ਬੇਲਾ ਕਾਲਜ ਨੇ ਹਾਕੀ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ ਬੇਲਾ ਕਾਲਜ ਨੇ ਹਾਕੀ ਚੈਂਪੀਅਨਸ਼ਿਪ ਵਿਚ ਰਚਿਆ ਇਤਿਹਾਸ ਮਹਿਲਾ ਵਰਗ ਨੇ ਵੀ ਜਿੱਤੀ ਚੈਂਪੀਅਨਸ਼ਿਪ
Publish Date: Wed, 28 Oct 2026 05:21 PM (IST)
Updated Date: Wed, 28 Oct 2026 05:22 PM (IST)
ਮਹਿਲਾ ਵਰਗ ਨੇ ਵੀ ਜਿੱਤੀ ਚੈਂਪੀਅਨਸ਼ਿਪ ਪੰਜਾਬੀ ਜਾਗਰਣ ਟੀਮ, ਰੂਪਨਗਰ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਹਾਕੀ ਟੀਮ (ਪੁਰਸ਼ ਵਰਗ) ਨੇ ਲਗਾਤਾਰ ਪੰਜਵੀਂ ਵਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅੰਤਰ-ਕਾਲਜ ਹਾਕੀ ਚੈਂਪੀਅਨਸ਼ਿਪ 2026-27 ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਵੱਡੀ ਪ੍ਰਾਪਤੀ ਤੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਜਿੱਥੇ ਖਿਡਾਰੀਆਂ ਦੀ ਪਿੱਠ ਥਾਪੜੀ ਉੱਥੇ ਹੀ ਲਗਾਤਾਰ ਪੰਜਵੀਂ ਵਾਰ ਚੈਂਪੀਅਨਸ਼ਿਪ ਕਾਲਜ ਦੇ ਨਾਮ ਹੋਣ ਤੇ ਅਥਾਹ ਖੁਸ਼ੀ ਪ੍ਰਗਟ ਕੀਤੀ। ਵਰਨਣਯੋਗ ਹੈ ਕਿ 14 ਤੋਂ 16 ਅਕਤੂਬਰ, 2026 ਨੂੰ ਡੀਏਵੀ. ਕਾਲਜ ਬਠਿੰਡਾ ਵਿਖੇ ਹੋਏ ਅੰਤਰ-ਕਾਲਜ ਹਾਕੀ ਮੁਕਾਬਲਿਆਂ ਵਿਚ ਸੰਸਥਾ ਆਪਣੇ ਜੇਤੂ ਰਥ ਨੂੰ ਅਗਾਂਹ ਤੋਰਨ ਵਿਚ ਸਫ਼ਲ ਰਹੀ ਹੈ। ਇਸ ਚੈਂਪੀਅਨਸ਼ਿਪ ਦੌਰਾਨ ਹੋਏ ਆਖ਼ਰੀ ਮੁਕਾਬਲੇ ਵਿਚ ਮੇਜ਼ਬਾਨ ਕਾਲਜ ਨੂੰ 2-0 ਨਾਲ ਹਰਾ ਕੇ ਖਿਡਾਰੀਆਂ ਨੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਇਹ ਖੁਸ਼ੀ ਕਾਲਜ ਦੀ ਮਹਿਲਾ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਰ ਦੁੱਗਣੀ ਹੋ ਗਈ। ਸੰਸਥਾ ਦੀਆਂ ਖਿਡਾਰਨਾਂ ਨੇ ਪਹਿਲੀ ਵਾਰ ਬਤੌਰ ਟੀਮ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲਿਆ ਤੇ ਮੇਜ਼ਬਾਨ ਟੀਮ ਨੂੰ ਤਕੜੇ ਮੁਕਾਬਲੇ ਵਿਚ ਹਰਾ ਕੇ ਇੱਕ ਪਾਸੜ ਜਿੱਤ ਨਾਲ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ। ਇਸ ਵੱਡੀ ਪ੍ਰਾਪਤੀ ਤੇ ਕਾਲਜ ਪ੍ਰਬੰਧਕ ਕਮਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਹਾਕੀ ਦੀ ਟੀਮ ਬੇਲਾ ਕਾਲਜ ਦਾ ਮਾਣ ਹੈ ਅਤੇ ਲਗਾਤਾਰ ਪੰਜਵੀਂ ਵਾਰ ਜੇਤੂ ਹੋਣ ਅਤੇ ਮਹਿਲਾ ਟੀਮ ਦੇ ਪਲੇਠੀ ਵਾਰ ਚੈਂਪੀਅਨਸ਼ਿਪ ਆਪਣੇ ਨਾਮ ਕਰਨ ਨਾਲ ਬੇਲਾ ਕਾਲਜ ਦੀ ਇਸ ਖੇਡ ਅਤੇ ਆਪਣੀ ਖਿਡਾਰੀਆਂ ਪ੍ਰਤੀ ਸੰਜ਼ੀਦਗੀ ਜ਼ਾਹਿਰ ਹੁੰਦੀ ਹੈ। ਉਹਨਾਂ ਸਮੁੱਚੀ ਟੀਮ ਅਤੇ ਉਹਨਾਂ ਦੇ ਕੋਚਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਸਰੀਰਿਕ ਸਿੱਖਿਆ ਵਿਭਾਗ ਦੀ ਤਨਦੇਹੀ ਦੀ ਸਰਾਹਨਾ ਕੀਤੀ ਅਤੇ ਖਿਡਾਰੀਆਂ ਦੇ ਮਨੋਬਲ ਦੀ ਪ੍ਰਸ਼ੰਸਾ ਕੀਤੀ। ਪ੍ਰਬੰਧਕ ਕਮੇਟੀ ਦੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਲੈਫ਼ਟੀਨੈਂਟ ਪ੍ਰਿਤਪਾਲ ਸਿੰਘ ਅਤੇ ਪੋ੍ਰ. ਅਮਰਜੀਤ ਸਿੰਘ ਦੀ ਅਗਵਾਈ ਅਧੀਨ ਹੋ ਰਹੀਆਂ ਪ੍ਰਾਪਤੀਆਂ ਲਈ ਸੰਸਥਾ ਨੂੰ ਵਧਾਈ ਦਿੱਤੀ। ਉਨਾਂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਸੁਨੀਤਾ ਰਾਣੀ, ਪੋ੍ਰ. ਪਰਮਿੰਦਰ ਕੌਰ, ਪੋ੍ਰ. ਰਮਨਜੀਤ ਕੌਰ ਅਤੇ ਡਾ. ਦੀਪਿਕਾ ਆਦਿ ਹਾਜ਼ਰ ਸਨ।