- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੱਕ ਮਾਲਕਾਂ ਟਰੱਕ ਡਰਾਈਵਰਾਂ ਅਤੇ ਵੱਖ ਵੱਖ ਸਿਆਸੀ ਆਗੂਆਂ ਅਤੇ ਪੰਜਾਬ ਭਰ ਤੋਂ ਟਰੱਕ ਯੂਨੀਅਨ ਦੇ ਆਗੂਆਂ ਸਮੇਤ 11 ਵਜੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਅੱਗੇ ਧਰਨੇ ਤੇ ਬੈਠ ਗਏ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਹਲਕਾ ਵਿਧਾਇਕ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਟਰਾਂਸਪੋਰਟ ਸੋਸਾਇਟੀ ਦਾ ਵਿਵਾਦ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ, ਇਸ ਸਬੰਧੀ ਪਹਿਲਾਂ ਵੀ ਬਲਵੀਰ ਸਿੰਘ ਸ਼ਾਹਪੁਰ ਵੱਲੋਂ ਥਾਣੇ ਅੱਗੇ ਸੰਕੇਤਕ ਧਰਨਾ ਲਾਇਆ ਗਿਆ ਸੀ ਜਿਸ ਤੇ ਪੁਲਿਸ ਨੇ ਕਾਰਵਾਈ ਕਰਨ ਲਈ ਦੋ ਦਿਨ ਦਾ ਸਮਾਂ ਮੰਗਿਆ ਸੀ ਪਰ ਸਮਾਂ ਬੀਤਣ ਤੋਂ ਬਾਅਦ ਪੁਲਿਸ ਵੱਲੋਂ ਸਿਆਸੀ ਦਬਾਅ ਥੱਲੇ ਮਾਮੂਲੀ ਕਾਗਜੀ ਕਾਰਵਾਈ ਤੋਂ ਬਾਅਦ ਅੱਜ ਟਰੱਕ ਮਾਲਕਾਂ ਟਰੱਕ ਡਰਾਈਵਰਾਂ ਤੇ ਵੱਖ ਵੱਖ ਸਿਆਸੀ ਆਗੂਆਂ ਤੇ ਪੰਜਾਬ ਭਰ ਤੋਂ ਟਰੱਕ ਯੂਨੀਅਨ ਦੇ ਆਗੂਆਂ ਸਮੇਤ 11 ਵਜੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਅੱਗੇ ਧਰਨੇ ਤੇ ਬੈਠ ਗਏ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਮੌਜੂਦਾ ਹਲਕਾ ਵਿਧਾਇਕ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਸਬੰਧੀ ਬਲਬੀਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਹਲਕਾ ਵਿਧਾਇਕ ਦੀ ਸ਼ਹਿ ਤੇ ਕੁਝ ਬੰਦਿਆਂ ਵੱਲੋਂ ਹਥਿਆਰਬੰਦ ਹੋ ਕੇ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ ਤੇ ਫੋਨਾਂ ’ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪੁਲਿਸ ਨੂੰ ਹਥਿਆਰਾਂ ਸਮੇਤ ਫੜਾਏ ਗਏ ਬੰਦਿਆਂ ਤੇ ਸਿਆਸੀ ਦਬਾਅ ਥੱਲੇ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਲਈ ਉਹ ਜਥੇਬੰਦੀਆਂ ਨਾਲ ਮਿਲ ਕੇ ਢਾਈ ਵਜੇ ਤੋਂ ਬਾਅਦ ਸੜਕਾਂ ਤੇ ਬੈਠਣਗੇ। ਉਹਨਾ ਕਿਹਾ ਕਿ ਯੂਨੀਅਨ ਦੇ 90% ਬੰਦੇ ਇੱਕ ਪਾਸੇ ਹਨ ਜਦੋਂ ਕਿ ਕੁਝ ਬੰਦੇ ਬਾਹਰੀ ਅਪਰਾਧੀ ਕਿਸਮ ਦੇ ਬੰਦਿਆਂ ਨਾਲ ਮਿਲ ਕੇ ਯੂਨੀਅਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਧਰਨੇ ਦੀ ਹਮਾਇਤ ਲਈ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ, ਕਾਮਰੇਡ ਸੁਰਜੀਤ ਸਿੰਘ ਢੇਰ ਤੇ ਆਲ ਇੰਡੀਆ ਟਰਾਂਸਪੋਰਟ ਏਕਤਾ ਦੇ ਭਿੱਖੀਵਿੰਡ ਤੋਂ ਆਗੂ ਗੁਰਪ੍ਰੀਤ ਸਿੰਘ ਸਾਥੀਆਂ ਸਮੇਤ ਵੱਖ-ਵੱਖ ਜਥੇਬੰਦੀਆਂ ਤੋਂ ਆਗੂ ਬਲਵੀਰ ਸਿੰਘ ਦਾ ਸਮਰਥਨ ਕਰਨ ਲਈ ਪਹੁੰਚੇ।
ਇਸ ਸਬੰਧੀ ਥਾਣੇ ਅੱਗੇ ਦੂਜੀ ਧਿਰ ਵੱਲੋਂ ਵੀ ਧਰਨਾ ਸ਼ੁਰੂ ਕੀਤਾ ਗਿਆ ਤੇ ਸਰਕਾਰ ਦੇ ਹੱਕ ’ਚ ਨਾਅਰੇਬਾਜੀ ਕੀਤੀ ਗਈ ਦੂਜੀ ਧਿਰ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਸ਼ਾਹਪੁਰ ਲੋਕਾਂ ਨੂੰ ਗੁਮਰਾਹ ਕਰਕੇ ਯੂਨੀਅਨ ਦੇ ਪੈਸੇ ਦਾ ਹਿਸਾਬ ਨਹੀਂ ਦੇ ਰਿਹਾ ਤੇ ਜੋ ਲੋਕ ਹਿਸਾਬ ਮੰਗ ਰਹੇ ਹਨ ਉਹਨਾਂ ਨੂੰ ਝੂਠੇ ਕੇਸਾਂ ਧਰਨੇ ਦੇ ਜ਼ੋਰ ਤੇ ਫਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਉਹਨਾਂ ਦੀ ਮਦਦ ਕਰ ਰਹੇ ਬੰਦਿਆਂ ਨੂੰ ਝੂਠੇ ਕੇਸ ’ਚ ਫਸਾਇਆ ਤਾਂ ਪਰਿਵਾਰਾਂ ਸਮੇਤ ਉਹ ਵੀ ਸੜਕਾਂ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਗੇ। ਦੋਵੇਂ ਪਾਸੇ ਜੋਰਦਾਰ ਨਾਅਰੇਬਾਜੀ ਹੋ ਰਹੀ ਹੈ ਤੇ ਇੱਕ ਦੂਜੇ ਦੇ ਖਿਲਾਫ ਦੋਸ਼ ਲਗਾਏ ਜਾ ਰਹੇ ਹਨ ਪਰ ਹੁਣ ਤੱਕ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਦੋਵੇ ਧਿਰਾਂ ਦਾ ਟਕਰਾਅ ਰੋਕਣ ਲਈ ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀ ਲੱਗੇ ਹੋਏ ਹਨ।
ਸਥਿਤੀ ਕਾਬੂ ’ਚ ਉੱਚ ਅਧਿਕਾਰੀਆਂ ਨੂੰ ਕੀਤਾ ਗਿਆ ਸੂਚਿਤ : ਥਾਣਾ ਮੁਖੀ
ਇਸ ਸਬੰਧੀ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਮੁੱਖ ਅਫਸਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਦੋਵੇਂ ਧਿਰਾਂ ਇੱਕ ਦੂਜੇ ਦੇ ਸਾਹਮਣੇ ਨਾਅਰੇਬਾਜ਼ੀ ਕਰ ਰਹੀਆਂ ਹਨ। ਇਸ ਸਬੰਧੀ ਪੁਲਿਸ ਕਰਮਚਾਰੀ ਲਗਾਏ ਗਏ ਹਨ ਦੋਵਾਂ ਨੂੰ ਵੱਖ-ਵੱਖ ਕੀਤਾ ਗਿਆ ਹੈ ਸਥਿਤੀ ਕਾਬੂ ਹੇਠ ਹੈ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ’ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਜਲਦ ਹੀ ਦੋਵੇਂ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।