ਐਵਨਿਊ ਵਾਸੀਆਂ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਐਵਨਿਊ ਵਾਸੀਆਂ ਨੇ ਕੀਤਾ ਪ੍ਰਭਾਤ ਫੇਰੀ ਦਾ ਸਵਾਗਤ
Publish Date: Fri, 20 Nov 2026 05:02 PM (IST)
Updated Date: Fri, 20 Nov 2026 05:04 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸ਼ੁੱਕਰਵਾਰ ਨੂੰ ਗੁਰਦੁਅਰਾ ਸ੍ਰੀ ਕਲਗੀਧਰ (ਟਿੱਬੀ ਸਾਹਿਬ) ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਤੋਂ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਆਰੰਭ ਹੋਈਆਂ। ਅੱਜ ਦੀ ਪ੍ਰਭਾਤ ਫੇਰੀ ਗੁਰਦੁਅਰਾ ਸਾਹਿਬ ਤੋਂ ਆਰੰਭ ਹੋ ਕੇ ਰਣਜੀਤ ਐਵੇਨਿਊ ਵਿਖੇ ਬੁਲਾਈ। ਸਮੂਹ ਰਣਜੀਤ ਸਿੰਘ ਐਵੇਨਿਉ ਦੀ ਸੰਗਤ ਨੇ ਮਿਲ ਕੇ ਪ੍ਰਭਾਤ ਫੇਰੀ ਬੁਲਾਈ ਗਈ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸ਼ਬਦੀ ਜਥੇ ਵੱਲੋਂ ਗੁਰੁ ਨਾਨਕ ਦੇ ਜੀ ਦੇ ਆਗਮਨ ਸੰਬੰਧੀ ਸ਼ਬਦ ਗਾਇਨ ਕੀਤੇ ਗਏ। ਸੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਸਾਹਨੀ ਨੇ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਗੁਰੁ ਘਰ ਵੱਲੋਂ ਸਿਰਪਾਓ ਦੀ ਬਖਸ਼ਿਸ਼ ਕੀਤੀ ਗਈ। ਇਸ ਮੌਕੇ ਦਲਜੀਤ ਸਿੰਘ ਹਰਭਜਨ ਸਿੰਘ,ਕੰਵਲ ਢੋਲਕੀ ਮਾਸਟਰ, ਦਰਸ਼ਨ ਸਿੰਘ ਗਿੱਲ, ਜਸਪਾਲ ਸਿੰਘ, ਰਜਿੰਦਰ ਸਿੰਘ ਨਨੂਆ, ਧਰਮਵੀਰ ਸ਼ਰਮਾ, ਮਾਸਟਰ ਕਰਨੈਲ ਸਿੰਘ, ਬਲਵਿੰਦਰ ਸਿੰਘ ਬੱਬੂ, ਸੰਦੀਪ ਸਿੰਘ ਪਟਵਾਰੀ, ਪਰਮਜੀਤ ਸਿੰਘ,ਪ੍ਰਿੰਸੀਪਲ ਗੁਰਮੁਖ ਸਿੰਘ, ਸੰਜੈ ਅਗਨੀਹੋਤਰੀ , ਸੰਦੀਪ ਸਿੰਘ ਕੋਹਲੀ, ਹੈਡਮਾਸਟਰ ਮੋਹਨ ਸਿੰਘ, ਡਾਕਟਰ ਭੀਮ ਸੈਨ,ਮੇਵਾ ਰਾਮ,ਐਨ ਕੇ ਸਵਾਰੀ,ਅਮਰੀਕ ਸਿੰਘ, ਸੰਤੋਖ ਸਿੰਘ,ਵਾਲੀਆ, ਕੁਲਵੰਤ ਸਿੰਘ ਸਾਬਕਾ ਐਮਸੀ, ਜੀਐਸ ਓਬਰਾਏ, ਨਿਰਵੈਰ ਸਿੰਘ,ਮਨਜੀਤ ਕੌਰ,ਕਮਲੇਸ਼ ਕੌਰ ,ਸੁਖਪ੍ਰੀਤ ਕੌਰ, ਬਲਬੀਰ ਕੌਰ , ਅਮਰਜੀਤ ਕੌਰ, ਕਰਮਜੀਤ ਕੌਰ, ਬਲਵਿੰਦਰ ਕੌਰ ਅਤੇ ਸ਼ਬਦੀ ਜਥੇ ਦੇ ਮੈਂਬਰ ਅਤੇ ਸਮੂਹ ਰਣਜੀਤ ਸਿੰਘ ਐਵੇਨਿਉ ਦੀ ਸੰਗਤ ਹਾਜ਼ਰ ਸੀ।