ਭੱਲੜੀ ਦਾ ਦੋ ਰੋਜ਼ਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ ਭੱਲੜੀ ਦਾ ਦੋ ਰੋਜ਼ਾ ਛਿੰਝ ਮੇਲਾ ਸ਼ਾਨੌ ਸ਼ੌਕਤ ਸ਼ੁਰੂ
Publish Date: Wed, 14 Oct 2026 04:48 PM (IST)
Updated Date: Wed, 14 Oct 2026 04:51 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਨੰਗਲ: ਨੰਗਲ ਉੱਪ ਮੰਡਲ ਦੇ ਪਿੰਡ ਭੱਲੜੀ ਵਿਖੇ ਸ਼ਹੀਦ ਭਗਤ ਸਿੰਘ ਦੰਗਲ ਕਮੇਟੀ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆਂ ਜਾ ਰਿਹਾ ਦੋ ਰੋਜ਼ਾ ਛਿੰਝ ਮੇਲਾ ਅੱਜ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਦੰਗਲ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ,ਸਕੱਤਰ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ, ਉੱਪ ਪ੍ਰਧਾਨ ਵਰਜੀਤ ਸਿੰਘ ਲੱਕੀ, ਕੈਸ਼ੀਅਰ ਸੁਖਵੰਤ ਸਿੰਘ, ਸ਼ਮਸ਼ੇਰ ਸਿੰਘ ਰਾਣਾ, ਅਮਰੀਕ ਸਿੰਘ ਹਰਜਾਪ ਸਿੰਘ, ਆਦਿ ਨੇ ਦੱਸਿਆ ਕਿ ਛਿੰਝ ਮੇਲੇ ਨੂੰ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾ ਨੂੰ ਨਸ਼ਿਆਂ ਤੋ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਪਿੰਡ ਦੀ ਸੁੱਖ ਸ਼ਾਤੀ, ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨਾ ਹੈ। ਉਨ੍ਹਾਂ ਦੱਸਿਆਂ ਕਿ ਇਸ ਦੋ ਰੋਜ਼ਾ ਛਿੰਝ ਮੇਲੇ ’ਚ 200 ਤੋਂ ਵੱਧ ਇਨਾਮੀ ਪਹਿਲਵਾਨਾ ਵਲੋਂ ਸ਼ਿਰਕਤ ਕੀਤੀ ਜਾਵੇਗੀ। ਝੰਡੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਬੁਲਟ ਮੋਟਰ ਸਾਈਕਲ, ਉੱਪ ਜੇਤੂ ਨੂੰ ਸਪਲੈਂਡਰ ਮੋਟਰ ਸਾਈਕਲ ਨਾਲ ਨਿਵਾਜਿਆਂ ਜਾਵੇਗਾ। ਇਸ ਤੋਂ ਇਲਾਵਾ ਤਿੰਨ ਹੋਰ ਵੱਡੀਆਂ ਕੁਸ਼ਤੀਆਂ ਦੇ ਜੇਤੂਆਂ ਨੂੰ ਸੋਨੇ ਦੀ ਮੁੰਦਰੀ ਸਮੇਤ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਬਲਵੰਤ ਕੌਰ, ਹੁਸ਼ਿਆਰ ਸਿੰਘ ਮੈਂਬਰ ਟਰੱਕ ਯੂਨੀਅਨ, ਹਰਜਿੰਦਰ ਸਿੰਘ, ਸੰਤੋਖ ਸਿੰਘ ਗਿੱਲ,ਹਰਜਾਪ ਸਿੰਘ ਭਾਲਰੂ, ਦਰਸ਼ਨ ਸਿੰਘ,ਗੁਰਦੀਪ ਸਿੰਘ ਲਾਡੀ ਸੁੱਚਾ ਸਿੰਘ ਮਨਮੋਹਨ ਸਿੰਘ ਸੁਖਦੇਵ ਸਿੰਘ ਫੌਜ਼ੀ ਸਰਬਨ ਸਿੰਘ ਤਾਰਾ ਸਿੰਘ ਆਦਿ ਹਾਜ਼ਰ ਸਨ ।