ਭੋਲਾ ਵਾਰਨ ਨੇ ਜਿੱਤਿਆ ਬਿੰਦਰਖ ਦਾ ਕੁਸ਼ਤੀ ਦੰਗਲ ਭੋਲਾ ਵਾਰਨ ਨੇ ਗੁਰਜੀਤ ਮੰਗਰੋੜ ਨੂੰ ਹਰਾ ਕੇ ਜਿੱਤਿਆ ਬਿੰੰਦਰਖ ਦਾ ਕੁਸ਼ਤੀ ਦੰਗਲ
Publish Date: Tue, 06 Oct 2026 05:22 PM (IST)
Updated Date: Tue, 06 Oct 2026 05:23 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪ੍ਰਬੰਧਕ ਕਮੇਟੀ ਗੁਰਦੁਆਰਾ ਤਪ ਅਸਥਾਨ ਬਾਬਾ ਅਮਰ ਨਾਥ ਜੀ ਬਿੰਦਰਖ ਦੁਆਰਾ ਗਰਾਮ ਪੰਚਾਇਤ ਬਿੰਦਰਖ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 26ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਪ੍ਰਧਾਨ ਕੁਲਦੀਪ ਸਿੰਘ ਤੇ ਕਿਸਾਨ ਆਗੂ ਭੁਪਿੰਦਰ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਗਏ ਇਸ ਦੰਗਲ ਦੌਰਾਨ ਵੱਖ-ਵੱਖ ਅਖਾੜਿਆਂ ਤੋਂ ਆਏ 150 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ ਤੇ ਝੰਡੀ ਦੀ ਕੁਸ਼ਤੀ ਦੌਰਾਨ ਭੋਲਾ ਵਾਰਨ ਨੇ ਗੁਰਜੀਤ ਮੰਗਰੋੜ ਨੂੰ ਹਰਾ ਕੇ ਝੰਡੀ ਦੀ ਕੁਸ਼਼ਤੀ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ। ਕੁ਼ਸ਼ਤੀ ਦੰਗਲ ਦੌਰਾਨ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਐਸਸੀ.ਸੈੱਲ ਵਾਇਸ ਪ੍ਰਧਾਨ ਪੰਜਾਬ ਲਖਵੰਤ ਸਿੰਘ ਹਿਰਦਾਪੁਰ, ਇੰਟਕ ਵਾਇਸ ਪ੍ਰਧਾਨ ਪੰਜਾਬ ਸੁਖਵਿੰਦਰ ਸਿੰਘ ਬਿੰਦਰਖ ਤੇ ਪ੍ਰਿਤਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਪ੍ਰਸਿੱਧ ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆਂ ਦੇ ਪਿਤਾ ਸੁੱਚਾ ਸਿੰਘ ਪਹਿਲਵਾਨ ਸਨ, ਦੂਰ ਦੁਰਾਂਡੇ ਤੱਕ ਉਨ੍ਹਾਂ ਦੀ ਪਹਿਲਵਾਨੀ ਦੀ ਦਹਿਸ਼ਤ ਸੀ। ਸੁਰਜੀਤ ਬਿੰਦਰੱਖੀਆਂ ਵੀ ਨਵੀਆਂ ਪੈੜਾ ਯੂਥ ਕਲੱਬ ਦੇ ਸਹਿਯੋਗ ਨਾਲ ਹਰੇਕ ਸਾਲ ਸੱਭਿਆਚਾਰਕ ਮੇਲਾ ਤੇ ਕੁਸ਼ਤੀ ਦੰਗਲ ਕਰਵਾਉਦਾ ਸੀ। ਉਨ੍ਹਾਂ ਤੋਂ ਬਾਅਦ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗਰਾਮ ਪੰਚਾਇਤ ਵੱਲੋ ਪਿੰਡ ਵਾਸੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਹੈ। ਦੰਗਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਪ੍ਰਧਾਨ ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਮਾਸਟਰ ਸੁਖਜੀਤ ਸਿੰਘ, ਹਰਵਿੰਦਰ ਸਿੰਘ, ਰਣਜੀਤ ਸਿੰਘ, ਹਰਚੰਦ ਸਿੰਘ,ਅਮਰੀਕ ਸਿੰਘ ਫੌਜੀ, ਹਰਵਿੰਦਰ ਸਿੰਘ ਕਾਲਾ ਆਦਿ ਤੋਂ ਇਲਾਵਾ ਭਾਜਪਾ ਆਗੂ ਅਵਤਾਰ ਸਿੰਘ ਪੱਪੀ ਦਾ ਵਿਸ਼ੇਸ਼ ਯੋਗਦਾਨ ਰਿਹਾ।