- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੁਪਿੰਦਰ ਸਿੰਘ ਗਿੱਲ ਸਰਬਸੰਮਤੀ ਨਾਲ ਬਣੇ ਮਹਾਰਾਜਾ ਸਿਟੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਮੋਰਿੰਡਾਂ ਰੋਡ ਨੇੜੇ ਬਾਈਪਾਸ ਸਥਿਤ ਮਹਾਰਾਜਾ ਸਿਟੀ ਵੈੱਲਫੇਅਰ ਸੁਸਾਇਟੀ ਰੂਪਨਗਰ ਦੀ ਹੋਈ ਚੋਣ ਵਿਚ ਸਰਬਸੰਮਤੀ ਨਾਲ ਭੂਪਿੰਦਰ ਸਿੰਘ ਗਿੱਲ ਨੂੰ ਪ੍ਰਧਾਨ ਚੁਣਿਆ ਗਿਆ। ਮਹਾਰਾਜਾ ਸਿਟੀ ਦੇ ਵਸਨੀਕਾਂ ਦੀ ਹੋਈ ਮੀਟਿੰਗ ਹੋਈ ਜਿਸ ਵਿਚ ਵੈੱਲਫੇਅਰ ਸੁਸਾਇਟੀ ਦੀ ਚੋਣ ਕਰਵਾਉਣ ਦੀ ਫੈਸਲਾ ਕੀਤਾ ਅਤੇ ਮੁੜ ਚੋਣ ਕਰਦਿਆਂ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸਮਾਜਸੇਵੀ ਆਗੂ ਭੂਪਿੰਦਰ ਸਿੰਘ ਗਿੱਲ ਨੂੰ ਪ੍ਰਧਾਨ, ਸੁਨੀਲ ਧੀਰ ਨੂੰ ਵਾਇਸ ਪ੍ਰਧਾਨ, ਅਰੁਣ ਚੌਧਰੀ ਨੂੰ ਸੈਕਟਰੀ, ਬਿਸ਼ਬੰਰ ਭਾਟੀਆ ਵਾਈਸ ਸੈਕਟਰੀ, ਰਣਜੀਤ ਸਿੰਘ ਨੂੰ ਖਜ਼ਾਨਚੀ, ਸੰਜੀਵ ਕੋਛੜ, ਗੁਰਦਿੱਤ ਸਿੰਘ ਧੀਰ ਤੇ ਜਸਪਾਲ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਤੇ ਨਵਨਿਯੁਕਤ ਪ੍ਰਧਾਨ ਭੂਪਿੰਦਰ ਸਿੰਘ ਗਿੱਲ ਨੇ ਸਾਰਿਆ ਦਾ ਧੰਨਵਾਦ ਕਰਦਿਆਂ ਕਿਹਾਕਿ ਕਾਲੌਨੀ ਦੇ ਸਮੂਹ ਵਸਨੀਕਾਂ ਨੇ ਜਿਸ ਭਰੋਸੇ ’ਤੇ ਮੈਨੂੰ ਪ੍ਰਧਾਨ ਬਣਾਇਆ ਹੈ ਉਸ ‘ਤੇ ਪੂਰਾ ਉਤਰਨ ਲਈ ਯਤਨਸ਼ੀਲ ਰਹਾਂਗਾ। ਉਨ੍ਹਾਂ ਕਿਹਾਕਿ ਮਹਾਰਾਜਾ ਸਿਟੀ ਨੂੰ ਸੁਰੱਖਿਆ ਪੱਖੋ ਮਜਬੂਤ ਕਰਨਾ,ਸਾਫ ਸਫਾਈ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾਕਿ ਇ ਸਾਰੇ ਕਾਰਜ ਨਵੇ ਚੁਣੇ ਅਹੁਦੇਦਾਰਾਂ ਤੇ ਵਸਨੀਕਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦੇ ਹਨ ਇੱਕਲਾ ਕੋਈ ਕੁੱਝ ਨਹੀ ਕਰ ਸਕਦਾ।