ ਮੋਰਚਾ, ਅਮਰਜੀਤ ਸਿੰਘ ਖਾਲਸਾ ਨੂੰ ਕਿਸਾਨ ਮੋਰਚਾ, ਰਾਜ ਕੁਮਾਰ ਰਾਜੂ ਨੂੰ ਐੱਸਸੀ ਮੋਰਚਾ, ਮਿਥੁਨ ਜੈਨ ਨੂੰ ਘੱਟ ਗਿਣਤੀ ਮੋਰਚਾ ਅਤੇ ਹਿੰਮਤ ਸਿੰਘ ਗਿਰਨ ਨੂੰ ਓਬੀਸੀ ਮੋਰਚਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਇਲਾਵਾ ਸਰਕਲ ਟੀਮ ਦੇ ਮੈਂਬਰਾਂ ਵਜੋਂ ਰਾਜਿੰਦਰ ਕੁਮਾਰ ਕੱਕੜ, ਜੀਤ ਰਾਮ ਵਰਮਾ, ਮੋਨੂ ਵਰਮਾ, ਵਿਨੋਦ ਭੰਡਾਰੀ, ਸਤੀਸ਼ ਕੱਸ਼ਯਪ, ਪਾਰਸ਼ਵ ਜੈਨ, ਰਾਜੇਸ਼ ਕੁਮਾਰ ਮਹਿਤਾ ਸ਼ਿੰਕੂ, ਇੰਦਰਪਾਲ, ਅੰਕੁਰ ਗੁਪਤਾ, ਪ੍ਰੇਮ ਪ੍ਰਕਾਸ਼ ਕੁਮਾਰ, ਅਭਿਸ਼ੇਕ ਭੱਟੀ, ਰਾਜੇਸ਼ਵਰ ਨੱਡਾ, ਵਿਜੇ ਸੈਣੀ, ਰਮੇਸ਼ਵਰ ਸ਼ਰਮਾ, ਪ੍ਰੇਮ ਰਾਜ ਰਾਜੂ, ਕੇਹਰ ਸਿੰਘ, ਰਾਕੇਸ਼ ਸਹਿਗਲ, ਪ੍ਰਸ਼ਾਂਤ ਕੁਮਾਰ ਸਾਹਾ, ਸੁਸ਼ੀਲ ਕੁਮਾਰ ਅਮਨ ਅਤੇ ਸ਼ਿਵ ਕੁਮਾਰ ਕੱਕੜ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਟੀਮ ਦੇ ਹਰ ਮੈਂਬਰ ਨੂੰ ਪਾਰਟੀ ਦੀਆਂ ਨੀਤੀਆਂ, ਅਨੁਸ਼ਾਸਨ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਦਿਆਂ ਇਮਾਨਦਾਰੀ ਤੇ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰੇਕ ਅਹੁੱਦੇਦਾਰ ਦੀ ਕਾਰਗੁਜ਼ਾਰੀ ਦੀ ਸਮੇਂ-ਸਮੇਂ ’ਤੇ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਸਮੂਹ ਟੀਮ ਨੂੰ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਜਤਾਇਆ ਕਿ ਨਵੀਂ ਟੀਮ ਜ਼ਿਲ੍ਹਾ ਪ੍ਰਧਾਨ ਅਜੈਵੀਰ ਲਾਲਪੁਰਾ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਕੰਮ ਕਰੇਗੀ ਅਤੇ ਰੂਪਨਗਰ ਵਿਚ ਭਾਜਪਾ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗੀ।