- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਥਾ ਪਿੰਡ ਬਚਾਓ,ਪੰਜਾਬ ਬਚਾਓ ਵੱਲੋਂ ਰਵਿਦਾਸ ਧਰਮਸ਼ਾਲਾ ਵਿਖੇ ਜਾਗਰੂਕਤਾਂ ਸਮਾਗਮ ਅੱਜ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸੰਸਥਾ ਪਿੰਡ ਬਚਾਓ, ਪੰਜਾਬ ਬਚਾਓ ਵੱਲੋਂ ਸ਼ੁਰੂ ਕੀਤੀ ਜਾਗਰੂਕਤਾਂ ਮੁਹਿਮ ਤਹਿਤ 31 ਅਕਤੂਬਰ ਸ਼ਨਿਚਰਵਾਰ ਸਵੇਰੇ 10.00 ਵਜੇ ਰਵਿਦਾਸ ਭਵਨ ਰੂਪਨਗਰ ਨੇੜੇ ਰਾਧਾ ਸੁਆਮੀ ਸਤਸੰਗ ਭਵਨ ਰੂਪਨਗਰ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਸਬੰਧੀ ਪ੍ਰਬੰਧ ਮੁਕੰਮਲ ਕਰਨ ਉਪਰੰਤ ਗੁਰਨਾਮ ਸਿੰਘ ਧਾਮੀ ਸਮਾਜ ਸੇਵੀ, ਰਣਜੀਤ ਸਿੰਘ ਪਤਿਆਲਾ, ਸਤਨਾਮ ਸਿੰਘ ਮਾਜਰੀ ਜੱਟਾਂ ਕਿਸਾਨ ਆਗੂ, ਜਗਦੀਸ਼ ਲਾਲ ਸਾਬਕਾ ਐੱਸਡੀਓ, ਸੁਖਵੀਰ ਸਿੰਘ ਮਾਹਲ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਅਜਯ ਭਵਨ ਰੋਪੜ ਨੇ ਦੱਸਿਆ ਕਿ ਇਸ ਸਮਾਗਮ ਦੇ ਵਿਚ ਪਿੰਡ ਬਚਾਓੑ ਪੰਜਾਬ ਬਚਾਓ ਸੰਸਥਾ ਦੇ ਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ, ਉੱਘੇ ਪੱਤਰਕਾਰ ਅਤੇ ਸਿਆਸੀ ਚਿੰਤਕ ਹਮੀਰ ਸਿੰਘ, ਕਾਮਰੇਡ ਤਰਸੇਮ ਜੋਧਾਂ ਸਾਬਕਾ ਐੱਮਐੱਲਏ. ਅਤੇ ਜਨਾਬ ਅਬਦੁਲ ਸ਼ਕੂਰ ਮਲੇਰਕੋਟਲਾ ਤੋ ਇਲਾਵਾ ਡਾ. ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ, ਡਾ. ਖੁਸ਼ਹਾਲ ਸਿੰਘ, ਸਕੱਤਰ ਕੇਦਰੀ ਗੁਰੂ ਸਿੰਘ ਸਭਾ, ਜਸਕੀਰਤ ਸਿੰਘ ਲੁਧਿਆਣਾ ਅਤੇ ਰੂਪਨਗਰ ਦੇ ਉੱਘੇ ਸਮਾਜ ਸੇਵੀ ਅਤੇ ਸਰਜਨ ਡਾ. ਆਰਐੱਸ ਪਰਮਾਰ ਆਪਣੇ ਵਿਚਾਰ ਪੇਸ਼ ਕਰਨਗੇ। ਰੂਪਨਗਰ ਦੀ ਖੇਤਰੀ ਇਕਾਈ ਵੱਲੋਂ ਸਮੂਹ ਧਾਰਮਿਕ, ਸਮਾਜਿਕ, ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ, ਪੰਜਾਬ ਹਿਤੈਸ਼ੀਆਂ ਨੂੰ ਇੱਥੇ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਸਮਾਗਮ ਦੇ ਵਿਚ ਪਹੁੰਚਣ ਵਾਲਿਆਂ ਦੀ ਰੂਪਨਗਰ ਇਕਾਈ ਵੱਲੋ ਮਹਿਮਾਨ ਨਿਵਾਜੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।