- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਲਾ ਕਾਲਜ ਨੇ ਕਰਵਾਇਆ ਯੁਵਾ ਇੰਨੋਵੇਸ਼ਨ ਮੇਲਾ ਕਰਵਾਇਆ ਗਿਆ

ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਨੈਸ਼ਨਲ ਐਜੂਕੇਸ਼ਨ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਯੁਵਾ ਇੰਨੋਵੇਸ਼ਨ ਮੇਲਾ 3.0 ਸਫ਼ਲਤਾਪੂਰਵਕ ਕਰਵਾਇਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੀ ਰਹਿਨੁਮਾਈ ਅਧੀਨ ਹੋਏ ਇਸ ਮੇਲੇ ’ਚ ਕਾਲਜ ਵਿਦਿਆਰਥੀਆਂ ਨੇ ਵੱਖੋਂ-ਵੱਖਰੀਆਂ ਵੰਨਗੀਆਂ ਦੀਆਂ ਸਟਾਲਾਂ ਲਗਾਈਆਂ। ਨੈਸ਼ਨਲ ਟਰੱਸਟ ਆਫ ਇੰਡੀਆ ਦੇ ਸੀਈਓ ਸਮਰੱਥ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸ਼ਰਮਾ ਨੇ ਵਿਦਿਆਰਥੀਆਂ ਦੇ ਹੁਨਰ ਅਤੇ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਸੰਸਥਾ ਲਈ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਹਾਜ਼ਰੀ ਭਰੀ। ਉਨ੍ਹਾਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਇੰਨੋਵੇਸ਼ਨ ਮੇਲੇ ਨੂੰ ਆਯੋਜਿਤ ਕਰਨ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਦੀਆਂ ਹਨ। ਵਿਦਿਆਰਥੀਆਂ ਦੁਆਰਾ ਲਗਾਈਆਂ ਸਟਾਲਾਂ ’ਚ ‘ਦ ਪੋਸਟਰ ਕਲੱਬ’ ਨੇ ਪਹਿਲਾ ਅਤੇ ਹੈਂਡਮੇਡ ’ਚ ਹਾਰਟ ਅਤੇ ਜ਼ਸਨ ਕਰੋਚੇਟ ਨੇ ਸਾਂਝੇ ਤੌਰ ਤੇ ਦੂਜਾ ਸਥਾਨ ਹਾਸਿਲ ਕੀਤਾ। ਪ੍ਰੋਗਰਾਮ ਦੇ ਅੰਤ ’ਚ ਸਮੂਹ ਵਿਭਾਗ ਮੁਖੀਆਂ ਦੀ ਹਾਜ਼ਰੀ ’ਚ ਸ਼ਰਮਾ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਦੇ ਨਾਲ ਹੀ ਪੋ੍ਰਗਰਾਮ ਦੇ ਨੋਡਲ ਅਫ਼ਸਰ ਡਾ. ਕੁਲਦੀਪ ਕੌਰ ਅਤੇ ਕਨਵੀਨਰ ਡਾ.ਸੰਦੀਪ ਕੌਰ ਨੂੰ ਪ੍ਰਸੰਸ਼ਾ ਪੱਤਰ ਤਕਸੀਮ ਹੋਏ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਸੁਨੀਤਾ ਰਾਣੀ, ਪ੍ਰੋ.ਗਗਨਦੀਪ ਕੌਰ, ਡਾ. ਹਰਪ੍ਰੀਤ ਕੌਰ, ਡਾ.ਗੁਰਲਾਲ ਸਿੰਘ, ਡਾ. ਅਣਖ ਸਿੰਘ, ਡਾ. ਰਾਕੇਸ ਜੋਸ਼ੀ, ਪ੍ਰੋ. ਰੋਜ਼ੀ ਰਾਣੀ, ਪ੍ਰੋ.ਇਸ਼ੂ ਬਾਲਾ, ਪ੍ਰੋ. ਸੀਮਾ ਅਤੇ ਸਮੁੱਚਾ ਸਟਾਫ਼ ਹਾਜ਼ਰ ਸਨ।